ਸਾਊਦੀ ਅਰਬ ''ਚ ਸ਼ਾਹਰੁਖ ਨੂੰ ''ਰੈੱਡ ਸੀ ਐਵਾਰਡ'' ਨਾਲ ਕੀਤਾ ਗਿਆ ਸਨਮਾਨਿਤ, ਪ੍ਰਿਯੰਕਾ ਚੋਪੜਾ ਨੇ ਦਿੱਤੀ ਵਧਾਈ

Sunday, Dec 04, 2022 - 07:37 PM (IST)

ਸਾਊਦੀ ਅਰਬ ''ਚ ਸ਼ਾਹਰੁਖ ਨੂੰ ''ਰੈੱਡ ਸੀ ਐਵਾਰਡ'' ਨਾਲ ਕੀਤਾ ਗਿਆ ਸਨਮਾਨਿਤ, ਪ੍ਰਿਯੰਕਾ ਚੋਪੜਾ ਨੇ ਦਿੱਤੀ ਵਧਾਈ

ਮੁੰਬਈ (ਬਿਊਰੋ) : ਸੁਪਰਸਟਾਰ ਸ਼ਾਹਰੁਖ ਖ਼ਾਨ ਦੀ ਪ੍ਰਸਿੱਧੀ ਦੁਨੀਆ ਭਰ 'ਚ ਹੈ। ਉਨ੍ਹਾਂ ਨੂੰ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਅਕਸਰ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਹਾਲ ਹੀ 'ਚ ਸ਼ਾਹਰੁਖ ਖ਼ਾਨ ਨੇ ਸਾਊਦੀ ਅਰਬ 'ਚ ਆਪਣੀ ਫ਼ਿਲਮ 'ਡੰਕੀ' ਦੀ ਸ਼ੂਟਿੰਗ ਤੋਂ ਬਾਅਦ 'ਰੈੱਡ ਸੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ' 'ਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੂੰ ਖ਼ਾਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

PunjabKesari

ਇਸ ਦੇ ਨਾਲ ਹੀ ਉਨ੍ਹਾਂ ਨੇ ਸਟੇਜ 'ਤੇ ਵੀ ਜ਼ਬਰਦਸਤ ਢੰਗ ਨਾਲ ਰੰਗ ਬੰਨ੍ਹਿਆ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ 'ਰੈਡ ਸੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ' ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਾਹਰੁਖ ਐਵਾਰਡ ਲੈਣ ਲਈ ਸਟੇਜ ਵੱਲ ਵਧਦੇ ਹਨ, ਜਦੋਂ ਕਿ ਅਗਲੀ ਕਤਾਰ 'ਚ ਬੈਠੀ ਪ੍ਰਿਯੰਕਾ ਚੋਪੜਾ ਤਾੜੀਆਂ ਵਜਾ ਕੇ ਉਨ੍ਹਾਂ ਨੂੰ ਚੀਅਰ ਕਰਦੀ ਹੈ।

PunjabKesari

ਦੱਸ ਦਈਏ ਕਿ ਸ਼ਾਹਰੁਖ ਖ਼ਾਨ ਨੂੰ ਇਹ ਐਵਾਰਡ ਫ਼ਿਲਮ ਇੰਡਸਟਰੀ 'ਚ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਦਿੱਤਾ ਗਿਆ ਹੈ। ਪ੍ਰਿਯੰਕਾ ਚੋਪੜਾ ਅਤੇ ਸ਼ਾਹਰੁਖ ਖ਼ਾਨ 'ਡੌਨ' ਅਤੇ 'ਡੌਨ 2' ਵਰਗੀਆਂ ਫ਼ਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ। ਇਹ ਸਨਮਾਨ ਹਾਸਲ ਕਰਨ 'ਤੇ ਪ੍ਰਿਯੰਕਾ ਚੋਪੜਾ ਨੇ ਸ਼ਾਹਰੁਖ ਖ਼ਾਨ ਨੂੰ ਵਧਾਈ ਦਿੱਤੀ ਹੈ।

PunjabKesari

ਦੱਸਣਯੋਗ ਹੈ ਕਿ ਸ਼ਾਹਰੁਖ ਖ਼ਾਨ ਨੇ ਤਿਉਹਾਰ ਦੇ ਮੰਚ 'ਤੇ ਇਕ ਵੱਖਰਾ ਮਾਹੌਲ ਸਿਰਜਿਆ। ਸ਼ਾਹਰੁਖ ਅਤੇ ਕਾਜੋਲ ਨੇ 'ਰੈੱਡ ਸੀ ਫ਼ਿਲਮ ਫੈਸਟੀਵਲ' 'ਚ ਸ਼ਿਰਕਤ ਕੀਤੀ ਕਿਉਂਕਿ ਉਨ੍ਹਾਂ ਦੀ ਬਲਾਕਬਸਟਰ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਇੱਥੇ ਸ਼ੁਰੂਆਤੀ ਫ਼ਿਲਮ ਸੀ।

PunjabKesari

ਇੱਕ ਕਲਿੱਪ 'ਚ ਸ਼ਾਹਰੁਖ, ਕਾਜੋਲ ਲਈ 'ਡੀ. ਡੀ. ਐੱਲ. ਜੇ.' ਦੇ ਗੀਤ 'ਤੁਝੇ ਦੇਖਾ ਤੋਹ' ਗਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਾਜੋਲ ਲਈ ਬਾਜ਼ੀਗਰ ਦੀ ਪੰਚ ਲਾਈਨ ਵੀ ਆਖੀ।

PunjabKesari


author

sunita

Content Editor

Related News