ਸੋਨੂੰ ਸੂਦ ਦਾ ਦਾਅਵਾ : CM ਅਤੇ ਡਿਪਟੀ CM ਬਣਾਉਣ ਦਾ ਆਇਆ ਸੀ ਆਫ਼ਰ, ਇਸ ਕਾਰਨ ਕੀਤਾ ਇਨਕਾਰ
Thursday, Dec 26, 2024 - 04:13 PM (IST)
ਮੁੰਬਈ - ਕੋਰੋਨਾ ਦੇ ਦੌਰ ’ਚ ਲੋਕਾਂ ਦੇ ਮਸੀਹਾ ਬਣ ਕੇ ਉੱਭਰੇ ਸੋਨੂੰ ਸੂਦ ਨੇ ਪ੍ਰਵਾਸੀਆਂ ਅਤੇ ਮਜ਼ਦੂਰਾਂ ਦੀ ਮਦਦ ਕੀਤੀ। ਲੋਕਾਂ ਨੇ ਉਸ ਨੂੰ ਬਹੁਤ ਪਿਆਰ ਦਿੱਤਾ ਸੀ। ਇਸ ਤੋਂ ਇਲਾਵਾ ਸੋਨੂੰ ਸੂਦ ਨੇ ਦੇਸ਼-ਵਿਦੇਸ਼ 'ਚ ਫਸੇ ਲੋਕਾਂ ਦੀ ਮਦਦ ਵੀ ਕੀਤੀ ਸੀ ਅਤੇ ਇਸ ਲਈ ਉਸ ਨੂੰ ਆਪਣੀ ਜਾਇਦਾਦ ਵੀ ਗਿਰਵੀ ਰੱਖਣੀ ਪਈ ਸੀ। ਅੱਜ ਵੀ ਜੇਕਰ ਕੋਈ ਉਨ੍ਹਾਂ ਦੇ ਦਰਵਾਜ਼ੇ 'ਤੇ ਮਦਦ ਲਈ ਆਉਂਦਾ ਹੈ ਤਾਂ ਅਦਾਕਾਰ ਉਸ ਨੂੰ ਖਾਲੀ ਹੱਥ ਨਹੀਂ ਭੇਜਦਾ। ਉਹ ਯਕੀਨੀ ਤੌਰ 'ਤੇ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰਦੇ ਹਨ। ਹਾਲ ਹੀ 'ਚ ਸੋਨੂੰ ਸੂਦ ਨੇ ਵੱਡਾ ਖੁਲਾਸਾ ਕੀਤਾ ਹੈ। ਸੋਨੂੰ ਸੂਦ ਨੇ ਦੱਸਿਆ ਕਿ ਉਨ੍ਹਾਂ ਨੂੰ CM ਅਤੇ ਡਿਪਟੀ CM ਦੇ ਅਹੁਦੇ ਦੀ ਪੇਸ਼ਕਸ਼ ਵੀ ਆਈ ਹੈ। ਹਿਊਮਨਜ਼ ਆਫ ਬਾਂਬੇ ਨਾਲ ਗੱਲਬਾਤ ਦੌਰਾਨ ਸੋਨੂੰ ਸੂਦ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਵਾਰ ਰਾਜਨੀਤੀ 'ਚ ਆਉਣ ਦੇ ਚੰਗੇ ਆਫਰ ਮਿਲੇ ਸਨ, ਉਨ੍ਹਾਂ ਨੂੰ ਰਾਜ ਸਭਾ ਦੀ ਸੀਟ ਦੀ ਪੇਸ਼ਕਸ਼ ਵੀ ਕੀਤੀ ਗਈ ਸੀ ਪਰ ਅਦਾਕਾਰ ਨੇ ਉਨ੍ਹਾਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ ਸੀ। ਸੋਨੂੰ ਸੂਦ ਨੇ ਇਸ ਦਾ ਕਾਰਨ ਵੀ ਦੱਸਿਆ ਹੈ।
‘ਦੂਜੀਆਂ ਔਰਤਾਂ ਵੱਲ ਹੁੰਦਾ ਹਾਂ ਆਕਰਸ਼ਿਤ...’ ਸ਼੍ਰੀਦੇਵੀ ਦੀ ਮੌਤ ਦੇ ਸਾਲਾਂ ਬਾਅਦ ਬੋਨੀ ਕਪੂਰ ਨੇ ਤੋੜੀ ਚੁੱਪੀ!
CM ਤੇ ਡਿਪਟੀ CM ਦੇ ਅਹੁਦੇ ਹੋਏ ਆਫਰ
ਜਦੋਂ ਸੋਨੂੰ ਸੂਦ ਨੇ ਲਾਕਡਾਊਨ 'ਚ ਫਸੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕੀਤੀ ਤਾਂ ਸਾਰਿਆਂ ਨੇ ਸੋਚਿਆ ਕਿ ਉਹ ਇਹ ਸਭ ਇਸ ਲਈ ਕਰ ਰਿਹਾ ਹੈ ਕਿਉਂਕਿ ਉਸ ਨੇ ਰਾਜਨੀਤੀ 'ਚ ਆਉਣਾ ਸੀ ਪਰ ਐਕਟਰ ਨੇ ਸਾਰਿਆਂ ਦੀ ਸੋਚ ਨੂੰ ਵਿਗਾੜਦੇ ਹੋਏ ਅਜਿਹਾ ਕੁਝ ਨਾ ਕਰਨ ਦਾ ਫੈਸਲਾ ਕੀਤਾ ਹੈ। ਸੋਨੂੰ ਸੂਦ ਆਪਣੀ ਆਉਣ ਵਾਲੀ ਫਿਲਮ ਫਤਿਹ ਦਾ ਪ੍ਰਮੋਸ਼ਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਤੋਂ ਇਕ ਵਾਰ ਫਿਰ ਰਾਜਨੀਤੀ 'ਚ ਆਉਣ 'ਤੇ ਸਵਾਲ ਉਠਾਏ ਗਏ। ਇਸ 'ਤੇ ਅਦਾਕਾਰ ਨੇ ਕਿਹਾ, ''ਮੈਨੂੰ ਵੀ CM ਬਣਨ ਦਾ ਆਫਰ ਮਿਲਿਆ ਹੈ। ਜਦੋਂ ਮੈਂ ਇਸ ਲਈ ਇਨਕਾਰ ਕਰ ਦਿੱਤਾ ਤਾਂ ਮੈਨੂੰ ਡਿਪਟੀ CM ਬਣਨ ਲਈ ਹੀ ਕਿਹਾ ਗਿਆ। ਉਹ ਸਾਰੇ ਬਹੁਤ ਵੱਡੇ ਲੋਕ ਸਨ। ਉਨ੍ਹਾਂ ਨੇ ਮੈਨੂੰ ਰਾਜ ਸਭਾ ਸੀਟ ਦੀ ਪੇਸ਼ਕਸ਼ ਵੀ ਕੀਤੀ।
ਪੜ੍ਹੋ ਇਹ ਵੀ ਖਬਰ :- ਸਿਹਤ ਲਈ ਵਰਦਾਨ ਹੈ ਕਲੌਂਜੀ, ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ
ਮੈਨੂੰ ਰਾਜਸਭਾ ਦੇ ਵੀ ਮਿਲੇ ਆਫਰ
ਸੋਨੂੰ ਸੂਦ ਨੇ ਅੱਗੇ ਕਿਹਾ, “ਮੈਨੂੰ ਰਾਜ ਸਭਾ ਦੀ ਮੈਂਬਰਸ਼ਿਪ ਲੈਣ ਅਤੇ ਸਾਡੇ ਨਾਲ ਜੁੜਨ ਲਈ ਕਿਹਾ ਗਿਆ ਸੀ। ਸਿਆਸਤ ’ਚ ਆਉਣ ਦੀ ਕੀ ਲੋੜ ਹੈ, ਲੜਨ ਦੀ ਕੀ ਲੋੜ ਹੈ। ਅਜਿਹੇ 'ਚ ਚੰਗਾ ਲੱਗਦਾ ਹੈ ਜਦੋਂ ਵੱਡੇ ਲੋਕ ਤੁਹਾਨੂੰ ਮਿਲਣਾ ਚਾਹੁੰਦੇ ਹਨ ਅਤੇ ਚਾਹੁੰਦੇ ਹਨ ਕਿ ਤੁਸੀਂ ਦੁਨੀਆ 'ਚ ਕੁਝ ਕਰੋ। ਇਸ ਪੇਸ਼ਕਸ਼ ਬਾਰੇ ਸੋਨੂੰ ਸੂਦ ਨੇ ਅੱਗੇ ਕਿਹਾ, ਤੁਹਾਨੂੰ ਪ੍ਰਸਿੱਧੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਅਤੇ ਤੁਸੀਂ ਜ਼ਿੰਦਗੀ ’ਚ ਵੱਧਣਾ ਸ਼ੁਰੂ ਕਰਦੇ ਹੋ ਪਰ ਤੁਸੀਂ ਜਿੰਨੀ ਉਚਾਈ 'ਤੇ ਜਾਓਗੇ, ਆਕਸੀਜਨ ਦਾ ਪੱਧਰ ਓਨਾ ਹੀ ਘੱਟ ਹੋਵੇਗਾ। ਇਹ ਠੀਕ ਹੈ ਕਿ ਅਸੀਂ ਉੱਠਣਾ ਚਾਹੁੰਦੇ ਹਾਂ ਪਰ ਅਸੀਂ ਕਿੰਨਾ ਚਿਰ ਉੱਥੇ ਰਹਿ ਸਕਦੇ ਹਾਂ? ਕਈ ਲੋਕਾਂ ਨੇ ਮੈਨੂੰ ਦੱਸਿਆ ਕਿ ਇੰਡਸਟਰੀ ਦੇ ਵੱਡੇ ਕਲਾਕਾਰ ਇਨ੍ਹਾਂ ਆਫਰਜ਼ ਦੇ ਸੁਪਨੇ ਦੇਖ ਰਹੇ ਹਨ ਅਤੇ ਤੁਸੀਂ ਇਸ ਤੋਂ ਇਨਕਾਰ ਕਰ ਰਹੇ ਹੋ।''
ਪੜ੍ਹੋ ਇਹ ਵੀ ਖਬਰ :- ਪੇਟ ਨੂੰ ਰੱਖਣਾ ਚਾਹੁੰਦੇ ਹੋ ਸਾਫ ਤਾਂ ਰਾਤ ਨੂੰ ਸੋਣ ਤੋਂ ਪਹਿਲਾਂ ਕਰੋ ਇਹ ਕੰਮ
ਸਿਆਸਤ ’ਚ ਕਿਉਂ ਨਹੀਂ ਆਉਣਾ ਚਾਹੁੰਦੇ ਸੋਨੂੰ ਸੂਦ
ਸੋਨੂੰ ਸੂਦ ਨੇ ਸਿਆਸਤ ’ਚ ਨਾ ਆਉਣ ਦਾ ਕਾਰਨ ਵੀ ਦੱਸਿਆ। ਉਨ੍ਹਾਂ ਕਿਹਾ, ''ਲੋਕ ਦੋ ਕਾਰਨਾਂ ਕਰਕੇ ਰਾਜਨੀਤੀ 'ਚ ਆਉਂਦੇ ਹਨ, ਜਾਂ ਤਾਂ ਪੈਸਾ ਕਮਾਉਣ ਲਈ ਜਾਂ ਸੱਤਾ ਲਈ ਅਤੇ ਮੇਰੀ ਇਸ 'ਚ ਕੋਈ ਦਿਲਚਸਪੀ ਨਹੀਂ ਹੈ। ਜੇ ਇਹ ਲੋਕਾਂ ਦੀ ਮਦਦ ਕਰਨ ਬਾਰੇ ਹੈ, ਤਾਂ ਮੈਂ ਪਹਿਲਾਂ ਹੀ ਅਜਿਹਾ ਕਰ ਰਿਹਾ ਹਾਂ। ਇਸ ਸਮੇਂ ਮੈਨੂੰ ਕਿਸੇ ਤੋਂ ਮਦਦ ਮੰਗਣ ਦੀ ਲੋੜ ਨਹੀਂ ਹੈ, ਮੈਂ ਬਿਨਾਂ ਜਾਤ, ਧਰਮ ਜਾਂ ਭਾਸ਼ਾ ਦੇ ਭੇਦਭਾਵ ਦੇ ਮਦਦ ਕਰਦਾ ਹਾਂ ਪਰ ਰਾਜਨੀਤੀ ’ਚ ਆਉਣ ਤੋਂ ਬਾਅਦ ਮੈਨੂੰ ਕਿਸੇ ਨੂੰ ਜਵਾਬਦੇਹ ਹੋਣਾ ਪਵੇਗਾ ਅਤੇ ਮੈਨੂੰ ਡਰ ਹੈ ਕਿ ਮੇਰੀ ਆਜ਼ਾਦੀ ਖੁੱਸ ਜਾਵੇਗੀ।"
ਪੜ੍ਹੋ ਇਹ ਵੀ ਖਬਰ :- ਸਰੀਰ ’ਚ ਦਿਸ ਰਹੇ ਅਜਿਹੇ ਲੱਛਣਾਂ ਨੂੰ ਨਾ ਕਰੋ ਇਗਨੋਰ ! ਹੋ ਸਕਦੀ ਹੈ ਗੰਭੀਰ ਸਮੱਸਿਆ, ਜਾਣੋ ਇਸ ਦੇ ਉਪਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।