ਕ੍ਰਿਸਮਿਸ ਵਾਲੇ ਦਿਨ ਇਸ ਅਦਾਕਾਰਾ ''ਤੇ ਟੁੱਟਿਆ ਦੁੱਖਾਂ ਦਾ ਪਹਾੜ
Thursday, Dec 26, 2024 - 02:48 PM (IST)
ਐਂਟਰਟੇਨਮੈਂਟ ਡੈਸਕ- ਪੂਰੀ ਦੁਨੀਆ 'ਚ ਜਦੋਂ ਕ੍ਰਿਸਮਿਸ ਦੇ ਦਿਨ ਖੁਸ਼ੀਆਂ ਅਤੇ ਸ਼ਾਂਤੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ, ਉਦੋਂ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ ਲਈ ਇਹ ਦਿਨ ਆਪਣੇ ਲਾਡਲੇ ਬੇਟੇ ਦੀਆਂ ਯਾਦਾਂ ਵਿੱਚ ਡੁੱਬਿਆ ਰਿਹਾ। ਕ੍ਰਿਸਮਿਸ ਦੀ ਸਵੇਰ ਆਪਣੇ ਪਿਆਰੇ ਨੂੰ ਖੋਹਣ ਤੋਂ ਦੁਖੀ ਤ੍ਰਿਸ਼ਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਕੁਝ ਸਮੇਂ ਲਈ ਅਦਾਕਾਰੀ ਤੋਂ ਦੂਰ ਰਹੇਗੀ। ਹਮੇਸ਼ਾ ਆਪਣੇ ਬੇਟੇ ਨੂੰ ਪਿਆਰ ਅਤੇ ਦੁਲਾਰ ਕਰਨ ਵਾਲੀ ਤ੍ਰਿਸ਼ਾ ਹੁਣ ਉਸ ਦੀਆਂ ਯਾਦਾਂ ਵਿੱਚ ਗੁਆਚੀ ਹੋਈ ਹੈ।
ਇਹ ਵੀ ਪੜ੍ਹੋ- ਸਿਨੇਮਾ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਡਾਇਰੈਕਟਰ ਦਾ ਹੋਇਆ ਦਿਹਾਂਤ
ਹਾਲ ਹੀ ‘ਚ ਤ੍ਰਿਸ਼ਾ ਇੰਸਟਾਗ੍ਰਾਮ ‘ਤੇ ਆਪਣੇ ਪਾਲਤੂ ਕੁੱਤੇ ਜ਼ੋਰੋ ਨਾਲ ਤਸਵੀਰਾਂ ਸ਼ੇਅਰ ਕਰਦੀ ਸੀ। ਅਦਾਕਾਰਾ ਪ੍ਰਿਥਵੀਰਾਜ ਸੁਕੁਮਾਰਨ ਕੋਲ ਵੀ ਇਸੇ ਨਾਮ ਦਾ ਇੱਕ ਡੈਸ਼ਹੌਂਡ ਨਸਲ ਦਾ ਡੋਗੀ ਸੀ। ਤ੍ਰਿਸ਼ਾ ਨੇ ਕ੍ਰਿਸਮਸ ਦੀ ਸਵੇਰ ਜ਼ੋਰੋ ਦੀ ਮੌਤ ਦੀ ਖਬਰ ਸਾਂਝੀ ਕੀਤੀ। ਉਨ੍ਹਾਂ ਨੇ ਜ਼ੋਰੋ ਨੂੰ ਦਫ਼ਨਾਉਣ ਵਾਲੀ ਜਗ੍ਹਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ 'ਚ ਫੁੱਲ, ਮੋਮਬੱਤੀਆਂ ਅਤੇ ਹਾਰ ਨਾਲ ਉਨ੍ਹਾਂ ਨੇ ਸ਼ਰਧਾਂਜਲੀ ਦੇ ਕੇ ਆਪਣੇ ਪਿਆਰੇ ਬੇਟੇ ਨੂੰ ਅੰਤਿਮ ਵਿਦਾਈ ਦਿੱਤੀ ਹੈ।
ਇਹ ਵੀ ਪੜ੍ਹੋ- ਅਰਜੁਨ ਕਪੂਰ ਦੇ ਸਿੰਗਲ ਵਾਲੇ ਬਿਆਨ 'ਤੇ ਜਾਣੋ ਕੀ ਬੋਲੀ ਮਲਾਇਕ ਅਰੋੜਾ?
ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ- ‘ਮੇਰੇ ਬੇਟੇ ਜ਼ੋਰੋ ਨੇ ਇਸ ਕ੍ਰਿਸਮਿਸ ਦੀ ਸਵੇਰ ਸਾਨੂੰ ਅਲਵਿਦਾ ਕਹਿ ਦਿੱਤਾ। ਜੋ ਲੋਕ ਮੈਨੂੰ ਕਰੀਬ ਤੋਂ ਜਾਣਦੇ ਹਨ, ਉਹ ਸਮਝ ਸਕਦੇ ਹਨ ਕਿ ਹੁਣ ਮੇਰੀ ਜ਼ਿੰਦਗੀ ਅਰਥਹੀਣ ਹੋ ਗਈ ਹੈ। ਮੈਂ ਅਤੇ ਮੇਰਾ ਪਰਿਵਾਰ ਇਸ ਸਦਮੇ ਤੋਂ ਉਭਰ ਨਹੀਂ ਪਾਇਆ ਹੈ। ਮੈਂ ਕੁਝ ਸਮੇਂ ਲਈ ਕੰਮ ਤੋਂ ਬ੍ਰੇਕ ਲੈ ਰਹੀ ਹਾਂ।
ਤ੍ਰਿਸ਼ਾ ਨੂੰ ਦਿਲਾਸਾ ਦੇਣ ਵਾਲਿਆਂ ‘ਚ ਅਭਿਨੇਤਰੀ ਕਲਿਆਣੀ ਪ੍ਰਿਯਦਰਸ਼ਨ ਵੀ ਸ਼ਾਮਲ ਸੀ। ਹਾਲ ਹੀ ਵਿੱਚ ਕਲਿਆਣੀ ਨੇ ਆਪਣੇ ਪਿਆਰੇ ਪਾਲਤੂ ਕੁੱਤੇ ਨੂੰ ਵੀ ਗੁਆ ਦਿੱਤਾ ਹੈ। ਕਲਿਆਣੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਪ੍ਰਿਯਦਰਸ਼ਨ ਜੋ ਕੁੱਤੇ (ਡੋਗੀ) ਨੂੰ ਪਸੰਦ ਨਹੀਂ ਕਰਦੇ ਸਨ, ਉਹ ਵੀ ਕੁੱਤੇ ਨੂੰ ਬਹੁਤ ਪਿਆਰ ਕਰਦੇ ਸਨ। ਇਹ ਸਭ ਤੋਂ ਔਖੇ ਦਰਦਾਂ ਵਿੱਚੋਂ ਇੱਕ ਹੈ। ਇਸ ਤੋਂ ਉਭਰਨ ਲਈ ਸਮਾਂ ਲੱਗੇਗਾ। ਉਸ ਦੀਆਂ ਕਹਾਣੀਆਂ ਨੂੰ ਯਾਦ ਕਰਕੇ ਉਹ ਹਮੇਸ਼ਾ ਜਿਉਂਦੇ ਰਹਿਣਗੇ। ਮੇਰੇ ਅਤੇ ਤੁਹਾਡੇ ਪੁੱਤਰ ਆਪਣੇ-ਆਪਣੇ ਸੰਸਾਰ ਵਿੱਚ ਇੱਕ ਦੂਜੇ ਦੇ ਨਾਲ ਹੋਣਗੇ।
ਇਹ ਵੀ ਪੜ੍ਹੋ-ਸੰਧਿਆ ਥੀਏਟਰ ਮਾਮਲੇ 'ਚ ਅੱਲੂ ਅਰਜੁਨ ਦਾ ਵੱਡਾ ਐਲਾਨ, ਦਿੱਤੀ ਜਾਵੇਗੀ ਕਰੋੜਾਂ ਦੀ ਵਿੱਤੀ ਸਹਾਇਤਾ
ਤ੍ਰਿਸ਼ਾ ਕ੍ਰਿਸ਼ਨਨ ਆਪਣੇ ਕਰੀਅਰ ਦੀ ਬਿਹਤਰੀਨ ਵਾਪਸੀ ਦਾ ਆਨੰਦ ਲੈ ਰਹੀ ਸੀ। ਮਣੀਰਤਨਮ ਦੁਆਰਾ ਨਿਰਦੇਸ਼ਤ ‘ਪੋਨੀਅਨ ਸੇਲਵਨ’ ਨੇ ਤ੍ਰਿਸ਼ਾ ਦੀ ਪ੍ਰਸਿੱਧੀ ਨੂੰ ਪੂਰੇ ਭਾਰਤੀ ਪੱਧਰ ਤੱਕ ਪਹੁੰਚਾਇਆ। ਇਸ ਦੌਰਾਨ ਉਨ੍ਹਾਂ ਦੇ ਪਿਆਰੇ ਪਾਲਤੂ ਡੋਗੀ ਦੀ ਮੌਤ ਹੋ ਗਈ। ਤਾਮਿਲ ਫਿਲਮ ਇੰਡਸਟਰੀ ਦੇ ਪ੍ਰਮੁੱਖ ਸਿਤਾਰਿਆਂ ਨਾਲ ਤ੍ਰਿਸ਼ਾ ਆਉਣ ਵਾਲੀਆਂ ਕਈ ਫਿਲਮਾਂ ਵਿੱਚ ਮੁੱਖ ਭੂਮਿਕਾਵਾਂ ਨਿਭਾ ਰਹੀ ਹੈ। ਹਾਲ ਹੀ ‘ਚ ਤ੍ਰਿਸ਼ਾ ਨੇ ਅਜੀਤ ਦੀ ‘ਵਾਲੀਮਈ’ ‘ਚ ਆਪਣੇ ਅਤੇ ਅਜੀਤ ਦੇ ਲੁੱਕ ਨਾਲ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ।
ਅਭਿਨੇਤਾ ਦਲਪਤੀ ਵਿਜੇ ਅਤੇ ਤ੍ਰਿਸ਼ਾ ਕ੍ਰਿਸ਼ਨਨ ਦੇ ਕੀਰਤੀ ਸੁਰੇਸ਼ ਦੇ ਵਿਆਹ ‘ਚ ਇਕੱਠੇ ਹਵਾਈ ਸਫਰ ਕਰਨ ਦਾ ਮੁੱਦਾ ਵੀ ਕਾਫੀ ਚਰਚਾ ‘ਚ ਰਿਹਾ ਸੀ। ਉਸ ਦੇ ਇੱਕ ਪ੍ਰਾਈਵੇਟ ਜੈੱਟ ਵਿੱਚ ਆਸ ਪਾਸ ਦੀਆਂ ਸੀਟਾਂ ‘ਤੇ ਸਫ਼ਰ ਕਰਨ ਦੀਆਂ ਰਿਪੋਰਟਾਂ ਸਨ। ਇਨ੍ਹਾਂ ਦੋਹਾਂ ਨੂੰ ਡੇਟ ਕਰਨ ਦੀਆਂ ਖਬਰਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।