ਜ਼ਮਾਨਤ ਮਗਰੋਂ ਵੀ ਵਧ ਸਕਦੀਆਂ ਅੱਲੂ ਅਰਜੁਨ ਦੀਆਂ ਮੁਸ਼ਕਿਲਾਂ, ਸਾਹਮਣੇ ਆਇਆ ਵੱਡਾ ਕਾਰਨ

Sunday, Dec 15, 2024 - 12:42 PM (IST)

ਨਵੀਂ ਦਿੱਲੀ : ਅੱਲੂ ਅਰਜੁਨ ਨੂੰ ਫਿਲਹਾਲ ਹੈਦਰਾਬਾਦ ਦੇ ਸੰਧਿਆ ਥੀਏਟਰ ਵਿਚ ਹਫ਼ੜਾ-ਦਫ਼ੜੀ ਵਿਚ ਇੱਕ ਔਰਤ ਦੀ ਮੌਤ ਦੇ ਮਾਮਲੇ ਵਿਚ ਜ਼ਮਾਨਤ ਮਿਲ ਗਈ ਹੈ। ਜਿੱਥੇ ਇਕ ਪਾਸੇ ਪ੍ਰਸ਼ੰਸਕ ਅਭਿਨੇਤਾ ਲਈ ਖੁਸ਼ ਹਨ ਕਿ ਹੁਣ ਉਹ ਘਰ ਆ ਗਿਆ ਹੈ, ਉਥੇ ਹੀ ਦੂਜੇ ਪਾਸੇ ਹਸਪਤਾਲ ਤੋਂ ਖ਼ਬਰ ਆ ਰਹੀ ਹੈ ਕਿ ਹਫ਼ੜਾ-ਦਫ਼ੜੀ 'ਚ ਜ਼ਖ਼ਮੀ ਬੱਚੇ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਹੈ।

ਇਹ ਵੀ ਪੜ੍ਹੋ - ਲਾਈਵ ਕੰਸਰਟ 'ਚ ਦਿਲਜੀਤ ਦੋਸਾਂਝ ਦੇ ਬੋਲ, ਕਿਹਾ- 'ਜੇ ਸਾਲਾ ਨਹੀਂ ਝੁਕੇਗਾ ਤਾਂ ਜੀਜਾ ਕਿਵੇਂ ਝੁਕ ਜਾਵੇਗਾ'

ਬੱਚੇ ਦੀ ਹਾਲਤ ਗੰਭੀਰ
ਜ਼ਖ਼ਮੀ ਬੱਚੇ ਦਾ ਨਾਂ ਤੇਜਾ ਦੱਸਿਆ ਜਾ ਰਿਹਾ ਹੈ। ਫਿਲਹਾਲ ਬੱਚੇ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ। ਖ਼ਬਰਾਂ ਮੁਤਾਬਕ ਹਸਪਤਾਲ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਮੁਤਾਬਕ 8 ਸਾਲ ਦਾ ਬੱਚਾ ਬੁਖਾਰ ਤੋਂ ਪੀੜਤ ਹੈ। ਸ਼ਨੀਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ, ''ਬੱਚਾ ਵੈਂਟੀਲੇਟਰ ਸਪੋਰਟ 'ਤੇ PICU ਵਿਚ ਹੈ। ਉਹ ਹੈਮੋਡਾਇਨਾਮਿਕ ਤੌਰ 'ਤੇ ਸਥਿਰ ਹੈ ਅਤੇ ਟਿਊਬ ਫੀਡਿੰਗ ਤੋਂ ਠੀਕ ਹੋ ਰਿਹਾ ਹੈ। ਹਾਲਾਂਕਿ, ਉਸ ਨੂੰ ਰੁਕ-ਰੁਕ ਕੇ ਬੁਖਾਰ ਹੋ ਰਿਹਾ ਹੈ। ਜੇਕਰ ਆਮ ਭਾਸ਼ਾ ਵਿਚ ਸਮਝਿਆ ਜਾਵੇ ਤਾਂ ਇਸ ਸਮੇਂ ਸ਼੍ਰੀ ਤੇਜਾ ਦੀ ਹਾਲਤ ਬਹੁਤ ਨਾਜ਼ੁਕ ਹੈ।''
ਤੇਜਾ 4 ਦਸੰਬਰ ਨੂੰ ਥੀਏਟਰ ਵਿਚ ਮਚੀ ਹਫ਼ੜਾ-ਦਫ਼ੜੀ ਦੌਰਾਨ ਗੰਭੀਰ ਜ਼ਖ਼ਮੀ ਹੋ ਗਿਆ ਸੀ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਸਿਕੰਦਰਾਬਾਦ ਦੇ ਕਿਮਸ ਕਡਲਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਫ਼ੜਾ-ਦਫ਼ੜੀ ਦੌਰਾਨ ਉਸ ਦੀ ਮਾਂ ਰੇਵਤੀ (35) ਦੀ ਵੀ ਮੌਤ ਹੋ ਗਈ। ਸ੍ਰੀ ਤੇਜਾ ਨੂੰ ਦਮ ਘੁੱਟਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ। ਅੱਲੂ ਅਰਜੁਨ ਅਤੇ 'ਪੁਸ਼ਪਾ 2' ਦੇ ਨਿਰਦੇਸ਼ਕ ਸੁਕੁਮਾਰ ਦੋਵਾਂ ਨੇ ਘਟਨਾ ਲਈ ਪੀੜਤ ਪਰਿਵਾਰ ਤੋਂ ਮਾਫੀ ਮੰਗੀ ਸੀ ਅਤੇ ਅਦਾਕਾਰ ਨੇ ਮ੍ਰਿਤਕ ਦੇ ਪਰਿਵਾਰ ਨੂੰ 25 ਲੱਖ ਰੁਪਏ ਦੇਣ ਦਾ ਵਾਅਦਾ ਵੀ ਕੀਤਾ ਸੀ।

ਇਹ ਵੀ ਪੜ੍ਹੋ - ਹੁਣ ਮਰਦਾਨਾ ਕਮਜ਼ੋਰੀ ਦਿਨਾਂ 'ਚ ਹੋਵੇਗੀ ਦੂਰ, ਬਸ ਆਯੂਰਵੈਦਿਕ ਜੜੀ ਬੂਟੀਆਂ ਦਾ ਵਰਤੋ ਇਹ ਕਾਮਯਾਬ ਦੇਸੀ ਨੁਸਖਾ

ਕਿਵੇਂ ਮਚੀ ਹਫ਼ੜਾ-ਦਫ਼ੜੀ
'ਪੁਸ਼ਪਾ 2' ਸਾਲ 2024 ਦੀਆਂ ਉਡੀਕੀਆਂ ਜਾ ਰਹੀਆਂ ਫ਼ਿਲਮਾਂ ਵਿਚੋਂ ਇੱਕ ਹੈ, ਜਿਸ ਦਾ ਦਰਸ਼ਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। 4 ਦਸੰਬਰ ਨੂੰ ਅਰਜੁਨ ਹੈਦਰਾਬਾਦ ਦੇ ਸੰਧਿਆ ਥੀਏਟਰ ਵਿਚ 'ਪੁਸ਼ਪਾ 2' ਦੀ ਸਕ੍ਰੀਨਿੰਗ ਵਿਚ ਸ਼ਾਮਲ ਹੋਣ ਲਈ ਆਏ ਸਨ। ਇਸ ਦੌਰਾਨ ਉਨ੍ਹਾਂ ਦੀ ਸਹਿ-ਅਦਾਕਾਰਾ ਰਸ਼ਮਿਕਾ ਮੰਦਾਨਾ ਅਤੇ ਪਤਨੀ ਸਨੇਹਾ ਰੈੱਡੀ ਵੀ ਨਜ਼ਰ ਆਈਆਂ। ਅਭਿਨੇਤਾ ਦੀ ਇੱਕ ਝਲਕ ਪਾਉਣ ਦੀ ਉਮੀਦ ਵਿਚ ਭਾਰੀ ਭੀੜ ਇਕੱਠੀ ਹੋ ਗਈ ਸੀ, ਜਿਸ ਕਾਰਨ ਭੀੜ ਅਚਾਨਕ ਕਾਬੂ ਤੋਂ ਬਾਹਰ ਹੋ ਗਈ ਅਤੇ ਹਫ਼ੜਾ-ਦਫ਼ੜੀ ਵਰਗੀ ਸਥਿਤੀ ਬਣ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News