ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅੱਲੂ ਦਾ ਪਹਿਲਾਂ ਰਿਐਕਸ਼ਨ ਆਇਆ ਸਾਹਮਣੇ
Saturday, Dec 14, 2024 - 10:43 AM (IST)
ਨਵੀਂ ਦਿੱਲੀ- ਅੱਲੂ ਅਰਜੁਨ ਅਤੇ ਉਸ ਦੇ ਪ੍ਰਸ਼ੰਸਕਾਂ ਲਈ, 13 ਦਸੰਬਰ ਇੱਕ ਅਜਿਹਾ ਦਿਨ ਸੀ ਜਿਸ ਨੂੰ ਉਹ ਸ਼ਾਇਦ ਹੀ ਭੁੱਲ ਸਕਣ। ਤੇਲਗੂ ਸੁਪਰਸਟਾਰ ਅੱਲੂ ਅਰਜੁਨ ਨੂੰ 'ਪੁਸ਼ਪਾ 2' ਦੇ ਪ੍ਰੀਮੀਅਰ ਦੌਰਾਨ ਸੰਧਿਆ ਥੀਏਟਰ ਭਗਦੜ ਮਾਮਲੇ 'ਚ ਹੈਦਰਾਬਾਦ ਪੁਲਸ ਨੇ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਤੋਂ ਬਾਅਦ ਸੁਪਰਸਟਾਰ ਨੂੰ ਮੈਡੀਕਲ ਟੈਸਟ ਕਰਵਾਉਣ ਤੋਂ ਬਾਅਦ ਹੇਠਲੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਪੁਲਸ ਉਸ ਨੂੰ ਚੰਚਲਗੁਡਾ ਕੇਂਦਰੀ ਜੇਲ੍ਹ ਲੈ ਗਈ। ਬਾਅਦ ਵਿੱਚ, ਅਦਾਕਾਰ ਨੇ ਆਪਣੇ ਵਕੀਲ ਅਸ਼ੋਕ ਰੈਡੀ ਰਾਹੀਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ, ਜਿੱਥੋਂ ਉਸ ਨੂੰ ਤੇਲੰਗਾਨਾ ਹਾਈ ਕੋਰਟ ਨੇ 50,000 ਰੁਪਏ ਦੇ ਨਿੱਜੀ ਮੁਚਲਕੇ 'ਤੇ ਅੰਤ੍ਰਿਮ ਜ਼ਮਾਨਤ ਦਿੱਤੀ। ਪਰ ਫਿਰ ਵੀ ਉਸ ਨੂੰ ਜੇਲ੍ਹ ਵਿੱਚ ਰਾਤ ਕੱਟਣੀ ਪਈ। ਸਵੇਰੇ ਅੱਲੂ ਅਰਜੁਨ ਨੂੰ ਜੇਲ੍ਹ ਤੋਂ ਜ਼ਮਾਨਤ ਮਿਲ ਗਈ ਅਤੇ ਰਿਹਾਅ ਹੋਣ ਤੋਂ ਬਾਅਦ ਉਹ ਆਪਣੇ ਘਰ ਪਹੁੰਚ ਗਿਆ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਦਾਕਾਰ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਉਨ੍ਹਾਂ ਨੇ ਕੀ ਕਿਹਾ
ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਏ ਦਿਲਜੀਤ ਦੋਸਾਂਝ, ਦੇਖੋ ਤਸਵੀਰਾਂ
ਜੋ ਵੀ ਹੋਇਆ ਉਸ ਲਈ SORRY: ਅੱਲੂ ਅਰਜੁਨ
ਜੇਲ ਤੋਂ ਬਾਹਰ ਆਉਣ ਤੋਂ ਬਾਅਦ ਅੱਲੂ ਅਰਜੁਨ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਸ ਨੇ ਕਿਹਾ, 'ਚਿੰਤਾ ਦੀ ਕੋਈ ਗੱਲ ਨਹੀਂ ਹੈ। ਮੈਂ ਠੀਕ ਹਾਂ। ਜੋ ਵੀ ਹੋਇਆ ਉਸ ਲਈ ਮੁਆਫੀ, ਮੈਂ ਕਾਨੂੰਨ ਵਿੱਚ ਵਿਸ਼ਵਾਸ ਕਰਦਾ ਹਾਂ। ਇਹ ਹਾਦਸਾ ਅਣਜਾਣੇ ਵਿੱਚ ਵਾਪਰਿਆ ਹੈ। ਮੈਂ ਮ੍ਰਿਤਕ ਔਰਤ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਜੇਕਰ ਕਾਨੂੰਨ ਇਸ ਮਾਮਲੇ ਨੂੰ ਦੇਖ ਰਿਹਾ ਹੈ ਤਾਂ ਮੈਂ ਵਿਚਕਾਰ ਕੋਈ ਟਿੱਪਣੀ ਨਹੀਂ ਕਰਾਂਗਾ। ਸਾਰਿਆਂ ਦੇ ਪਿਆਰ ਅਤੇ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ। ਤੁਹਾਡੇ ਸਹਿਯੋਗ ਸਦਕਾ ਅੱਜ ਮੈਂ ਇੱਥੇ ਹਾਂ। ਮੈਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਪੁਲਿਸ ਨੂੰ ਸਹਿਯੋਗ ਕਰਾਂਗਾ।
ਇਹ ਵੀ ਪੜ੍ਹੋ- ਅੱਲੂ ਅਰਜੁਨ ਨੇ ਜੇਲ੍ਹ 'ਚ ਇੰਝ ਕੱਟੀ ਰਾਤ, ਬਣੇ ਕੈਦੀ ਨੰਬਰ 7697
ਪੀੜਤ ਪਰਿਵਾਰ ਦੀ ਕਰਾਂਗਾ ਮਦਦ
'ਪੁਸ਼ਪਾਭਾਊ' ਨੇ ਅੱਗੇ ਕਿਹਾ- 'ਉੱਥੇ ਭਗਦੜ ਮਚ ਗਈ ਅਤੇ ਇਹ ਹਾਦਸਾ ਵਾਪਰ ਗਿਆ। ਮੇਰਾ ਕੋਈ ਇਰਾਦਾ ਨਹੀਂ ਸੀ ਕਿ ਉੱਥੇ ਅਜਿਹਾ ਕੁਝ ਵੀ ਹੋਵੇ। ਮ੍ਰਿਤਕ ਔਰਤ ਦੇ ਪਰਿਵਾਰ ਨੂੰ ਜੋ ਘਾਟਾ ਪਿਆ ਹੈ, ਉਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਪਰ ਜਿੰਨਾ ਹੋ ਸਕੇਗਾ, ਪੀੜਤ ਪਰਿਵਾਰ ਦੀ ਮਦਦ ਕਰਾਂਗਾ। ਇੱਕ ਵਾਰ ਫਿਰ ਮੈਂ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ ਮੁਸ਼ਕਲ ਸਮੇਂ ਵਿੱਚ ਮੇਰਾ ਸਾਥ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।