Sonakshi Sinha ਦੇ ਪਲਟਵਾਰ 'ਤੇ ਆਇਆ ਮੁਕੇਸ਼ ਖੰਨਾ ਦਾ ਸੱਪਸ਼ਟੀਕਰਨ
Wednesday, Dec 18, 2024 - 04:22 PM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਮਸ਼ਹੂਰ ਟੀਵੀ ਅਦਾਕਾਰ ਮੁਕੇਸ਼ ਖੰਨਾ ਇਸ ਸਮੇਂ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਫਿਲਹਾਲ ਦੋਵਾਂ ਵਿਚਾਲੇ ਝਗੜਾ ਚੱਲ ਰਿਹਾ ਹੈ ਜੋ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਗਿਆ ਹੈ।
ਸੋਨਾਕਸ਼ੀ ਸਿਨਹਾ ਨੇ ਮੁਕੇਸ਼ ਖੰਨਾ ਨੂੰ ਦਿੱਤਾ ਜਵਾਬ
ਦੱਸ ਦੇਈਏ ਕਿ ਹਾਲ ਹੀ 'ਚ ਸੋਨਾਕਸ਼ੀ ਸਿਨਹਾ ਨੇ ਮੁਕੇਸ਼ ਖੰਨਾ 'ਤੇ ਪਲਟਵਾਰ ਕੀਤਾ ਸੀ ਕਿਉਂਕਿ ਅਦਾਕਾਰ ਨੇ ਉਨ੍ਹਾਂ ਦੇ ਪਾਲਣ-ਪੋਸ਼ਣ 'ਤੇ ਸਵਾਲ ਖੜ੍ਹੇ ਕੀਤੇ ਸਨ। ਮੁਕੇਸ਼ ਖੰਨਾ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਇਹ ਸੋਨਾਕਸ਼ੀ ਦੇ ਪਿਤਾ ਸ਼ਤਰੂਘਨ ਸਿਨਹਾ ਦਾ ਕਸੂਰ ਸੀ ਕਿ ਉਨ੍ਹਾਂ ਦੀ ਧੀ ਸਾਲ 2019 'ਚ ਕੇਬੀਸੀ 'ਚ 'ਰਾਮਾਇਣ' ਨਾਲ ਜੁੜੇ ਸਵਾਲ ਦਾ ਜਵਾਬ ਨਹੀਂ ਦੇ ਸਕੀ।ਮੁਕੇਸ਼ ਖੰਨਾ ਦੇ ਇਸ ਬਿਆਨ ਤੋਂ ਬਾਅਦ ਸੋਨਾਕਸ਼ੀ ਸਿਨਹਾ ਨੇ ਸੋਸ਼ਲ ਮੀਡੀਆ 'ਤੇ ਇਕ ਲੰਬਾ ਨੋਟ ਸ਼ੇਅਰ ਕਰਕੇ ਅਦਾਕਾਰ ਨੂੰ ਕਰਾਰਾ ਜਵਾਬ ਦਿੱਤਾ ਹੈ। ਹੁਣ ਫਿਰ ਮੁਕੇਸ਼ ਖੰਨਾ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮੁਕੇਸ਼ ਖੰਨਾ ਨੇ ਸਾਫ਼ ਕਿਹਾ ਹੈ ਕਿ ਉਨ੍ਹਾਂ ਦਾ ਕੋਈ ਬੁਰਾ ਇਰਾਦਾ ਨਹੀਂ ਸੀ।
ਇਹ ਵੀ ਪੜ੍ਹੋ- Year Ender 2024: ਪੂਨਮ ਪਾਂਡੇ ਦੀ ਮੌਤ-ਕੁੱਲ੍ਹੜ-ਪੀਜ਼ਾ ਕੱਪਲ ਸਮੇਤ ਚਰਚਾ 'ਚ ਰਹੇ ਇਹ ਵੱਡੇ ਵਿਵਾਦ
ਸੋਨਾਕਸ਼ੀ ਨੂੰ ਬਦਨਾਮ ਕਰਨ ਦਾ ਕੋਈ ਇਰਾਦਾ ਨਹੀਂ ਸੀ
ਇਕ ਨਿੱਜੀ ਚੈਨਲ ਨਾਲ ਗੱਲਬਾਤ 'ਚ ਮੁਕੇਸ਼ ਖੰਨਾ ਨੇ ਸੋਨਾਕਸ਼ੀ ਸਿਨਹਾ ਦੇ ਜਵਾਬ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ- ਮੈਂ ਹੈਰਾਨ ਹਾਂ ਕਿ ਸੋਨਾਕਸ਼ੀ ਨੂੰ ਪ੍ਰਤੀਕਿਰਿਆ ਦੇਣ 'ਚ ਇੰਨਾ ਸਮਾਂ ਲੱਗਾ। ਮੈਨੂੰ ਪਤਾ ਸੀ ਕਿ ਕੇਬੀਸੀ ਸ਼ੋਅ ਵਿੱਚ ਵਾਪਰੀ ਉਸ ਘਟਨਾ ਲਈ ਮੈਂ ਉਸ ਦਾ ਨਾਂ ਲੈ ਕੇ ਉਸ ਨੂੰ ਨਾਰਾਜ਼ ਕਰ ਰਿਹਾ ਸੀ ਪਰ ਮੇਰਾ ਉਸ ਨੂੰ ਜਾਂ ਉਸ ਦੇ ਪਿਤਾ, ਜੋ ਕਿ ਮੇਰੇ ਸੀਨੀਅਰ ਹਨ, ਨੂੰ ਬਦਨਾਮ ਕਰਨ ਦਾ ਕੋਈ ਇਰਾਦਾ ਨਹੀਂ ਸੀ। ਮੇਰਾ ਉਸ ਨਾਲ ਚੰਗਾ ਰਿਸ਼ਤਾ ਹੈ।
'ਸੋਨਾਕਸ਼ੀ ਦਾ ਸਭ ਤੋਂ ਹਾਈ-ਫਾਈ ਕੇਸ ਸੀ'
ਮੁਕੇਸ਼ ਨੇ ਅੱਗੇ ਲਿਖਿਆ ਕਿ ਸ਼ਤਰੂਘਨ ਤੇ ਉਨ੍ਹਾਂ ਦੇ ਪਰਿਵਾਰ ਨਾਲ ਮੇਰਾ ਰਿਸ਼ਤਾ ਕਾਫ਼ੀ ਚੰਗਾ ਸੀ। ਮੈਂ ਤਾਂ ਕੇਵਲ ਅੱਜਕੱਲ੍ਹ ਦੀ Gen-Z ਜਨਰੇਸ਼ਨ ਲਈ ਇਹ ਗੱਲਾਂ ਕਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਅੱਜ ਦੀ ਇਹ ਜਨਰੇਸ਼ਨ ਕੇਵਲ ਗੂਗਲ ਤੇ ਮੋਬਾਈਲ ਫੋਨ ਦੀ ਗੁਲਾਮ ਹੋ ਗਈ ਹੈ। ਉਨ੍ਹਾਂ ਦੀ ਜਾਣਕਾਰੀ ਕੇਵਲ ਵਿਕੀਪੀਡੀਆ ਤੇ ਯੂਟਿਊਬ ਤਕ ਹੀ ਸੀਮਿਤ ਰਹਿ ਗਈ ਹੈ।ਮੁਕੇਸ਼ ਨੇ ਅੱਗੇ ਕਿਹਾ ਕਿ ਮੇਰੇ ਸਾਹਮਣੇ ਸੋਨਾਕਸ਼ੀ ਦਾ ਸਭ ਤੋਂ ਹਾਈ-ਫਾਈ ਕੇਸ ਸੀ ਜੋ ਇਕ ਵਧੀਆ ਉਦਾਹਰਣ ਬਣ ਸਕਦਾ ਹੈ ਤਾਂ ਕਿ ਮੈਂ ਲੋਕਾਂ ਨੂੰ ਆਪਣੀ ਗੱਲ ਸਮਝਾ ਸਕਾ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਧਰਮ ਗ੍ਰੰਥਾਂ, ਸੰਸਕ੍ਰਿਤੀ ਤੇ ਸਾਡੇ ਇਤਿਹਾਸ 'ਚ ਬਹੁਤ ਕੁਝ ਹੈ ਜੋ ਸਾਡੀ ਅੱਜ ਦੀ ਜਨਰੇਸ਼ਨ ਨੂੰ ਜਾਣਨਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।