ਅਮਿਤਾਭ, ਸ਼ਾਹਰੁਖ ਅਤੇ ਰਿਤਿਕ ਰੋਸ਼ਨ ਸਮੇਤ 125 ਮਸ਼ਹੂਰ ਹਸਤੀਆਂ ਨੇ ਇਸ ਕੰਪਨੀ ''ਚ ਲਗਾਇਆ ਪੈਸਾ
Monday, Dec 23, 2024 - 06:36 PM (IST)
 
            
            ਨਵੀਂ ਦਿੱਲੀ : ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਵਲੋਂ ਨਿਵੇਸ਼ ਵਾਲੀ ਰਿਐਲਟੀ ਕੰਪਨੀ ਸ਼੍ਰੀ ਲੋਟਸ ਡਿਵੈਲਪਰਸ ਐਂਡ ਰੀਅਲ ਅਸਟੇਟ ਹੁਣ 1000 ਕਰੋੜ ਰੁਪਏ ਦਾ ਆਈਪੀਓ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਅਮਿਤਾਭ ਬੱਚਨ ਅਤੇ ਸ਼ਾਹਰੁਖ ਖਾਨ ਤੋਂ ਲੈ ਕੇ ਅਜੇ ਦੇਵਗਨ, ਰਿਤਿਕ ਰੋਸ਼ਨ, ਸਾਰਾ ਅਲੀ ਖਾਨ, ਏਕਤਾ ਕਪੂਰ, ਟਾਈਗਰ ਸ਼ਰਾਫ ਅਤੇ ਰਾਜਕੁਮਾਰ ਰਾਓ ਵਰਗੇ ਸੁਪਰਸਟਾਰਾਂ ਨੇ ਮੁੰਬਈ ਸਥਿਤ ਇਸ ਕੰਪਨੀ ਵਿੱਚ ਹਿੱਸੇਦਾਰੀ ਖਰੀਦੀ ਹੈ। ਇਸ ਕੰਪਨੀ ਨੇ ਮਹਿੰਗੇ ਫਲੈਟਾਂ ਅਤੇ ਕਮਰਸ਼ੀਅਲ ਰੀਅਲ ਅਸਟੇਟ ਵਿੱਚ ਆਪਣਾ ਨਾਮ ਬਣਾਇਆ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਸਮੇਤ 125 ਲੋਕਾਂ ਨੂੰ ਇਸ ਵਿਚ 2.7 ਕਰੋੜ ਤੋਂ ਜ਼ਿਆਦਾ ਸ਼ੇਅਰਾਂ ਦਾ ਨਿੱਜੀ ਪਲੇਸਮੈਂਟ ਕੀਤਾ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਆਰਓਸੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਹੈ ਕਿ ਇਸਦੇ ਅਲਾਟੀਆਂ ਦੀ ਸੂਚੀ ਵਿੱਚ ਵਿੱਤੀ ਖੇਤਰ ਦੇ ਕੁਝ ਮਸ਼ਹੂਰ ਨਾਮ ਵੀ ਸ਼ਾਮਲ ਹਨ ਜਿਵੇਂ ਕਿ ਅਨੁਭਵੀ ਨਿਵੇਸ਼ਕ ਆਸ਼ੀਸ਼ ਕਚੋਲੀਆ ਅਤੇ ਜਗਦੀਸ਼ ਮਾਸਟਰ। ਕੰਪਨੀ ਨੂੰ ਪਹਿਲਾਂ AKP ਹੋਲਡਿੰਗਜ਼ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਲੋਟਸ ਡਿਵੈਲਪਰਸ ਦੇ ਬ੍ਰਾਂਡ ਨਾਮ ਹੇਠ ਚਲਾਇਆ ਜਾਂਦਾ ਸੀ। ਹਾਲ ਹੀ ਵਿੱਚ ਇਸਨੇ ਆਪਣਾ ਨਾਮ ਬਦਲ ਕੇ ਸ਼੍ਰੀ ਲੋਟਸ ਡਿਵੈਲਪਰਸ ਐਂਡ ਰੀਅਲ ਅਸਟੇਟ ਰੱਖਿਆ ਹੈ। ਕੰਪਨੀ ਅਧਿਕਾਰੀਆਂ ਨੇ ਆਈਪੀਓ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਕੰਪਨੀ ਪੇਸ਼ਕਸ਼ ਦਸਤਾਵੇਜ਼ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ 'ਚ ਹੈ। ਸੂਤਰਾਂ ਨੇ ਦੱਸਿਆ ਕਿ ਆਨੰਦ ਪੰਡਿਤ ਦੁਆਰਾ ਪ੍ਰਮੋਟਿਡ ਕੰਪਨੀ ਲਗਭਗ 1,000 ਰੁਪਏ ਇਕੱਠੇ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ : ITR Filing Deadline: ਨਾ ਭੁੱਲੋ ITR ਦੀ ਆਖ਼ਰੀ ਮਿਤੀ , ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ
ਕਿਸ ਕੋਲ ਕਿੰਨੇ ਸ਼ੇਅਰ
4 ਦਸੰਬਰ ਨੂੰ, ਸ਼੍ਰੀ ਲੋਟਸ ਡਿਵੈਲਪਰਸ ਨੇ 150 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਪ੍ਰਾਈਵੇਟ ਪਲੇਸਮੈਂਟ ਕੀਤੀ ਅਤੇ ਲਗਭਗ 407.6 ਕਰੋੜ ਰੁਪਏ ਇਕੱਠੇ ਕੀਤੇ। ਇਸ 'ਚ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੇ 10 ਕਰੋੜ ਰੁਪਏ 'ਚ ਕਰੀਬ 6.7 ਲੱਖ ਸ਼ੇਅਰ ਖਰੀਦੇ ਹਨ ਜਦਕਿ ਸ਼ਾਹਰੁਖ ਖਾਨ ਫੈਮਿਲੀ ਟਰੱਸਟ ਨੇ 10.1 ਕਰੋੜ ਰੁਪਏ 'ਚ ਕਰੀਬ 6.75 ਲੱਖ ਸ਼ੇਅਰ ਖਰੀਦੇ ਹਨ। ਹੋਰ ਵੱਡੇ ਨਾਵਾਂ ਵਿੱਚ, ਰਿਤਿਕ ਰੋਸ਼ਨ ਨੇ 70,000 ਸ਼ੇਅਰ 1 ਕਰੋੜ ਰੁਪਏ ਵਿੱਚ ਖਰੀਦੇ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ 'ਚੋਂ ਕਈ ਬਾਲੀਵੁੱਡ ਸਿਤਾਰਿਆਂ ਨੇ ਲੋਟਸ ਡਿਵੈਲਪਰਜ਼ ਦੀ ਜਾਇਦਾਦ 'ਚ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ 'ਚ ਨਿਵੇਸ਼ ਕੀਤਾ ਹੈ।
ਇਹ ਵੀ ਪੜ੍ਹੋ : Credit Card ਵਾਲੇ ਸਾਵਧਾਨ! Supreme Court ਨੇ ਜਾਰੀ ਕਰ ਦਿੱਤੇ ਵੱਡੇ ਹੁਕਮ
ਇਹ ਵੀ ਪੜ੍ਹੋ :     Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            