ਵਿਆਹ ਤੋਂ ਬਿਨਾਂ ਪ੍ਰੈਂਗਨੇਟ ਹੋਈ ਇਸ ਅਦਾਕਾਰਾ ਨੇ 72 ਘੰਟਿਆਂ 'ਚ ਲਿਆ ਵੱਡਾ ਫੈਸਲਾ, ਮਾਪਿਆਂ ਨੇ ਦਿੱਤੀ ਸੀ ਚਿਤਾਵਨੀ!
Saturday, Dec 21, 2024 - 10:07 AM (IST)
ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਸਿਤਾਰਿਆਂ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਪਰ ਇੱਕ ਅਜਿਹੀ ਅਦਾਕਾਰਾ ਹੈ ਜੋ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਗਈ ਸੀ। ਜਿਵੇਂ ਹੀ ਉਸ ਨੇ ਇਸ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਉਸ ਨੂੰ ਕੁਝ ਦਿਨਾਂ ਦਾ ਅਲਟੀਮੇਟਮ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਨਾਲ ਵਿਆਹ ਕਰ ਲਿਆ। ਆਓ ਜਾਣਦੇ ਹਾਂ ਇਹ ਅਦਾਕਾਰਾ ਕੌਣ ਹੈ।
ਇਹ ਵੀ ਪੜ੍ਹੋ - ਪੰਜਾਬੀ ਅਦਾਕਾਰਾ ਬਣੀ 2024 ਦੀ ਰਾਣੀ, ਬੈਕ-ਟੂ-ਬੈਕ ਹਿੱਟ ਫ਼ਿਲਮਾਂ ਦੇ ਕੀਤਾ ਪਾਲੀਵੁੱਡ 'ਤੇ ਰਾਜ
ਮਾਪਿਆਂ ਨੇ 72 ਘੰਟਿਆਂ ਦਾ ਦਿੱਤਾ ਸੀ ਅਲਟੀਮੇਟਮ
ਇਹ ਗੱਲ ਸਾਲ 2018 ਦੀ ਹੈ। ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਗਈ ਸੀ। ਪਤਾ ਲੱਗਦਿਆਂ ਹੀ ਉਸ ਨੇ ਆਪਣੇ ਮਾਪਿਆਂ ਨੂੰ ਦੱਸਿਆ। ਇਹ ਸੁਣ ਕੇ ਮਾਪਿਆਂ ਨੇ ਉਨ੍ਹਾਂ ਨੂੰ ਵਿਆਹ ਕਰਵਾਉਣ ਲਈ ਕੁਝ ਹੀ ਦਿਨ ਦਾ ਸਮਾਂ ਦਿੱਤਾ। ਉਸ ਸਮੇਂ ਅੰਗਦ ਬੇਦੀ ਅਤੇ ਨੇਹਾ ਧੂਪੀਆ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਨੇਹਾ ਧੂਪੀਆ ਨੇ ਆਪਣੀ ਪ੍ਰੈਗਨੈਂਸੀ ਬਾਰੇ ਖੁੱਲ੍ਹ ਕੇ ਦੱਸਿਆ ਸੀ। ਨੇਹਾ ਨੇ ਕਿਹਾ, ''ਮੇਰੇ ਮਾਤਾ-ਪਿਤਾ ਨੇ ਮੈਨੂੰ ਗਰਭ ਅਵਸਥਾ ਬਾਰੇ ਜਾਣਨ ਲਈ 72 ਘੰਟੇ ਦਿੱਤੇ ਸਨ। ਮੈਨੂੰ ਮੁੰਬਈ ਵਾਪਸ ਜਾ ਕੇ ਵਿਆਹ ਕਰਨ ਲਈ ਢਾਈ ਦਿਨ ਦਾ ਸਮਾਂ ਦਿੱਤਾ ਗਿਆ।
ਇਹ ਵੀ ਪੜ੍ਹੋ - ਨਹੀਂ ਟਲਿਆ ਦਿਲਜੀਤ ਦੋਸਾਂਝ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ
ਗੁਰੂ ਘਰ 'ਚ ਕਰਵਾਇਆ ਵਿਆਹ
ਨੇਹਾ ਧੂਪੀਆ ਦਾ ਵਿਆਹ 10 ਮਈ 2018 ਨੂੰ ਹੋਇਆ ਸੀ। ਅੰਗਦ ਅਤੇ ਨੇਹਾ ਨੇ ਗੁਰਦੁਆਰੇ ‘ਚ ਨਿੱਜੀ ਵਿਆਹ ਕਰਨਾ ਪਸੰਦ ਕੀਤਾ। ਉਸ ਨੇ ਨਵੰਬਰ ‘ਚ ਬੇਟੀ ਨੂੰ ਜਨਮ ਦਿੱਤਾ ਸੀ। ਨੇਹਾ ਅਤੇ ਅੰਗਦ ਦੀ ਬੇਟੀ ਦਾ ਨਾਂ ਮੇਹਰ ਹੈ। ਇਸ ਤੋਂ ਬਾਅਦ ਦੋਹਾਂ ਦੇ ਘਰ ਗੁਰਿਕ ਨਾਂ ਦਾ ਬੇਟਾ ਹੋਇਆ।
ਇਹ ਵੀ ਪੜ੍ਹੋ - AP ਢਿੱਲੋਂ ਅੱਜ ਨਚਾਉਣਗੇ ਚੰਡੀਗੜ੍ਹ ਵਾਲੇ, ਸ਼ੋਅ ਕਾਰਨ ਇਹ ਰਸਤੇ ਰਹਿਣਗੇ ਬੰਦ
ਨੇਹਾ ਧੂਪੀਆਂ ਨਾਲ ਨਹੀਂ ਕਰਾਉਣਾ ਚਾਹੁੰਦਾ ਸੀ ਵਿਆਹ
ਅੰਗਦ ਬੇਦੀ ਨੇ ਦੱਸਿਆ ਸੀ ਕਿ ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ, ਉਸ ਤੋਂ ਕਈ ਸਾਲ ਪਹਿਲਾਂ ਨੇਹਾ ਨਾਲ ਮੈਂ ਵਿਆਹ ਨਹੀਂ ਸੀ ਕਰਾਉਣਾ ਚਾਹੁੰਦਾ ਪਰ ਉਹ ਆਰਥਿਕ ਤੌਰ ‘ਤੇ ਮਜ਼ਬੂਤ ਨਹੀਂ ਸੀ। ਨੇਹਾ ਨੂੰ ਪ੍ਰਭਾਵਿਤ ਕਰਨ ਲਈ ਅੰਗਦ ਨੇ ਲੋਨ ਲੈ ਕੇ ਕਾਰ ਵੀ ਖਰੀਦੀ ਸੀ। ਨੇਹਾ ਅਤੇ ਅੰਗਦ ਹੁਣ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰ ਰਹੇ ਹਨ। ਦੋਵੇਂ ਅਕਸਰ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਹਨ। ਫੈਨਜ਼ ਵੀ ਇਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।