ਅੱਲੂ ਅਰਜੁਨ ਮਾਮਲੇ 'ਚ ਆਇਆ ਨਵਾਂ ਮੋੜ, ਮ੍ਰਿਤਕ ਔਰਤ ਦੇ ਪਤੀ ਦਾ ਵੱਡਾ ਖੁਲਾਸਾ
Friday, Dec 13, 2024 - 05:09 PM (IST)
ਐਂਟਰਟੇਨਮੈਂਟ ਡੈਸਕ : ਮਸ਼ਹੂਰ ਤੇਲਗੂ ਅਭਿਨੇਤਾ ਅੱਲੂ ਅਰਜੁਨ ਨੂੰ ਹੈਦਰਾਬਾਦ ਪੁਲਸ ਨੇ ਅੱਜ ਯਾਨੀਕਿ ਸ਼ੁੱਕਰਵਾਰ ਨੂੰ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਪੁਸ਼ਪਾ 2: ਦਿ ਰੂਲ' ਦੇ ਪ੍ਰੀਮੀਅਰ ਦੌਰਾਨ ਇਕ ਔਰਤ ਦੀ ਮੌਤ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਹੈਦਰਾਬਾਦ ਪੁਲਸ ਨੇ ਸ਼ੁੱਕਰਵਾਰ (13 ਦਸੰਬਰ) ਨੂੰ ਅਦਾਕਾਰ ਨੂੰ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਮੈਡੀਕਲ ਜਾਂਚ ਤੋਂ ਬਾਅਦ ਪੁਲਸ ਨੇ ਅੱਲੂ ਅਰਜੁਨ ਨੂੰ ਸ਼ਾਮ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
ਮ੍ਰਿਤਕ ਰੇਵਤੀ ਦੇ ਪਤੀ ਦਾ ਬਿਆਨ
ਇਸ ਮਾਮਲੇ 'ਚ ਮ੍ਰਿਤਕ ਰੇਵਤੀ ਦੇ ਪਤੀ ਭਾਸਕਰ ਦਾ ਕਹਿਣਾ ਹੈ, "ਮੈਂ ਕੇਸ ਵਾਪਸ ਲੈਣ ਲਈ ਤਿਆਰ ਹਾਂ। ਮੈਨੂੰ ਗ੍ਰਿਫ਼ਤਾਰੀ ਦੀ ਜਾਣਕਾਰੀ ਨਹੀਂ ਸੀ। ਉਸ ਨੇ ਕਿਹਾ ਕਿ ਅੱਲੂ ਅਰਜੁਨ ਦਾ ਉਸ ਭਾਜੜ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਜਿਸ 'ਚ ਮੇਰੀ ਪਤਨੀ ਦੀ ਮੌਤ ਹੋਈ ਸੀ।"
ਇਹ ਵੀ ਪੜ੍ਹੋ- ਦਿਲਜੀਤ ਬਣੇ ਬਾਲੀਵੁੱਡ ਦੇ 'ਡੌਨ', ਸ਼ਾਹਰੁਖ ਨੇ ਕਿਹਾ- ਤੂੰ ਕਦੇ ਵੀ ਮੇਰੇ ਤੱਕ ਨਹੀਂ ਪਹੁੰਚ ਸਕੇਗਾ...
ਸਖ਼ਤ ਸੁਰੱਖਿਆ 'ਚ ਲਿਆਂਦਾ ਗਿਆ ਥਾਣੇ
ਅੱਲੂ ਅਰਜੁਨ ਨੂੰ ਸਖ਼ਤ ਸੁਰੱਖਿਆ ਦੇ ਵਿਚਕਾਰ ਉਸ ਦੇ ਘਰ ਤੋਂ ਹਿਰਾਸਤ 'ਚ ਲਿਆਂਦਾ ਗਿਆ ਅਤੇ ਇੱਕ ਪੁਲਸ ਵਾਹਨ 'ਚ ਚਿੱਕੜਪੱਲੀ ਥਾਣੇ ਲਿਜਾਇਆ ਗਿਆ। ਦਰਅਸਲ, 4 ਦਸੰਬਰ ਦੀ ਰਾਤ ਨੂੰ ਅਭਿਨੇਤਾ ਦੀ ਇੱਕ ਝਲਕ ਪਾਉਣ ਲਈ ਸੰਧਿਆ ਥੀਏਟਰ 'ਚ ਵੱਡੀ ਗਿਣਤੀ 'ਚ ਪ੍ਰਸ਼ੰਸਕ ਇਕੱਠੇ ਹੋਏ ਸਨ। ਇਸੇ ਭਾਜੜ ਦੌਰਾਨ 35 ਸਾਲਾ ਔਰਤ ਰੇਵਤੀ ਦੀ ਮੌਤ ਹੋ ਗਈ ਅਤੇ ਉਸ ਦਾ 8 ਸਾਲਾ ਪੁੱਤਰ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਚਿਤਾਵਨੀ, ਜਾਰੀ ਹੋ ਗਿਆ ਇਹ ਹੁਕਮ
ਇਨ੍ਹਾਂ ਧਾਰਾਵਾਂ ਤਹਿਤ ਕੇਸ ਕੀਤਾ ਗਿਆ ਦਰਜ
ਪੁਲਸ ਮੁਤਾਬਕ, ਪੀੜਤਾ ਦੀ ਪਛਾਣ 35 ਸਾਲਾ ਰੇਵਤੀ ਵਜੋਂ ਹੋਈ ਹੈ। ਉਸ ਨਾਲ ਉਸ ਦਾ 13 ਸਾਲਾ ਬੇਟਾ ਸ਼੍ਰੀਤੇਜ ਵੀ ਸੀ, ਜਿਸ ਨੂੰ ਵੀ ਦਮ ਘੁੱਟਣ ਨਾਲ ਸੱਟਾਂ ਲੱਗੀਆਂ ਸਨ ਅਤੇ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਨੂੰ 48 ਘੰਟੇ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਅਭਿਨੇਤਾ, ਉਸ ਦੀ ਸੁਰੱਖਿਆ ਟੀਮ ਅਤੇ ਥੀਏਟਰ ਪ੍ਰਬੰਧਕਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ) ਦੀ ਧਾਰਾ 105 ਅਤੇ 118 (1) ਦੇ ਤਹਿਤ ਚਿੱਕੜਪੱਲੀ ਥਾਣੇ 'ਚ ਮਾਮਲਾ ਦਰਜ ਕੀਤਾ ਹੈ।
BRS ਦਾ ਨੇਤਾ ਅੱਲੂ ਅਰਜੁਨ ਦੇ ਹੱਕ 'ਚ
ਉਥੇ ਹੀ ਅੱਲੂ ਅਰਜੁਨ ਦੀ ਗ੍ਰਿਫ਼ਤਾਰੀ 'ਤੇ ਬੀ. ਆਰ. ਐੱਸ. ਨੇਤਾ ਕੇਟੀ. ਆਰ. ਨੇ ਕਿਹਾ ਕਿ, ''ਮੈਨੂੰ ਭਗਦੜ ਦੇ ਪੀੜਤਾਂ ਨਾਲ ਪੂਰੀ ਹਮਦਰਦੀ ਹੈ ਪਰ ਅਸਲ 'ਚ ਕਸੂਰ ਕਿਸ ਦਾ ਹੈ? ਅੱਲੂ ਅਰਜੁਨ ਨੂੰ ਇੱਕ ਆਮ ਅਪਰਾਧੀ ਵਾਂਗ ਵਿਵਹਾਰ ਕਰਨਾ ਠੀਕ ਨਹੀਂ ਹੈ, ਉਹ ਵੀ ਜਦੋਂ ਇਸ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀਂ ਹੈ। ਮੈਂ ਸਰਕਾਰ ਦੀ ਸਖ਼ਤ ਨਿਖੇਧੀ ਕਰਦਾ ਹਾਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।