ਮੇਕਰਜ਼ ਨੇ ‘120 ਬਹਾਦਰ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ
Saturday, Dec 21, 2024 - 11:58 AM (IST)

ਮੁੰਬਈ (ਬਿਊਰੋ) : ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਦੀ ਐਕਸਲ ਐਂਟਰਟੇਨਮੈਂਟ ਨੇ ਅਮਿਤ ਚੰਦ੍ਰਾ ਦੀ ਟ੍ਰਿਗਰ ਹੈਪੀ ਸਟੂਡੀਓਜ਼ ਨਾਲ ਮਿਲ ਕੇ ਬਣਾਈ ਆਪਣੀ ਫਿਲਮ 120 ਬਹਾਦਰ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ, ਜੋ 21 ਨਵੰਬਰ, 2025 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਇਹ ਫਿਲਮ ਮੇਜਰ ਸ਼ੈਤਾਨ ਸਿੰਘ ਭਾਟੀ ਪੀ.ਵੀ.ਸੀ. ਅਤੇ ਚਾਰਲੀ ਕੰਪਨੀ 13 ਕੁਮਾਊਂ ਰੈਜੀਮੈਂਟ ਦੇ ਜਵਾਨਾਂ ਨੂੰ ਸ਼ਰਧਾਂਜਲੀ ਹੈ।
ਇਹ ਵੀ ਪੜ੍ਹੋ - ਖ਼ਤਰੇ 'ਚ ਪੰਜਾਬੀ ਕਲਾਕਾਰ! NIA ਨੇ ਜਾਰੀ ਕੀਤਾ ALERT
1962 ਦੀ ਭਾਰਤ-ਚੀਨ ਜੰਗ ਦੇ ਬੈਕਡ੍ਰਾਪ ’ਚ ਬਣੀ 120 ਬਹਾਦਰ ਪ੍ਰਸਿੱਧ ਰਿਜਾਂਗ ਲਾ ਦੀ ਲੜਾਈ ਤੋਂ ਪ੍ਰੇਰਿਤ ਹੈ, ਜਿੱਥੇ ਬਹਾਦਰੀ ਅਤੇ ਕੁਰਬਾਨੀ ਨੇ ਇਤਿਹਾਸ ਰਚਿਆ। ਫਰਹਾਨ ਅਖਤਰ ਦੀ ਫਿਲਮ ਵਿਚ ਮੇਜਰ ਸ਼ੈਤਾਨ ਸਿੰਘ ਭਾਟੀ ਪੀ.ਵੀ.ਸੀ. ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ ‘120 ਬਹਾਦਰ’ ਨੂੰ ਰਜਨੀਸ਼ ‘ਰਜੀ’ ਘਈ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਸ਼ਾਨਦਾਰ ਵਿਜ਼ੂਅਲ ਅਤੇ ਸ਼ਕਤੀਸ਼ਾਲੀ ਕਹਾਣੀ ਭਾਰਤ ਦੇ ਬਹਾਦਰ ਫੌਜੀਆਂ ਨੂੰ ਸਮਰਪਿਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।