ਇਸ ਅਦਾਕਾਰਾ ਦਾ ਦਿਲ ਜਿੱਤਣ ਲਈ ਕ੍ਰਿਕਟਰ ਦੇ ਛੁੱਟ ਗਏ ਸੀ ਪਸੀਨੇ

Thursday, Dec 12, 2024 - 04:20 PM (IST)

ਐਂਟਰਟੇਨਮੈਂਟ ਡੈਸਕ- 70 ਦੇ ਦਹਾਕੇ ਦੀ ਬਾਲੀਵੁਡ ਅਦਾਕਾਰਾ ਅਤੇ ਉਸ ਸਮੇਂ ਦੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਦੀ ਇਹ ਪ੍ਰੇਮ ਕਹਾਣੀ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਇਸ ਕ੍ਰਿਕਟਰ ਨੂੰ ਅਦਾਕਾਰਾ ਦੇ ਦਿਲ ਵਿੱਚ ਜਗ੍ਹਾ ਬਣਾਉਣ ਲਈ ਕਾਫੀ ਕੋਸ਼ਿਸ਼ਾਂ ਕਰਨੀਆਂ ਪਈਆਂ ਪਰ ਉਸ ਨੇ ਹਾਰ ਨਹੀਂ ਮੰਨੀ ਅਤੇ ਆਖਰਕਾਰ ਫਿਲਮਾਂ ਦੀ ਤਰ੍ਹਾਂ ਅਸਲ ਜ਼ਿੰਦਗੀ ਵਿੱਚ ਵੀ ਪਿਆਰ ਦੀ ਜਿੱਤ ਹੋਈ।
ਹੁਣ ਤੱਕ ਤੁਸੀਂ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਇਹ ਬੰਗਾਲੀ ਬਿਊਟੀ ਸ਼ਰਮੀਲਾ ਟੈਗੋਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਨਸੂਰ ਅਲੀ ਖਾਨ ਪਟੌਦੀ ਦੀ ਪ੍ਰੇਮ ਕਹਾਣੀ ਹੈ। ਜੋੜੇ ਦੀ ਮੁਲਾਕਾਤ ਇੱਕ ਕਾਮਨ ਫ੍ਰੈਂਡ ਰਾਹੀਂ ਹੋਈ ਸੀ।
ਸ਼ਰਮੀਲਾ ਟੈਗੋਰ ਨੂੰ ਟਾਈਗਰ ਅਤੇ ਉਸ ਦੇ ਨਵਾਬੀ ਪਰਿਵਾਰ ਬਾਰੇ ਪਹਿਲਾਂ ਹੀ ਪਤਾ ਸੀ, ਪਰ ਕ੍ਰਿਕਟਰ ਨੂੰ ਅਦਾਕਾਰਾ ਅਤੇ ਉਸ ਦੇ ਕਰੀਅਰ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹ ਫਿਲਮਾਂ ਨਾਲ ਜੁੜੇ ਨਹੀਂ ਸਨ, ਜਿਸ ਕਾਰਨ ਉਹ ਸ਼ਰਮੀਲਾ ਟੈਗੋਰ ਨੂੰ ਪਛਾਣ ਨਹੀਂ ਸਕੇ ਸਨ, ਪਰ ਅਦਾਕਾਰਾ ਨੂੰ ਪਹਿਲੀ ਨਜ਼ਰ ਵਿੱਚ ਮਨਸੂਰ ਅਲੀ ਖਾਨ ਨਾਲ ਪਿਆਰ ਹੋ ਗਿਆ ਸੀ।
ਇਸ ਜੋੜੇ ਦੀ ਬੇਟੀ ਸੋਹਾ ਅਲੀ ਖਾਨ ਨੇ ਲਾਲਨਟੌਪ ਨੂੰ ਦਿੱਤੇ ਇੰਟਰਵਿਊ ‘ਚ ਦੱਸਿਆ ਸੀ ਕਿ ਸ਼ਰਮੀਲਾ ਟੈਗੋਰ ਦੇ ਦਿਲ ‘ਚ ਜਗ੍ਹਾ ਬਣਾਉਣ ਲਈ ਉਨ੍ਹਾਂ ਦੇ ਪਿਤਾ ਨੂੰ ਕਈ ਸਾਲਾਂ ਤੱਕ ਇੰਤਜ਼ਾਰ ਕਰਨਾ ਪਿਆ। ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਅਦਾਕਾਰਾ ਦਾ ਦਿਲ ਜਿੱਤਣ ਦੀ ਕੋਸ਼ਿਸ਼ ਜਾਰੀ ਰੱਖੀ।
ਉਨ੍ਹੀਂ ਦਿਨੀਂ ਗੱਲਬਾਤ ਦੀ ਕੋਈ ਸਹੂਲਤ ਨਹੀਂ ਸੀ ਅਤੇ ਅਭਿਨੇਤਰੀ ਦਾ ਧਿਆਨ ਖਿੱਚਣ ਲਈ ਮਨਸੂਰ ਅਲੀ ਖਾਨ ਪਟੌਦੀ ਨੇ ਉਨ੍ਹਾਂ ਦੇ ਘਰ ਇਕ-ਦੋ ਨਹੀਂ ਸਗੋਂ 7 ਫਰਿੱਜ ਭੇਜੇ ਸਨ। ਫਰਿੱਜ ਮਿਲਣ ਤੋਂ ਬਾਅਦ ਸ਼ਰਮੀਲਾ ਨੇ ਪਹਿਲੀ ਵਾਰ ਕ੍ਰਿਕਟਰ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਕੀ ਹੋ ਰਿਹਾ ਹੈ। ਇਸ ਤਰ੍ਹਾਂ ਦੋਹਾਂ ਨੇ ਪਹਿਲੀ ਵਾਰ ਗੱਲ ਕੀਤੀ ਪਰ ਇਹ ਫਰਿੱਜ ਉਹ ਕੰਮ ਨਹੀਂ ਕਰ ਸਕਿਆ ਜੋ ਪੱਤਰ ਅਤੇ ਫੁੱਲ ਨੇ ਕੀਤਾ ਸੀ।
ਗੱਲਬਾਤ ਸ਼ੁਰੂ ਹੋਣ ਤੋਂ ਬਾਅਦ ਸ਼ਰਮੀਲਾ ਟੈਗੋਰ ਨੇ ਮਨਸੂਰ ਅਲੀ ਖਾਨ ਪਟੌਦੀ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਲਈ 4 ਸਾਲ ਦਾ ਲੰਬਾ ਸਮਾਂ ਲਿਆ। ਇਸ ਦੌਰਾਨ ਕ੍ਰਿਕਟਰ ਅਭਿਨੇਤਰੀ ਨੂੰ ਲਗਾਤਾਰ ਚਿੱਠੀਆਂ ਲਿਖਦਾ ਸੀ ਅਤੇ ਫੁੱਲ ਭੇਜਦੇ ਸੀ। ਆਖਿਰਕਾਰ 4 ਸਾਲ ਤੱਕ ਇੰਤਜ਼ਾਰ ਕਰਨ ਤੋਂ ਬਾਅਦ, ਕ੍ਰਿਕਟਰ ਦੇ ਪਿਆਰ ਦੀ ਕੋਮਲਤਾ ਨੂੰ ਦੇਖ ਕੇ ਸ਼ਰਮੀਲਾ ਟੈਗੋਰ ਦਿਲ ਹਾਰ ਗਏ।

 


Aarti dhillon

Content Editor

Related News