ਫਿਲਮ ''ਜਾਟ'' ਦਾ ਗੀਤ ''ਓ ਰਾਮ ਸ਼੍ਰੀ ਰਾਮ'' ਰਿਲੀਜ਼
Sunday, Apr 06, 2025 - 02:20 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਦੇ ਮਾਚੋ ਹੀਰੋ ਸੰਨੀ ਦਿਓਲ ਦੀ ਆਉਣ ਵਾਲੀ ਫਿਲਮ 'ਜਾਟ' ਦਾ ਗੀਤ 'ਓ ਰਾਮ ਸ਼੍ਰੀ ਰਾਮ' ਰਿਲੀਜ਼ ਹੋ ਗਿਆ ਹੈ। ਗੋਪੀਚੰਦ ਮਲੀਨਨੀ ਦੁਆਰਾ ਨਿਰਦੇਸ਼ਤ, ਜਾਟ ਵਿੱਚ ਸਨੀ ਦਿਓਲ ਮੁੱਖ ਭੂਮਿਕਾ ਵਿੱਚ ਹਨ, ਨਾਲ ਹੀ ਰਣਦੀਪ ਹੁੱਡਾ, ਵਿਨੀਤ ਕੁਮਾਰ ਸਿੰਘ, ਸਯਾਮੀ ਖੇਰ ਅਤੇ ਰੇਜੀਨਾ ਕੈਸੈਂਡਰਾ ਵੀ ਅਹਿਮ ਭੂਮਿਕਾਵਾਂ ਵਿਚ ਹਨ। ਇਹ ਫਿਲਮ ਮਿਥਰੀ ਮੂਵੀ ਮੇਕਰਸ ਅਤੇ ਪੀਪਲ ਮੀਡੀਆ ਫੈਕਟਰੀ ਦੇ ਸਹਿਯੋਗ ਨਾਲ ਬਣਾਈ ਗਈ ਹੈ।
ਇਸ ਫਿਲਮ ਦਾ ਗੀਤ 'ਓ ਰਾਮ ਸ਼੍ਰੀ ਰਾਮ' ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਸੰਨੀ ਦਿਓਲ ਨਜ਼ਰ ਆ ਰਹੇ ਹਨ। 'ਓ ਰਾਮ ਸ਼੍ਰੀ ਰਾਮ' ਗੀਤ ਰਾਮ ਨੌਮੀ ਦੇ ਮੌਕੇ 'ਤੇ ਭਗਵਾਨ ਸ਼੍ਰੀ ਰਾਮ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ। ਇਸਨੂੰ ਮਸ਼ਹੂਰ ਸੰਗੀਤਕਾਰ ਥਮਨ ਐਸ ਦੁਆਰਾ ਰਚਿਆ ਗਿਆ ਹੈ। ਫਿਲਮ 'ਜਾਟ' 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।