ਸਿਨੀ ਸ਼ੈੱਟੀ ਦੇ ਸਿਰ ਸਜਿਆ ‘ਮਿਸ ਇੰਡੀਆ 2022’ ਦਾ ਖ਼ਿਤਾਬ, ਜਾਣੋ ਜੇਤੂ ਬਾਰੇ ਖ਼ਾਸ ਗੱਲਾਂ

07/04/2022 10:58:56 AM

ਮੁੰਬਈ (ਬਿਊਰੋ)– ਦੇਸ਼ ਨੂੰ ਨਵੀਂ ਬਿਊਟੀ ਕੁਈਨ ਮਿਲ ਗਈ ਹੈ। ‘ਫੇਮਿਨਾ ਮਿਸ ਇੰਡੀਆ 2022’ ਦਾ ਐਲਾਨ ਹੋ ਗਿਆ ਹੈ। ਕਰਨਾਟਕ ਦੀ ਸਿਨੀ ਸ਼ੈੱਟੀ ਦੇ ਸਿਰ ‘ਮਿਸ ਇੰਡੀਆ 2022’ ਦਾ ਤਾਜ ਸਜਿਆ ਹੈ। ਬਿਊਟੀ ਵਿਦ ਬ੍ਰੇਨ ਸਿਨੀ ਸ਼ੈੱਟੀ ਨੇ 31 ਮੁਕਾਬਲੇਬਾਜ਼ਾਂ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ ਹੈ। ਸਿਨੀ ਸ਼ੈੱਟੀ ਨੂੰ ਸੋਸ਼ਲ ਮੀਡੀਆ ’ਤੇ ਵਧਾਈਆਂ ਮਿਲ ਰਹੀਆਂ ਹਨ।

PunjabKesari

ਸਿਨੀ ਸ਼ੈੱਟੀ ਨੇ ਆਪਣੀ ਖ਼ੂਬਸੂਰਤੀ ਤੇ ਤੇਜ਼ ਤਰਾਰ ਜਵਾਬਾਂ ਨਾਲ ਜੱਜਾਂ ਨੂੰ ਇੰਪ੍ਰੈੱਸ ਕੀਤਾ। ਟੋਨਡ ਫਿੱਗਰ, ਗਲੈਮਰੈੱਸ ਅੰਦਾਜ਼ ਤੇ ਸ਼ਾਰਪ ਫੀਚਰ ਸਿਨੀ ਸ਼ੈੱਟੀ ਦੇ ਲੁੱਕ ਨੂੰ ਪਰਫੈਕਟ ਬਣਾਉਂਦੇ ਹਨ। ਸਿਨੀ ਸ਼ੈੱਟੀ ਨੂੰ ਜਦੋਂ ਤੋਂ ‘ਮਿਸ ਇੰਡੀਆ 2022’ ਦਾ ਟਾਈਟਲ ਮਿਲਿਆ ਹੈ, ਸਾਰੇ ਉਸ ਬਾਰੇ ਗੂਗਲ ਕਰਨ ’ਚ ਰੁੱਝੇ ਹਨ। ਲੋਕ ਜਾਣਨਾ ਚਾਹੁੰਦੇ ਹਨ ਕਿ ਇਹ ਸਾਊਥ ਇੰਡੀਅਨ ਬਿਊਟੀ ਆਖਿਰ ਹੈ ਕੌਣ?

PunjabKesari

21 ਸਾਲ ਦੀ ਸਿਨੀ ਸ਼ੈੱਟੀ ਦਾ ਜਨਮ ਮੁੰਬਈ ’ਚ ਹੋਇਆ ਹੈ। ਉਹ ਮੂਲ ਰੂਪ ਨਾਲ ਕਰਨਾਟਕ ਦੀ ਰਹਿਣ ਵਾਲੀ ਹੈ। ਸਿਨੀ ਨੇ ਅਕਾਊਂਟਿੰਗ ਤੇ ਫਾਇਨਾਂਸ ’ਚ ਬੈਚਲਰਸ ਡਿਗਰੀ ਕੀਤੀ ਹੈ। ਸਿਨੀ ਅਜੇ ਵੀ ਪੜ੍ਹਾਈ ਕਰ ਰਹੀ ਹੈ। ਉਹ ਚਾਰਟਿਡ ਫਾਇਨੈਂਸ਼ੀਅਲ ਦਾ ਕੋਰਸ ਕਰ ਰਹੀ ਹੈ।

PunjabKesari

ਪੜ੍ਹਾਈ ’ਚ ਹੁਸ਼ਿਆਰ ਸਨੀ ਸ਼ੈੱਟੀ ਨੂੰ ਡਾਂਸ ਦਾ ਕਾਫੀ ਸ਼ੌਕ ਹੈ। ਉਹ 4 ਸਾਲ ਦੀ ਉਮਰ ਤੋਂ ਡਾਂਸ ਕਰ ਰਹੀ ਹੈ। 14 ਸਾਲ ਦੀ ਉਮਰ ਤਕ ਸਿਨੀ ਨੇ ਅਰੰਗੇਟਰਮ ਤੇ ਭਰਤਨਾਟਿਅਮ ਸਿੱਖ ਲਿਆ ਸੀ। ਸਿਨੀ ਸ਼ੈੱਟੀ ਦੀ ਇੰਸਟਾਗ੍ਰਾਮ ਪ੍ਰੋਫਾਈਲ ’ਤੇ ਤੁਸੀਂ ਉਸ ਦੀਆਂ ਡਾਂਸ ਵੀਡੀਓਜ਼ ਦੇਖ ਸਕਦੇ ਹੋ। ਉਸ ਦੀਆਂ ਡਾਂਸਿੰਗ ਰੀਲਜ਼ ਕਾਫੀ ਵਾਇਰਲ ਹੁੰਦੀਆਂ ਹਨ। ਸਿਨੀ ਦਾ ਕਲਾਸੀਕਲ ਡਾਂਸ ਕਿਸੇ ਦਾ ਵੀ ਦਿਲ ਜਿੱਤ ਸਕਦਾ ਹੈ।

PunjabKesari

ਸਿਨੀ ਦੀ ਪ੍ਰੋਫਾਈਲ ਨੂੰ ਦੇਖ ਕੇ ਤੇ ਉਸ ਬਾਰੇ ਜਾਣ ਕੇ ਇਕ ਗੱਲ ਤਾਂ ਸਾਫ ਹੈ ਕਿ ਉਹ ਕਾਫੀ ਮਲਟੀ ਟੈਲੇਂਟਿਡ ਹੈ। ਸਿਨੀ ਨੇ ਆਪਣਾ ਕਰੀਅਰ ਬਤੌਰ ਮਾਡਲ ਸ਼ੁਰੂ ਕੀਤਾ ਸੀ। ਉਹ ਕਈ ਵੱਡੀਆਂ ਐਡਸ ’ਚ ਨਜ਼ਰ ਆਈ ਹੈ।

PunjabKesari

ਸਿਨੀ ਲੁਕਸ ’ਚ ਵੀ ਕਿਸੇ ਤੋਂ ਘੱਟ ਨਹੀਂ ਹੈ। ਉਸ ਦੇ ਕਿੱਲਰ ਲੁਕਸ ਬਾਲੀਵੁੱਡ ਹਸੀਨਾਵਾਂ ਨੂੰ ਮਾਤ ਦਿੰਦੇ ਹਨ। ਸਿਨੀ ਦਾ ਫੈਸ਼ਨ ਵੀ ਆਨ ਪੁਆਇੰਟ ਹੈ। ਸਿਨੀ ਸਟਾਈਲਿਸ਼ ਹੈ। ਉਸ ਦੇ ਗਾਰਜੀਅਸ ਲੁੱਕਸ ਨੂੰ ਤੁਸੀਂ ਇੰਸਟਾਗ੍ਰਾਮ ’ਤੇ ਦੇਖ ਸਕਦੇ ਹੋ। ਯਕੀਨ ਮੰਨੋ ਸਿਨੀ ਦੀ ਖ਼ੂਬਸੂਰਤੀ ’ਤੇ ਤੁਸੀਂ ਵੀ ਆਪਣਾ ਦਿਲ ਹਾਰ ਜਾਓਗੇ।

PunjabKesari

ਸਿਨੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਸ ਦੇ ਇੰਸਟਾਗ੍ਰਾਮ ’ਤੇ ਫਾਲੋਅਰਜ਼ ਤੇਜ਼ੀ ਨਾਲ ਵੱਧ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News