ਗਾਇਕ ਕਰਨ ਔਜਲਾ ਦੇ ਬ੍ਰਿਸਬਨ ਸ਼ੋਅ ਦਾ ਪੋਸਟਰ ਰਿਲੀਜ਼

Sunday, Oct 06, 2024 - 09:20 AM (IST)

ਗਾਇਕ ਕਰਨ ਔਜਲਾ ਦੇ ਬ੍ਰਿਸਬਨ ਸ਼ੋਅ ਦਾ ਪੋਸਟਰ ਰਿਲੀਜ਼

ਜਲੰਧਰ- ਆਇਫਾ ਇੰਟਰਨੈਸ਼ਨਲ ‘ਟਰੈਂਡਸੈਟਰ ਆਫ ਦਿ ਈਅਰ’ ਐਵਾਰਡ ਨਾਲ ਸਨਮਾਨਿਤ ਪੰਜਾਬੀ ਗਾਇਕ ਕਰਨ ਔਜਲਾ ਚਰਚਾ 'ਚ ਹੈ। ਉਸ ਦੀ ਗਾਇਕੀ ਦਾ ਜਲਵਾ ਪਾਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਕ੍ਰਿਏਟਿਵ ਈਵੈਂਟ ਅਤੇ ਪਲੈਟੀਨਮ ਈਵੈਂਟ ਵੱਲੋਂ ਉਨ੍ਹਾਂ ਦਾ ਸ਼ੋਅ 3 ਨਵੰਬਰ ਨੂੰ ਬ੍ਰਿਸਬਨ ਐਂਟਰਟੇਨਮੈਂਟ ਸੈਂਟਰ 'ਚ ਕਰਵਾਇਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ -ਫੈਨਜ਼ ਦੀ ਇਸ ਹਰਕਤ ਨਾਲ ਸ਼ਾਹਰੁਖ ਖ਼ਾਨ ਹੋਏ ਪਰੇਸ਼ਾਨ, ਘਰ ਵੜ ਕੀਤਾ ਅਜਿਹਾ ਕੰਮ

ਪੰਜਾਬੀ ਪੈਲੇਸ 'ਚ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਪ੍ਰਬੰਧਕ ਬਲਵਿੰਦਰ ਸਿੰਘ ਲਾਲੀ, ਸ਼ਿਕੂ ਨਾਭਾ, ਸੌਰਭ ਸਿੰਘ, ਐਂਡੀ ਸਿੰਘ, ਮੋਨੀਲ ਪਟੇਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ 'ਚ ਗਾਇਕ ਕਰਨ ਔਜਲਾ ਦੇ ਲਾਈਵ ਸ਼ੋਅ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਪ੍ਰਬੰਧਕਾਂ ਅਨੁਸਾਰ ‘ਇੱਟ ਵਾਜ਼ ਆਲ ਏ ਡਰੀਮ’ ਆਸਟਰੇਲੀਆ ਦੌਰੇ ਪ੍ਰਤੀ ਪਰਿਵਾਰਾਂ ’ਚ ਬਹੁਤ ਭਾਰੀ ਉਤਸ਼ਾਹ ਹੈ ਅਤੇ ਸਾਰੇ ਸ਼ੋਅ ਦੀਆਂ ਟਿਕਟਾਂ ਵਿਕ ਚੁੱਕੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News