ਵਿਆਹ ਦੀ ਵਰ੍ਹੇਗੰਢ ''ਤੇ ਗਾਇਕਾ ਗੁਲਰੇਜ ਅਖਤਰ ਨੇ ਪਤੀ ਨੂੰ ਕੀਤੀ ਕਿੱਸ, ਪਰਿਵਾਰ ਨਾਲ ਕੱਟਿਆ ਕੇਕ
Sunday, Dec 29, 2024 - 01:38 PM (IST)
ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਦੀ ਜੋੜੀ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਦਾ ਦਿਲ ਜਿੱਤਿਆ ਹੈ। ਇਸ ਜੋੜੀ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਗੁਰਲੇਜ਼ ਅਖਤਰ ਇਕ ਅਜਿਹੀ ਗਾਇਕਾ ਹੈ, ਜਿਸ ਨੇ ਛੋਟੀ ਉਮਰ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ।
ਅੱਜ ਗੁਰਲੇਜ ਤੇ ਕੁਲਵਿੰਦਰ ਕੈਲੀ ਆਪਣੇ ਵਿਆਹ ਦੀ ਵਰ੍ਹੇਗੰਢ ਸੈਲੀਬ੍ਰੇਟ ਕਰ ਰਹੇ ਹਨ। ਇਸ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਗੁਰਲੇਜ ਨੇ ਪਤੀ ਨੂੰ ਕਿੱਸ ਕੀਤੀ ਅਤੇ ਪਰਿਵਾਰ ਨਾਲ ਕੇਕ ਵੀ ਕੱਟਿਆ। ਫੈਨਜ਼ ਵਲੋਂ ਵੀ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਬਚਪਨ 'ਚ ਪਿਓ ਦਾ ਸਾਇਆ ਉੱਠਣਾ
ਗੁਰਲੇਜ਼ ਅਖਤਰ ਨੇ ਛੋਟੀ ਉਮਰ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਬਚਪਨ 'ਚ ਹੀ ਗੁਰਲੇਜ਼ ਅਖਤਰ ਦੇ ਸਿਰ ਤੋਂ ਉਨ੍ਹਾਂ ਦੇ ਪਿਤਾ ਦਾ ਸਾਇਆ ਉੱਠ ਗਿਆ ਸੀ, ਜਿਸ ਤੋਂ ਬਾਅਦ ਘਰ 'ਚ ਵੱਡੀ ਹੋਣ ਕਾਰਨ ਉਨ੍ਹਾਂ 'ਤੇ ਘਰ ਦੀ ਜ਼ਿੰਮੇਵਾਰੀ ਪੈ ਗਈ ਅਤੇ ਉਨ੍ਹਾਂ ਨੇ ਗਾਇਕੀ 'ਚ ਆਪਣੀ ਕਿਸਮਤ ਅਜਮਾਉਣੀ ਸ਼ੁਰੂ ਕੀਤੀ।
ਪਹਿਲੀ ਕੈਸੇਟ
8ਵੀਂ ਜਮਾਤ 'ਚ ਪੜਨ ਦੌਰਾਨ ਹੀ ਗੁਰਲੇਜ਼ ਅਖਤਰ ਦੀ ਪਹਿਲੀ ਕੈਸੇਟ ਆ ਗਈ ਸੀ। ਗੁਰਲੇਜ਼ ਅਖਤਰ ਨੇ 'ਹਸ਼ਰ' ਫਿਲਮ 'ਚ ਵੀ ਗਾਇਆ। ਗੁਰਲੇਜ਼ ਅਖਤਰ ਦਾ ਕਹਿਣਾ ਹੈ ਕਿ ਉਹ ਉਸ ਸਮੇਂ ਸਕੂਲ 'ਚ ਪੜ੍ਹਨ ਲਈ ਜਾਂਦੀ ਸੀ ਤਾਂ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਣ ਲਈ ਲੋਕ ਆ ਜਾਂਦੇ ਸਨ। ਉਨ੍ਹਾਂ ਦਾ ਕਹਿਣਾ ਹੈ ਜੋ ਮਜ਼ਾ ਸੰਘਰਸ਼ ਤੋਂ ਬਾਅਦ ਕਾਮਯਾਬੀ ਮਿਲਦੀ ਹੈ ਉਸ ਦਾ ਆਪਣਾ ਹੀ ਮਜ਼ਾ ਹੈ।
ਕੁਕਿੰਗ ਦੀ ਸ਼ੌਕੀਨ
ਗੁਰਲੇਜ਼ ਅਖਤਰ ਨੂੰ ਬਲੈਕ ਐਂਡ ਵ੍ਹਾਈਟ ਰੰਗ ਬਹੁਤ ਪਸੰਦ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਖਾਣੇ 'ਚ ਫਿਸ਼ ਅਤੇ ਬਿਰਆਨੀ ਬਹੁਤ ਪਸੰਦ ਹੈ। ਕੁਕਿੰਗ ਕਰਨ ਦੀ ਵੀ ਸ਼ੌਕੀਨ ਹੈ ਗੁਰਲੇਜ਼ ਅਖਤਰ।
ਕੁਲਵਿੰਦਰ ਕੈਲੀ ਨਾਲ ਪਹਿਲੀ ਮੁਲਾਕਾਤ
ਇਸ ਤੋਂ ਇਲਾਵਾ ਗੱਲ ਜੇ ਕੁਲਵਿੰਦਰ ਕੈਲੀ ਦੀ ਕੀਤੀ ਜਾਵੇ ਤਾਂ ਉਨ੍ਹਾਂ ਨਾਲ ਗੁਰਲੇਜ਼ ਦੀ ਮੁਲਾਕਾਤ ਇਕ ਟੀ. ਵੀ. ਸ਼ੋਅ ਦੇ ਦੌਰਾਨ ਹੋਈ ਸੀ, ਜਿਸ ਤੋਂ ਬਾਅਦ ਕੁਲਵਿੰਦਰ ਕੈਲੀ ਨੇ ਉਨ੍ਹਾਂ ਨਾਲ ਫੋਨ 'ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਇਹ ਦੋਸਤੀ ਪਿਆਰ 'ਚ ਬਦਲ ਗਈ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ।
ਇਸ ਦੌਰਾਨ ਦੋਨਾਂ ਦੇ ਪਰਿਵਾਰ ਵਾਲਿਆਂ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਜਤਾਇਆ। ਉੱਥੇ ਹੀ ਕੁਲਵਿੰਦਰ ਕੈਲੀ ਨੂੰ ਨਾਨਵੇਜ 'ਚ ਤੰਦੂਰੀ ਚਿਕਨ, ਇਟਾਲੀਅਨ ਫੂਡ ਪਸੰਦ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।