ਗਾਇਕ ਦੀਪ ਢਿੱਲੋਂ ਨੇ ਸਾਹਿਬਜ਼ਾਦਿਆਂ ਦੀ ਯਾਦ 'ਚ ਲਾਇਆ ਲੰਗਰ, ਸੰਗਤਾਂ ਦੀ ਕੀਤੀ ਸੇਵਾ

Friday, Dec 27, 2024 - 04:23 PM (IST)

ਗਾਇਕ ਦੀਪ ਢਿੱਲੋਂ ਨੇ ਸਾਹਿਬਜ਼ਾਦਿਆਂ ਦੀ ਯਾਦ 'ਚ ਲਾਇਆ ਲੰਗਰ, ਸੰਗਤਾਂ ਦੀ ਕੀਤੀ ਸੇਵਾ

ਐਂਟਰਟੇਨਮੈਂਟ ਡੈਸਕ : ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਭਾਰਤੀ ਸਿੱਖ ਇਤਿਹਾਸ ਅਤੇ ਭਾਰਤੀ ਸੱਭਿਆਚਾਰ ਵਿਚ ਬਹੁਤ ਮਹੱਤਵਪੂਰਨ ਸਥਾਨ ਹੈ। ਗੁਰੂ ਗੋਬਿੰਦ ਸਿੰਘ ਜੀ ਦੇ 2 ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਦੇਸ਼ ਭਰ 'ਚ ਵੀਰ ਬਾਲ ਦਿਵਸ ਮਨਾਇਆ ਜਾਂਦਾ ਹੈ।

PunjabKesari

ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਛੋਟੀ ਉਮਰ 'ਚ ਵੀ ਧਰਮ ਅਤੇ ਸਿਧਾਂਤਾਂ ਦੀ ਰੱਖਿਆ ਲਈ ਮਹਾਨ ਕੁਰਬਾਨੀ ਦਿੱਤੀ।

PunjabKesari

ਇਸ ਦੇ ਨਾਲ ਹੀ ਪੰਜਾਬ 'ਚ ਇਸ ਸ਼ਹਾਦਤ ਲਈ ਥਾਂ-ਥਾਂ 'ਤੇ ਲੰਗਰ ਲਾਏ ਜਾਂਦੇ ਹਨ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ। 

PunjabKesari

ਹੁਣ ਪੰਜਾਬੀ ਗਾਇਕ ਦੀਪ ਢਿੱਲੋਂ ਨੇ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਾਇਆ ਅਤੇ ਲੰਗਰ ਤੋਂ ਬਾਅਦ ਉਨ੍ਹਾਂ ਨੇ ਆਲੇ-ਦੁਆਲੇ ਦੀ ਸਫ਼ਾਈ ਵੀ ਕੀਤੀ, ਜਿਸ ਦੀ ਵੀਡੀਓ ਗਾਇਕ ਨੇ ਖੁਦ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ।

PunjabKesari

ਸਾਂਝੀ ਕੀਤੀ ਵੀਡੀਓ 'ਚ ਗਾਇਕ ਕਹਿੰਦੇ ਹਨ, ''ਲਓ ਜੀ ਗੁਰੂ ਜੀ ਦੀ ਕਿਰਪਾ ਨਾਲ ਲੰਗਰ ਸਾਡਾ ਪੂਰਾ ਹੋ ਗਿਆ।''

PunjabKesari

ਇਸ ਦੇ ਨਾਲ ਹੀ ਇੱਕ ਹੋਰ ਵੀਡੀਓ 'ਚ ਉਹ ਲੰਗਰ ਤੋਂ ਬਾਅਦ ਖਿੱਲਰੇ ਹੋਈਆਂ ਪਲੇਟਾਂ ਵੀ ਚੁੱਕਦੇ ਨਜ਼ਰ ਆ ਰਹੇ ਹਨ।

PunjabKesari

ਗਾਇਕ ਦੀਪ ਢਿੱਲੋਂ ਨੇ ਆਪਣੀ ਪਤਨੀ ਨਾਲ ਬੇਸ਼ੁਮਾਰ ਗਾਣੇ ਗਾਏ, ਜਿੰਨ੍ਹਾਂ 'ਚ 'ਸਤਿਕਾਰ ਬਜ਼ੁਰਗਾਂ ਦਾ', 'ਭਾਬੀ', 'ਪੱਗ ਲਹਿੰਗਾ', 'ਕੰਗਣਾ', 'ਕਾਰ ਮਾਰੂਤੀ', 'ਜੋੜੀ', 'ਜਾ ਕੇ ਚੰਡੀਗੜ੍ਹ', 'ਡਾਊਨਟੋਨ', 'ਫੋਰਡ 3600', ਹਾਈ ਰੇਟਡ ਨਖਰਾ', 'ਬਦਲਾ', 'ਮੇਰੇ ਤੋਂ ਪਿਆਰਾ', 'ਦਿਲ ਤੇ ਜਾਨ', 'ਹੱਕ ਦੀ ਕਮਾਈ', 'ਚੱਕੇ ਜਾਮ' ਆਦਿ ਸ਼ਾਮਲ ਹਨ।

PunjabKesari

PunjabKesari
 


author

sunita

Content Editor

Related News