ਵੈਲਨਟਾਈਨ ਡੇਅ ਦੇ ਖ਼ਾਸ ਮੌਕੇ ''ਤੇ ਅਖਿਲ ਤੇ ਏਕਮ ਦਾ ਨਵਾਂ ਗੀਤ ''ਫੀਲਿੰਗਸ'' ਹੋਇਆ ਰਿਲੀਜ਼ (ਵੀਡੀਓ)
Thursday, Feb 13, 2025 - 05:36 PM (IST)

ਐਂਟਰਟੇਨਮੈਂਟ ਡੈਸਕ - ਮਸ਼ਹੂਰ ਪੰਜਾਬੀ ਗਾਇਕ ਅਖਿਲ ਨਾਲ ਨੌਜਵਾਨ ਨੇ ਆਪਣੇ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਹੈ, ਜੋ ਸੰਗੀਤ ਪ੍ਰੇਮੀਆਂ ਲਈ ਵੀ ਖ਼ਾਸ ਤੋਹਫ਼ਾ ਲੈ ਕੇ ਹਾਜ਼ਰ ਹੋਏ ਹਨ। ਦਰਅਸਲ, ਗਾਇਕ ਅਖਿਲ ਨਾਲ ਏਕਮ ਨੇ ਆਪਣਾ ਨਵਾਂ ਗੀਤ ਰਿਲੀਜ਼ ਕੀਤਾ ਹੈ, ਜਿਸ ਨੂੰ ਵ੍ਹਾਈਟ ਮਿਊਜ਼ਿਕ ਹਿੱਲ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦਾ ਨਾਂ 'ਫੀਲਿੰਗਸ' ਹੈ, ਜੋ ਕਿ ਵੈਲਨਟਾਈਨ ਡੇਅ ਦੇ ਖ਼ਾਸ ਮੌਕੇ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਦੇ ਬੋਲ ਗਾਇਕ ਅਖਿਲ ਵਲੋਂ ਲਿਖੇ ਗਏ ਹਨ, ਜਿਸ ਨੂੰ ਕੰਪੋਜ਼ ਵੀ ਖ਼ੁਦ ਉਨ੍ਹਾਂ ਨੇ ਕੀਤਾ ਹੈ। ਅਖਿਲ ਤੇ ਏਕਮ ਦੇ ਇਸ ਗੀਤ ਨੂੰ ਮਿਊਜ਼ਿਕ BOB ਵਲੋਂ ਦਿੱਤਾ ਗਿਆ ਹੈ, ਜਿਸ ਨੂੰ ਪ੍ਰੋਡਿਊਸ Gunbir Singh Sidhu ਅਤੇ Manmord Singh Sidhu ਵਲੋਂ ਕੀਤਾ ਗਿਆ ਹੈ।
ਦੱਸ ਦਈਏ ਇਸ ਗੀਤ 'ਚ ਅਖਿਲ ਤੇ ਏਕਮ ਨੇ ਮੁੰਡੇ ਦੀਆਂ ਫੀਲਿੰਗਸ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਗੀਤ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8