ਸ਼ਵੇਤਾ ਤਿਵਾੜੀ ਦੀ ਧੀ ਪਲਕ ਨੇ ਡਿਲੀਟ ਕੀਤਾ ਆਪਣਾ ਇੰਸਟਾਗ੍ਰਾਮ ਅਕਾਊਂਟ

Tuesday, May 25, 2021 - 05:48 PM (IST)

ਸ਼ਵੇਤਾ ਤਿਵਾੜੀ ਦੀ ਧੀ ਪਲਕ ਨੇ ਡਿਲੀਟ ਕੀਤਾ ਆਪਣਾ ਇੰਸਟਾਗ੍ਰਾਮ ਅਕਾਊਂਟ

ਮੁੰਬਈ : ਟੀ.ਵੀ. ਦੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾੜੀ ਇਨ੍ਹੀਂ ਦਿਨੀਂ ਸਟੰਟ ਬੇਸਡ ਸ਼ੋਅ ‘ਖ਼ਤਰੋਂ ਕੇ ਖਿਲਾੜੀ 11’ ਨੂੰ ਲੈ ਕੇ ਕਾਫ਼ੀ ਚਰਚਾ ’ਚ ਹੈ। ‘ਖ਼ਤਰੋਂ ਕੇ ਖਿਲਾੜੀ 11’ ਨੂੰ ਲੈ ਕੇ ਇਨ੍ਹੀਂ ਦਿਨੀਂ ਦਰਸ਼ਕਾਂ ’ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ਵੇਤਾ ਇਨ੍ਹੀਂ ਦਿਨੀਂ ਸ਼ੋਅ ’ਚ ਹਿੱਸਾ ਲੈਣ ਲਈ ਸਾਊਥ ਅਫਰੀਕਾ ਦੀ ਰਾਜਧਾਨੀ ਕੇਪਟਾਊਨ ’ਚ ਹੈ ਅਤੇ ਸ਼ੂਟਿੰਗ ਕਰ ਰਹੀ ਹੈ। ਕੇਪਟਾਊਨ ਤੋਂ ਲਗਾਤਾਰ ਸਾਰੇ ਕੰਟੈਸਟੈਂਟ ਆਪਣੇ ਫੋਟੋਜ਼ ਅਤੇ ਵੀਡੀਓਜ਼ ਪੋਸਟ ਕਰਦੇ ਨਜ਼ਰ ਆ ਰਹੇ ਹਨ। ਇਸੀ ਦੌਰਾਨ ਹੁਣ ਸ਼ਵੇਤਾ ਤਿਵਾੜੀ ਦੀ ਧੀ ਪਲਕ ਤਿਵਾੜੀ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦਿੱਤਾ ਹੈ। ਇਸ ਗੱਲ ਨੂੰ ਲੈ ਕੇ ਪਲਕ ਦੇ ਫੈਨਜ਼ ’ਚ ਖਲਬਲੀ ਮਚੀ ਹੋਈ ਹੈ।

PunjabKesari
ਪਲਕ ਤਿਵਾੜੀ ਆਪਣੀ ਮਾਂ ਸ਼ਵੇਤਾ ਤਿਵਾੜੀ ਦੀ ਤਰ੍ਹਾਂ ਹੀ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੀਆਂ ਹੌਟ ਐਂਡ ਸੀਜ਼ਲਿੰਗ ਤਸਵੀਰਾਂ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਹੈ। ਉਥੇ ਹੀ ਉਨ੍ਹਾਂ ਦੇ ਫੈਨਜ਼ ਨੂੰ ਵੀ ਸਟਾਰਕਿਡ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਸੋਸ਼ਲ ਮੀਡੀਆ ’ਤੇ ਪਲਕ ਤਿਵਾੜੀ ਦੇ ਲੱਖਾਂ ਫੋਲੋਅਰਜ਼ ਹਨ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਪਲੇਟਫਾਰਮ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ ਪਰ ਹੁਣ ਅਚਾਨਕ ਪਲਕ ਦਾ ਇਸ ਤਰ੍ਹਾਂ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦੇਣਾ ਉਨ੍ਹਾਂ ਦੇ ਫੈਨਜ਼ ਨੂੰ ਪਰੇਸ਼ਾਨ ਕਰ ਰਿਹਾ ਹੈ।

PunjabKesari
ਦੱਸ ਦੇਈਏ ਕਿ ਇਸ ਪ੍ਰਾਈਵੇਟ ਅਕਾਊਂਟ ਨੂੰ ਉਨ੍ਹਾਂ ਦੀ ਮਾਂ ਸ਼ਵੇਤਾ ਤਿਵਾੜੀ ਵੀ @ਪਲਕਟੀਟੀ ਨਾਮ ਦੇ ਇਸ ਪ੍ਰਾਈਵੇਟ ਅਕਾਊਂਟ ਨੂੰ ਫੋਲੋ ਕਰ ਰਹੀ ਹੈ। ਇਹੀ ਨਹੀਂ ਇਸ ਤੋਂ ਇਲਾਵਾ ਮਰਹੂਮ ਅਦਾਕਾਰ ਇਰਫਾਨ ਖ਼ਾਨ ਦਾ ਪੁੱਤਰ ਬਾਬਿਲ ਖ਼ਾਨ ਅਤੇ ਅਦਾਕਾਰਾ ਸੁਸ਼ਮਿਤਾ ਸੇਨ ਦੀ ਧੀ ਰੇਨੀ ਸੇਨ ਵੀ ਫੋਲੋ ਕਰਦੇ ਹਨ। ਪਲਕ ਦਾ ਇਸ ਤਰ੍ਹਾਂ ਆਪਣਾ ਅਕਾਊਂਟ ਡਿਲੀਟ ਕਰਨ ਦਾ ਕਾਰਨ ਉਨ੍ਹਾਂ ਦੀ ਮਾਂ ਸ਼ਵੇਤਾ ਤੇ ਉਨ੍ਹਾਂ ਦੇ ਪਤੀ ਅਭਿਨਵ ਕੋਹਲੀ ’ਚ ਵੱਧਦੇ ਵਿਵਾਦ ਨੂੰ ਮੰਨਿਆ ਜਾ ਰਿਹਾ ਹੈ। ਹਾਲ ਹੀ ’ਚ ਸ਼ਵੇਤਾ ਤੇ ਉਨ੍ਹਾਂ ਦੇ ਪਤੀ ਅਭਿਨਵ ਕੋਹਲੀ ’ਚ ਪੁੱਤਰ ਨੂੰ ਲੈ ਕੇ ਕਾਫ਼ੀ ਵਿਵਾਦ ਦੇਖਣ ਨੂੰ ਮਿਲਿਆ ਹੈ। ਦੋਵਾਂ ਨੇ ਸੋਸ਼ਲ ਮੀਡੀਆ ’ਤੇ ਇਕ ਤੋਂ ਬਾਅਦ ਇਕ ਵੀਡੀਓਜ਼ ਸ਼ੇਅਰ ਕਰ ਕੇ ਇਕ-ਦੂਸਰੇ ’ਤੇ ਜੰਮ ਕੇ ਦੋਸ਼ ਲਗਾਏ।


author

Aarti dhillon

Content Editor

Related News