ਜਾਣੋ ਕੌਣ ਹੈ ਸ਼ਵੇਤਾ ਸ਼ਾਰਦਾ? 23 ਸਾਲ ਦੀ ਉਮਰ ’ਚ ਮਿਸ ਯੂਨੀਵਰਸ 2023 ’ਚ ਕਰ ਰਹੀ ਭਾਰਤ ਦੀ ਅਗਵਾਈ
Saturday, Nov 18, 2023 - 01:07 PM (IST)
ਮੁੰਬਈ (ਬਿਊਰੋ)– 72ਵਾਂ ਮਿਸ ਯੂਨੀਵਰਸ ਮੁਕਾਬਲਾ 18 ਨਵੰਬਰ ਨੂੰ ਅਲ ਸਲਵਾਡੋਰ ’ਚ ਹੋ ਰਿਹਾ ਹੈ। ਇਸ ਮੁਕਾਬਲੇ ’ਚ 90 ਦੇਸ਼ਾਂ ਦੀਆਂ ਸੁੰਦਰੀਆਂ ਹਿੱਸਾ ਲੈ ਰਹੀਆਂ ਹਨ। ਤਾਜ ’ਤੇ ਆਪਣਾ ਦਾਅਵਾ ਮਜ਼ਬੂਤ ਕਰਨ ਲਈ ਹਰ ਕੋਈ ਆਪਣੀ ਪ੍ਰਤਿਭਾ ਤੇ ਸੁੰਦਰਤਾ ਨਾਲ ਜੱਜਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇਗਾ। ਭਾਰਤ ਤੋਂ ਇਸ ਈਵੈਂਟ ’ਚ 23 ਸਾਲਾ ਸ਼ਵੇਤਾ ਸ਼ਾਰਦਾ ਹਿੱਸਾ ਲੈ ਰਹੀ ਹੈ। ਉਸ ਨੇ ਅਗਸਤ ’ਚ ਮਿਸ ਦੀਵਾ ਯੂਨੀਵਰਸ 2023 ਦਾ ਤਾਜ ਜਿੱਤ ਕੇ ਮਿਸ ਯੂਨੀਵਰਸ ਦੀ ਯੋਗਤਾ ਦੇ ਮਾਪਦੰਡ ਨੂੰ ਪੂਰਾ ਕੀਤਾ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ 'ਚ ਮਾਨਸਾ ਅਦਾਲਤ 'ਚ 25 ਮੁਲਜ਼ਮ ਹੋਏ ਪੇਸ਼, 30 ਨਵੰਬਰ ਨੂੰ ਹੋਵੇਗੀ ਬਹਿਸ
ਇਸ ਵਾਰ ਸ਼ਾਰਦਾ ਸ਼ਵੇਤਾ 72ਵੀਂ ਮਿਸ ਯੂਨੀਵਰਸ ’ਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਜਾਣੋ ਉਸ ਦੀ ਇਥੇ ਤੱਕ ਪਹੁੰਚਣ ਦਾ ਸਫ਼ਰ–
ਸ਼ਾਰਦਾ ਦਾ ਜਨਮ 24 ਮਈ, 2000 ਨੂੰ ਚੰਡੀਗੜ੍ਹ ’ਚ ਹੋਇਆ ਸੀ। ਸ਼ਾਰਦਾ ਸ਼ਵੇਤਾ ਨੂੰ ਉਸ ਦੀ ਮਾਂ ਨੇ ਇਕੱਲਿਆਂ ਹੀ ਪਾਲਿਆ ਸੀ। ਸ਼ਾਰਦਾ 16 ਸਾਲ ਦੀ ਉਮਰ ’ਚ ਮੁੰਬਈ ਆਈ ਸੀ। ਸ਼ਾਰਦਾ ਨੇ IGNOU ਦਿੱਲੀ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ।
ਸ਼ਾਰਦਾ ਨੇ ‘ਡਾਂਸ ਦੀਵਾਨੇ’, ‘ਡਾਂਸ ਪਲੱਸ’ ਤੇ ‘ਡਾਂਸ ਇੰਡੀਆ ਡਾਂਸ’ ਵਰਗੇ ਕਈ ਡਾਂਸ ਰਿਐਲਿਟੀ ਸ਼ੋਅਜ਼ ’ਚ ਹਿੱਸਾ ਲਿਆ ਹੈ। ਸ਼ਾਰਦਾ ਨੇ ‘ਝਲਕ ਦਿਖਲਾ ਜਾ’ ’ਚ ਬਤੌਰ ਕੋਰੀਓਗ੍ਰਾਫਰ ਵੀ ਕੰਮ ਕੀਤਾ ਹੈ।
ਅਗਸਤ ’ਚ ਸ਼ਾਰਦਾ ਨੇ ਮੁੰਬਈ ’ਚ ਆਯੋਜਿਤ ਮਿਸ ਦੀਵਾ ਯੂਨੀਵਰਸ 2023 ਦਾ ਖਿਤਾਬ ਜਿੱਤਿਆ ਸੀ। ਇਸ ਦੇ ਨਾਲ ਹੀ ਸ਼ਾਰਦਾ ਨੇ ਮਿਸ ਯੂਨੀਵਰਸ ਲਈ ਵੀ ਕੁਆਲੀਫਾਈ ਕਰ ਲਿਆ ਹੈ।
ਫਿਨਾਲੇ ’ਚ ਸ਼ਾਰਦਾ ਸ਼ਵੇਤਾ ਨੇ ਆਪਣੀ ਮਾਂ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੱਸਿਆ ਸੀ। ਸ਼ਾਰਦਾ ਕਹਿੰਦੀ ਹੈ ਕਿ ਉਸ ਦੀ ਜ਼ਿੰਦਗੀ ਦਾ ਸਭ ਤੋਂ ਮਾਣ ਵਾਲਾ ਪਲ ਸੀ ਜਦੋਂ ਉਸ ਨੇ ਦੀਪਿਕਾ ਪਾਦੁਕੋਣ ਤੇ ਮਾਧੁਰੀ ਦੀਕਸ਼ਿਤ ਨੂੰ ਡਾਂਸਿੰਗ ਸਟੈੱਪ ਸਿਖਾਏ ਸਨ।
ਸ਼ਾਰਦਾ ਦੇ ਇੰਸਟਾਗ੍ਰਾਮ ’ਤੇ 5 ਲੱਖ ਤੋਂ ਵਧ ਫਾਲੋਅਰਜ਼ ਹਨ। ਇਸ ਤੋਂ ਇਲਾਵਾ ਉਹ ਸ਼ਾਂਤਨੂ ਮਹੇਸ਼ਵਰੀ ਨਾਲ ‘ਮਸਤ ਆਂਖੇ’ ਵੀਡੀਓ ’ਚ ਵੀ ਕੰਮ ਕਰ ਚੁੱਕੀ ਹੈ।
ਹਰਨਾਜ਼ ਕੌਰ ਸੰਧੂ ਤੋਂ ਬਾਅਦ ਹੁਣ ਭਾਰਤ ਕੋਲ ਸ਼ਾਰਦਾ ਸ਼ਵੇਤਾ ਦੇ ਰੂਪ ’ਚ ਇਕ ਵਾਰ ਫਿਰ ਮਿਸ ਯੂਨੀਵਰਸ ਦਾ ਤਾਜ ਜਿੱਤਣ ਦਾ ਮੌਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।