ਬਾਬਾ ਸਿੱਦੀਕੀ ਦੀ ਮੌ.ਤ ਦੀ ਖ਼ਬਰ ਨਾਲ ਟੁੱਟੀ ਸ਼ਿਲਪਾ ਸ਼ੈੱਟੀ, ਰੋਂਦੀ ਦਾ ਵੀਡੀਓ ਆਇਆ ਸਾਹਮਣੇ

Sunday, Oct 13, 2024 - 10:00 AM (IST)

ਬਾਬਾ ਸਿੱਦੀਕੀ ਦੀ ਮੌ.ਤ ਦੀ ਖ਼ਬਰ ਨਾਲ ਟੁੱਟੀ ਸ਼ਿਲਪਾ ਸ਼ੈੱਟੀ, ਰੋਂਦੀ ਦਾ ਵੀਡੀਓ ਆਇਆ ਸਾਹਮਣੇ

ਮੁੰਬਈ- NCP ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਬਾਬਾ ਸਿੱਦੀਕੀ ਦੇ ਨਾ ਸਿਰਫ ਰਾਜਨੀਤਿਕ ਜਗਤ ਵਿੱਚ ਸਗੋਂ ਬਾਲੀਵੁੱਡ ਵਿੱਚ ਵੀ ਡੂੰਘੇ ਸਬੰਧ ਸਨ। ਅਜਿਹੇ 'ਚ ਬਾਬਾ ਸਿੱਦੀਕੀ ਦੇ ਕਤਲ ਨਾਲ ਬਾਲੀਵੁੱਡ ਸਿਤਾਰਿਆਂ ਨੂੰ ਵੀ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਦੀ ਸ਼ੂਟਿੰਗ ਦੀ ਖਬਰ ਮਿਲਦੇ ਹੀ ਕਈ ਫਿਲਮੀ ਹਸਤੀਆਂ ਲੀਲਾਵਤੀ ਹਸਪਤਾਲ ਪੁੱਜੀਆਂ। ਇਸ ਦੌਰਾਨ ਸ਼ਿਲਪਾ ਸ਼ੈੱਟੀ ਵੀ ਆਪਣੇ ਪਤੀ ਰਾਜ ਕੁੰਦਰਾ ਨਾਲ ਹਸਪਤਾਲ ਪੁੱਜੀ।

ਇਹ ਖ਼ਬਰ ਵੀ ਪੜ੍ਹੋ -ਬਾਬਾ ਸਿੱਦੀਕੀ ਦੀ ਮੌ.ਤ ਨਾਲ ਸਦਮੇ 'ਚ ਰਿਤੇਸ਼ ਦੇਸ਼ਮੁਖ, ਕਿਹਾ ਅਪਰਾਧੀਆਂ ਨੂੰ....

ਸ਼ਿਲਪਾ ਸ਼ੈੱਟੀ ਬਾਬਾ ਸਿੱਦੀਕੀ ਦੇ ਇਸ ਸੰਸਾਰ ਤੋਂ ਅਚਾਨਕ ਚਲੇ ਜਾਣ ਨਾਲ ਬਹੁਤ ਦੁਖੀ ਹੈ। ਅਦਾਕਾਰਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਬੁਰੀ ਤਰ੍ਹਾਂ ਰੋ ਰਹੀ ਹੈ। ਚਿੱਟੇ ਰੰਗ ਦੀ ਕਮੀਜ਼ ਪਹਿਨੀ ਕਾਰ ਦੀ ਪਿਛਲੀ ਸੀਟ 'ਤੇ ਬੈਠੀ ਸ਼ਿਲਪਾ ਸ਼ੈੱਟੀ ਰੋਂਦੀ ਹੋਈ ਅਤੇ ਟਿਸ਼ੂ ਪੇਪਰ ਨਾਲ ਆਪਣੇ ਹੰਝੂ ਪੂੰਝਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਸਾਹਮਣੇ ਆਏ ਵੀਡੀਓ 'ਚ ਸ਼ਿਲਪਾ ਸ਼ੈੱਟੀ ਆਪਣੇ ਪਤੀ ਰਾਜ ਕੁੰਦਰਾ ਨਾਲ ਕਾਰ 'ਚੋਂ ਉਤਰ ਕੇ ਹਸਪਤਾਲ ਜਾ ਰਹੀ ਸੀ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

 ਕੀ ਹੈ ਮਾਮਲਾ?
ਬਾਬਾ ਸਿੱਦੀਕੀ ਨੂੰ ਸ਼ਨੀਵਾਰ ਸ਼ਾਮ ਨਿਰਮਲ ਨਗਰ ਦੇ ਕੋਲਗੇਟ ਗਰਾਊਂਡ ਨੇੜੇ ਉਨ੍ਹਾਂ ਦੇ ਵਿਧਾਇਕ ਪੁੱਤਰ ਜ਼ੀਸ਼ਾਨ ਸਿੱਦੀਕੀ ਦੇ ਦਫਤਰ 'ਚ ਤਿੰਨ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤੀਜਾ ਹਾਲੇ ਫ਼ਰਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News