ਪ੍ਰਸਿੱਧ ਅਦਾਕਾਰਾ ਦੀ ਬੋਲਡ ਵੀਡੀਓ ਪਲਾਂ ''ਚ ਹੋ ਗਈ ਵਾਇਰਲ, ਵੇਖ ਫੈਨਜ਼ ਦੇ ਉੱਡੇ ਹੋਸ਼

Friday, Dec 06, 2024 - 04:35 PM (IST)

ਪ੍ਰਸਿੱਧ ਅਦਾਕਾਰਾ ਦੀ ਬੋਲਡ ਵੀਡੀਓ ਪਲਾਂ ''ਚ ਹੋ ਗਈ ਵਾਇਰਲ, ਵੇਖ ਫੈਨਜ਼ ਦੇ ਉੱਡੇ ਹੋਸ਼

ਐਂਟਰਟੇਨਮੈਂਟ ਡੈਸਕ : ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤੱਕ ਆਪਣੀ ਪਛਾਣ ਬਣਾਉਣ ਵਾਲੀ ਮਸ਼ਹੂਰ ਤਾਮਿਲ ਅਦਾਕਾਰਾ ਲਵਣਿਆ ਮਾਨਿਕਮ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ਾਨਾ ਆਪਣੇ ਨਵੇਂ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ਪਰ ਉਨ੍ਹਾਂ ਦੇ ਵੀਡੀਓਜ਼ ਇੰਨੇ ਬੋਲਡ ਹਨ ਕਿ ਜਿਵੇਂ ਹੀ ਉਹ ਸ਼ੇਅਰ ਕਰਦੀ ਹੈ, ਉਹ ਇੰਟਰਨੈੱਟ ‘ਤੇ ਜੰਗਲ ਦੀ ਅੱਗ ਵਾਂਗ ਫੈਲ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜੋ ਉਨ੍ਹਾਂ ਨੇ ਇਸ ਸਾਲ ਜੂਨ ‘ਚ ਸ਼ੇਅਰ ਕੀਤੀ ਸੀ। ਫੈਨਜ਼ ਅਦਾਕਾਰਾ ਦੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕਰ ਰਹੇ ਹਨ ਅਤੇ ਵੀਡੀਓ ‘ਤੇ ਕੁਮੈਂਟ ਕਰਕੇ ਅਦਾਕਾਰਾ ਦੀ ਬੋਲਡਨੈੱਸ ਦੀ ਲਗਾਤਾਰ ਤਾਰੀਫ਼ ਕਰ ਰਹੇ ਹਨ। ਇਸ ਵੀਡੀਓ ‘ਚ ਲਾਵਣਿਆ ਬਾਲੀਵੁੱਡ ਦੇ ਗੀਤ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ ਪਰ ਉਨ੍ਹਾਂ ਦਾ ਅੰਦਾਜ਼ ਕਾਫ਼ੀ ਬੋਲਡ ਹੈ।

ਦੱਸ ਦੇਈਏ, ਲਾਵਣਿਆ ਮਾਨਿਕਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ ਅਤੇ ‘ਕੁਈਨ ਆਫ ਮਦਰਾਸ’ ਵਰਗੇ ਖਿਤਾਬ ਜਿੱਤੇ ਸਨ। ਉਨ੍ਹਾਂ ਪਿਛਲੇ ਸਾਲ ਆਈ ਫ਼ਿਲਮ ‘ਬਕਾਸੂਰਨ’ ਨਾਲ ਫ਼ਿਲਮਾਂ ‘ਚ ਐਂਟਰੀ ਕੀਤੀ ਸੀ ਅਤੇ ਕੁਝ ਹੀ ਸਮੇਂ ‘ਚ ਉਹ ਵੱਡੇ ਪਰਦੇ ‘ਤੇ ਮਸ਼ਹੂਰ ਹੋ ਗਈ ਸੀ। ਇਸ ਤੋਂ ਪਹਿਲਾਂ ਉਹ ਕਈ ਟੀ. ਵੀ. ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ। ਲਾਵਣਿਆ ਮਾਨਿਕਮ ਇੱਕ ਅਭਿਨੇਤਰੀ ਹੈ, ਜੋ ਸੀਰੀਅਲ ਤਮਿਜ਼ੁਮ ਸਰਸਵਤੀਮ ਲਈ ਜਾਣੀ ਜਾਂਦੀ ਹੈ। ਉਨ੍ਹਾਂ ਰਾਗਿਨੀ ਦਾ ਕਿਰਦਾਰ ਨਿਭਾਇਆ, ਜੋ ਦਰਸ਼ਕਾਂ 'ਚ ਬਹੁਤ ਮਸ਼ਹੂਰ ਸੀ ਅਤੇ ਉਨ੍ਹਾਂ ਦੀਪਕ ਦਿਨਕਰ, ਨਕਸ਼ਤਰ ਨਾਗੇਸ਼, ਰੇਖਾ ਕ੍ਰਿਸ਼ਣੱਪਾ, ਨਵੀਨ ਵੇਤਰੀ, ਮੀਰਾ ਕ੍ਰਿਸ਼ਨਨ, ਦਰਸ਼ਨ ਸ਼੍ਰੀਪਾਲ ਗੋਲੇਚਾ ਅਤੇ ਹੋਰਾਂ ਵਰਗੇ ਮਸ਼ਹੂਰ ਅਦਾਕਾਰਾਂ ਨਾਲ ਵੀ ਕੰਮ ਕੀਤਾ।

ਦੱਸ ਦਈਏ ਕਿ ਅਭਿਨੇਤਰੀ ਲਵਣਿਆ ਮਾਨਿਕਮ ਨੇ ਆਪਣੇ ਟੈਲੀਵਿਜ਼ਨ ਦੀ ਸ਼ੁਰੂਆਤ ਸੀਰੀਅਲ ‘ਤਮਿਝੁਮ ਸਰਸਵਤੀਮ’ ਨਾਲ ਕੀਤੀ। ਲਾਵਣਿਆ ਅਮਾਨ ਅਤੇ 'ਨਾਇਕੀ 2' ਵਰਗੇ ਸੀਰੀਅਲਾਂ 'ਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ, ਜਿਸ 'ਚ ਉਨ੍ਹਾਂ ਇੱਕ ਨਕਾਰਾਤਮਕ ਭੂਮਿਕਾ ਨਿਭਾਈ ਸੀ।


author

sunita

Content Editor

Related News