‘ਬਨਵਾਸ’ ਦੀ ਕਹਾਣੀ ਪਰਿਵਾਰ ਨਾਲ ਦੇਖੀ ਜਾਣ ਵਾਲੀ ਕਿਉਂਕਿ ਇਹ ਹਰ ਇਨਸਾਨ ਦੀ ਕਹਾਣੀ : ਪਾਟੇਕਰ

Tuesday, Dec 17, 2024 - 05:09 PM (IST)

‘ਬਨਵਾਸ’ ਦੀ ਕਹਾਣੀ ਪਰਿਵਾਰ ਨਾਲ ਦੇਖੀ ਜਾਣ ਵਾਲੀ ਕਿਉਂਕਿ ਇਹ ਹਰ ਇਨਸਾਨ ਦੀ ਕਹਾਣੀ : ਪਾਟੇਕਰ

ਅੱਜ ਦੇ ਸਮੇਂ ’ਚ ਸਿਨੇਮਾ ਨੂੰ ਲੈ ਕੇ ਦਰਸ਼ਕਾਂ ਦਾ ਟੇਸਟ ਬਦਲ ਗਿਆ ਹੈ। ਨਾਲ ਹੀ ਫਿਲਮਾਂ ਦੇ ਵਿਸ਼ੇ ਵੀ ਐਕਸ਼ਨ, ਰੋਮਾਂਸ ਤੇ ਲਵ ਟ੍ਰਾਂਇੰਗਲ ਤੱਕ ਹੀ ਸੀਮਤ ਰਹਿ ਗਏ ਹਨ। ਅਜਿਹੇ ’ਚ ਪਰਿਵਾਰ ਤੇ ਰਿਸ਼ਤਿਆਂ ਦੀ ਗਹਿਰਾਈ ਨੂੰ ਸਮਝਾਉਂਦੀ ਇਕ ਇਮੋਸ਼ਨਲ ਫਿਲਮ ‘ਬਨਵਾਸ’ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਅਨਿਲ ਸ਼ਰਮਾ ਵੱਲੋਂ ਨਿਰਦੇਸ਼ਤ ਇਹ ਫਿਲਮ ਇਸ ਗੱਲ ’ਤੇ ਰੌਸ਼ਨੀ ਪਾਉਂਦੀ ਹੈ ਕਿ ਕਿਵੇਂ ਪਿਆਰ ਨਾਲ ਕੋਈ ਵੀ ਖ਼ੂਨ ਦੇ ਰਿਸ਼ਤਿਆਂ ਨਾਲੋਂ ਵੀ ਜ਼ਿਆਦਾ ਡੂੰਘੇ ਰਿਸ਼ਤੇ ਬਣਾ ਸਕਦਾ ਹੈ। ਫਿਲਮ ’ਚ ਨਾਨਾ ਪਾਟੇਕਰ, ਉਤਕਰਸ਼ ਸ਼ਰਮਾ ਤੇ ਸਿਮਰਤ ਕੌਰ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਹ ਫਿਲਮ 20 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫਿਲਮ ਬਾਰੇ ਨਾਨਾ ਪਾਟੇਕਰ ਤੇ ਉਤਕਰਸ਼ ਸ਼ਰਮਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਨਾਨਾ ਪਾਟੇਕਰ

ਫਿਲਮ ਦੀ ਪ੍ਰਮੋਸ਼ਨ ਕਰਨੀ ਔਖੀ ਲੱਗਦੀ ਹੈ ਜਾਂ ਮਜ਼ਾ ਆਉਂਦਾ ਹੈ?
ਸਾਡੇ ਜ਼ਮਾਨੇ ’ਚ ਤਾਂ ਪ੍ਰਮੋਸ਼ਨ ਵਰਗਾ ਕੁਝ ਹੁੰਦਾ ਹੀ ਨਹੀਂ ਸੀ। ਉਸ ਸਮੇਂ 4-6 ਪੋਸਟਰ ਤੇ ਹੋਰਡਿੰਗ ਲੱਗਦੇ ਸਨ। ਫਿਲਮ ਰਿਲੀਜ਼ ਹੁੰਦੀ ਸੀ, ਲੋਕਾਂ ਨੇ ਜੇ ਦੇਖਣੀ ਹੁੰਦੀ ਸੀ ਤਾਂ ਦੇਖਦੇ ਸਨ ਤੇ ਜੇਕਰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਪਸੰਦ ਆਉਂਦੀ ਸੀ ਤਾਂ ਦੂਜਿਆਂ ਨੂੰ ਵੀ ਜਾ ਕੇ ਕਹਿੰਦੇ ਸਨ ਕਿ ਜਾ ਕੇ ਦੇਖੋ, ਇਹ ਚੰਗੀ ਫਿਲਮ ਹੈ ਪਰ ਅੱਜਕੱਲ ਤਾਂ ਪ੍ਰਮੋਸ਼ਨ ਦਾ ਤਰੀਕਾ ਬਦਲ ਗਿਆ ਹੈ ਪਰ ਮੇਰੇ ਨਾਲ ਅਜਿਹਾ ਹੈ ਕਿ ਜਿੰਨੀ ਜਾਨ ਪਾਉਣੀ ਹੈ ਫਿਲਮ ’ਚ ਤੁਸੀਂ ਉਸ ਨੂੰ ਬਣਾਉਂਦੇ ਸਮੇਂ ਪਾਓ, ਪ੍ਰਮੋਸ਼ਨ ਦੌਰਾਨ ਮੈਂ ਬਹੁਤ ਵਧੀਆ ਫਿਲਮ ਕੀਤੀ ਹੈ, ਉਸ ਨੂੰ ਦੇਖੋ, ਇਹ ਮੇਰਾ ਤਰੀਕਾ ਨਹੀਂ ਹੈ। ਜੇ ਲੋਕਾਂ ਨੂੰ ਫਿਲਮ ਚੰਗੀ ਲੱਗੇਗੀ ਤਾਂ ਉਹ ਦੇਖਣਗੇ ਵੀ ਤੇ ਦੂਜਿਆਂ ਨੂੰ ਵੀ ਦੱਸਣਗੇ ਕਿਉਂਕਿ ਦਰਸ਼ਕਾਂ ਦਾ ਹੀ ਆਖ਼ਰੀ ਫ਼ੈਸਲਾ ਹੁੰਦਾ ਹੈ।

ਤੁਹਾਡੇ ਪਿਤਾ ਜੀ ਨਾਲ ਤੁਹਾਡਾ ਰਿਸ਼ਤਾ ਕਿਵੇਂ ਦਾ ਸੀ? ਕੀ ਤੁਹਾਡੇ ਵਿਚਕਾਰ ਵੀ ਕਮਿਊਨੀਕੇਸ਼ਨ ਗੈਪ ਸੀ?
ਸਾਡੀ ਹਾਲਤ ਹੀ ਅਜਿਹੀ ਸੀ ਕਿ ਘੱਟ ਉਮਰ ’ਚ ਨੌਕਰੀ ਕਰਨ ਲੱਗੇ ਕਿਉਂਕਿ ਘਰ ਦੇ ਹਾਲਾਤ ਠੀਕ ਨਹੀਂ ਸਨ ਤਾਂ ਬਹੁਤ ਹੀ ਘੱਟ ਉਮਰ ’ਚ ਸਾਡੀ ਅਤੇ ਪਿਤਾ ਜੀ ਦੀ ਦੋਸਤੀ ਹੋ ਗਈ। ਉਨ੍ਹਾਂ ਨੂੰ ਬੁਰਾ ਲੱਗਦਾ ਸੀ ਕਿ ਸਾਡੇ ਬੱਚਿਆਂ ਦੀ ਦੇਖਭਾਲ ਅਸੀਂ ਕਰ ਨਹੀਂ ਸਕਦੇ ਕਿਉਂਕਿ ਉਨ੍ਹਾਂ ਨੂੰ ਜਿਸ ਤਰ੍ਹਾਂ ਦਾ ਕੰਮ ਆਉਂਦਾ ਸੀ, ਉਹ ਉਨ੍ਹਾਂ ਤੋਂ ਖੋਹ ਲਿਆ ਗਿਆ ਤਾਂ ਉਹ ਬਿਲਕੁਲ ਵਿਚਾਰੇ ਹੋ ਗਏ ਸੀ। ਫਿਰ ਅਸੀਂ 13-14 ਸਾਲ ਦੀ ਉਮਰ ’ਚ ਹੀ ਵੱਡੇ ਹੋ ਗਏ। ਘਰ ਦੀ ਜ਼ਿੰਮੇਵਾਰੀ ਸੰਭਾਲ ਲਈ ਤਾਂ ਮੈਂ ਉਤਕਰਸ਼ ਨੂੰ ਕਹਿੰਦਾ ਹਾਂ ਕਿ ਤੇਰੇ ਨਸੀਬ ’ਚ ਉਹ ਅਨੁਭਵ ਨਹੀਂ ਹੈ, ਜੋ ਅਸੀਂ ਦੇਖਿਆ ਤਾਂ ਤੂੰ ਜਿਸ ਤਰ੍ਹਾਂ ਨਾਲ ਅੱਗੇ ਵਧੇਗਾ, ਉਸ ਵਿਚ ਕੁਝ ਚੀਜ਼ਾਂ ਸੀਮਤ ਹੋਣਗੀਆਂ। ਸਾਡੇ ਅਨੁਭਵ ’ਚ ਥੋੜ੍ਹੀ ਭੁੱਖ, ਥੋੜ੍ਹਾ ਅਪਮਾਨ ਇਹ ਸਭ ਹੋਵੇਗਾ।

ਫਿਲਮ ਦੀ ਕਹਾਣੀ ਪੂਰੇ ਪਰਿਵਾਰ ਲਈ ਹੈ ਤਾਂ ਕਿਸ ਤਰ੍ਹਾਂ ਦੇ ਦਰਸ਼ਕ ਇਸ ਨੂੰ ਜ਼ਿਆਦਾ ਪਸੰਦ ਕਰਨਗੇ?
ਇਹ ਇਕ ਅਜਿਹੀ ਫਿਲਮ ਹੈ, ਜੋ ਪੂਰੇ ਪਰਿਵਾਰ ਨਾਲ ਬੈਠ ਕੇ ਦੇਖੀ ਜਾ ਸਕਦੀ ਹੈ ਕਿਉਂਕਿ ਇਹ ਇਕ ਅਜਿਹੀ ਕਹਾਣੀ ਹੈ , ਜਿਸ ਦੀਆਂ ਭਾਵਨਾਵਾਂ ਹਰੇਕ ਇਨਸਾਨ ਜੋ ਸਾਡੀ ਉਮਰ ਦਾ ਹੈ, ਉਸ ਨਾਲ ਮੇਲ ਖਾਵੇਗੀ। ਉਹ ਵੀ ਸੋਚੇਗਾ ਕਿ ਕਿਤੇ ਨਾ ਕਿਤੇ ਇਹ ਮੇਰੀ ਕਹਾਣੀ ਹੈ। ਇਹ ਮੇਰੇ ਘਰ ਦੀ ਗੱਲ ਹੈ ਜਾਂ ਮੇਰੀ ਜ਼ਿੰਦਗੀ ਦਾ ਸੀਨ ਹੈ, ਉਹ ਜਦੋਂ ਕਹਾਣੀ ਆਪਣੀ ਲੱਗਣ ਲੱਗੇ ਤਾਂ ਉਹ ਸਭ ਦੀ ਫਿਲਮ ਹੋ ਜਾਂਦੀ ਹੈ। ਫਿਲਮ ’ਚ ਇੰਨਾ ਸੁਭਾਵਿਕ ਇਮੋਸ਼ਨ ਹੈ, ਜੋ ਲੋਕ ਰਿਲੇਟ ਕਰਨਗੇ।

ਪਸੰਦੀਦਾ ਜੋਨਰ ਕੀ ਹੈ , ਜਿਸ ਨੂੰ ਦੇਖਣ ਤੇ ਕਰਨ ’ਚ ਮਜ਼ਾ ਆਉਂਦਾ ਹੈ?
ਮੈਨੂੰ ਉਹ ਫਿਲਮਾਂ ਦੇਖਣਾ ਪਸੰਦ ਹੈ, ਜੋ ਮੈਨੂੰ ਇਮੋਸ਼ਨਲੀ ਫੜਨ। ਫਿਰ ਉਹ ਚਾਹੇ ਕਾਮੇਡੀ ਹੋਵੇ, ਡਰਾਮਾ ਹੋਵੇ ਜਾਂ ਐਕਸ਼ਨ। ‘ਗ਼ਦਰ’ ਇਕ ਬੇਸਿਕ ਇਮੋਸ਼ਨਲ ਫਿਲਮ ਹੈ, ਜਿਸ ਵਿਚ ਲਾਸਟ ’ਚ ਜੋ ਮਾਰਾ-ਮਾਰੀ ਹੈ, ਉਹ ਵੀ ਉਸ ਦੀ ਜ਼ਰੂਰਤ ਹੈ ਤੇ ਰਹੀ ਗੱਲ ਕਰਨ ਦੀ ਤਾਂ ਕੋਈ ਖ਼ਾਸ ਜੋਨਰ ਮੇਰੀ ਚੋਣ ਨਹੀਂ ਹੈ। ਜਿਸ ਕਿਰਦਾਰ ’ਚ ਮੈਂ ਖ਼ੁਦ ਨੂੰ ਢਾਲ ਸਕਦਾ ਹਾਂ, ਉਹ ਮੈਂ ਕਰਦਾ ਹਾਂ। ਇਕ ਐਕਟਰ ਹੋਣ ਨਾਤੇ ਤੁਸੀਂ ਆਪਣੀ ਫਿਲਮ ਰਾਹੀਂ ਕੀ ਦਿਖਾਉਣਾ ਹੈ, ਉਹ ਮਹੱਤਵਪੂਰਨ ਹੁੰਦਾ ਹੈ।

ਮਾਤਾ-ਪਿਤਾ ਨਾਲ ਰਿਸ਼ਤੇ ਦਾ ਅਹਿਸਾਸ ਕਰਵਾਏਗੀ ਫਿਲਮ: ਉਤਕਰਸ਼
ਅੱਜਕੱਲ ਦੀ ਜੇਨਜੀ ਜੈਨਰੇਸ਼ਨ ਹੋ ਜਾਂ ਪੁਰਾਣੀ ਪੀੜ੍ਹੀ ਹੋਵੇ, ਹਰ ਕਿਸੇ ਲਈ ਮਾਤਾ-ਪਿਤਾ ਦਾ ਉਹੀ ਮਹੱਤਵ ਹੈ ਤੇ ਹਮੇਸ਼ਾ ਹੀ ਇਹ ਰਹੇਗਾ। ਇਸ ਦੇ ਰਿਸ਼ਤੇ ਦੀ ਅਹਿਮੀਅਤ ਇਹੀ ਹੈ ਕਿ ਹਰ ਇਕ ਮਾਂ-ਬਾਪ ਆਪਣੇ ਬੱਚਿਆਂ ਨੂੰ ਕਈ ਕਠਿਨਾਈਆਂ ਤੇ ਕਈ ਤਰ੍ਹਾਂ ਦੀਆਂ ਕੁਰਬਾਨੀਆਂ ਨਾਲ ਪਾਲਦੇ ਹਨ, ਜੋ ਉਹ ਕਦੇ ਗਿਣਾਉਂਦੇ ਵੀ ਨਹੀਂ ਹਨ ਪਰ ਅਕਸਰ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਉਹ ਆਪਣੀਆਂ ਕੀਤੀਆਂ ਹੋਈਆਂ ਹਰ ਛੋਟੀਆਂ ਚੀਜ਼ਾਂ ਵੀ ਗਿਣਾਉਣ ਲੱਗਦੇ ਹਨ। ਆਪਣੀ ਮੰਜ਼ਲ ਪਿੱਛੇ ਭੱਜਦੇ ਹੋਏ ਕਿਤੇ ਨਾ ਕਿਤੇ ਉਹ ਮਾਤਾ-ਪਿਤਾ ਨੂੰ ਪਿੱਛੇ ਛੱਡ ਦਿੰਦੇ ਹਨ। ਅੱਜ-ਕੱਲ੍ਹ ਪਰਸਨਲ ਸਪੇਸ ਦਾ ਦੌਰ ਚੱਲ ਗਿਆ ਹੈ ਤਾਂ ਇਨ੍ਹਾਂ ਸਭ ਗੱਲਾਂ ਨੂੰ ਜੋੜਦੀ ਹੋਈ ਇਕ ਇਮੋਸ਼ਨਲ ਕਹਾਣੀ ਹੈ ਇਹ ਫਿਲਮ। ਇਹ ਫਿਲਮ ਤੁਹਾਡੇ ਮਾਤਾ-ਪਿਤਾ ਨਾਲ ਰਿਸ਼ਤੇ ਦਾ ਅਹਿਸਾਸ ਕਰਵਾਏਗੀ ਤੇ ਉਹ ਵੀ ਮਨੋਰੰਜਨ ਨਾਲ।

ਫਿਲਮ ‘ਬਨਵਾਸ’ ਨੇ ਤੁਹਾਨੂੰ ਅਸਲ ’ਚ ਕੀ ਸਿਖਾਇਆ?
ਇਸ ਫਿਲਮ ’ਚ ਮੇਰਾ ਜੋ ਕਿਰਦਾਰ ਹੈ , ਉਹ ਥੋੜ੍ਹਾ ਗ੍ਰੇ ਸ਼ੇਡ ਦਾ ਹੈ ਤੇ ਦੇਖਿਆ ਜਾਵੇ ਤਾਂ ਗ੍ਰੇ ਵੀ ਨਹੀਂ ਹੈ ਕਿਉਂਕਿ ਉਹ ਖ਼ੁਦ ਆਪਣੇ ਹਾਲਾਤ ਦਾ ਮਾਰਿਆ ਹੈ। ਉਸ ਦੀਆਂ ਵੀ ਕੁਝ ਮਜਬੂਰੀਆਂ ਹਨ। ਇਸ ਸਾਰੇ ਇਮੋਸ਼ਨ ਨੂੰ ਬੰਨ੍ਹਣਾ ਇਸ ਜੋਨਰ ’ਚ ਮੈਂ ਪਹਿਲੀ ਵਾਰ ਗਿਆ ਤਾਂ ਇਸ ਤਰ੍ਹਾਂ ਦੇ ਇਮੋਸ਼ਨ ਜੋ ਛੁਪੇ ਹੋਏ ਸਨ, ਮੇਰੇ ਅੰਦਰ ਉਹ ਵੀ ਬਾਹਰ ਆਏ। ਤਾਂ ਇਹ ਚੀਜ਼ਾਂ ਵੀ ਮੈਂ ਕਰ ਸਕਦਾ ਹਾਂ, ਮੈਂ ਇਹ ਜਾਣਿਆ।

ਪਾਟੇਕਰ ਵਰਗੇ ਸੀਨੀਅਰ ਐਕਟਰ ਨਾਲ ਕੰਮ ਦਾ ਅਨੁਭਵ ਕਿਵੇਂ ਰਿਹਾ?
ਨਾਨਾ ਸਰ ਅੰਦਰ ਅੱਜ ਵੀ ਇਕ ਸਮਰਪਣ ਹੈ। ਉਨ੍ਹਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਥੀਏਟਰ ’ਚ ਇਕ ਨਵਾਂ-ਨਵਾਂ ਕਲਾਕਾਰ ਆਇਆ ਹੋਵੇ ਅਤੇ ਉਸ ’ਚ ਕੁਝ ਨਵਾਂ ਤੇ ਅਲੱਗ ਕਰਨਾ ਦਾ ਜਜ਼ਬਾ ਦਿਸਦਾ ਹੈ। ਮੈਂ ਤਾਂ ਇਸ ਪੂਰੀ ਫਿਲਮ ’ਚ ਨਾਨਾ ਸਰ ਤੋਂ ਕਾਫ਼ੀ ਕੁਝ ਸਿੱਖਿਆ ਹੈ, ਜੋ ਹਮੇਸ਼ਾ ਮੇਰੇ ਕੰਮ ਆਉਣ ਵਾਲਾ ਹੈ। ਨਾਨਾ ਸਰ ਦੀਆਂ ਤਾਂ ਗੱਲਾਂ ਸੁਣਨ ’ਚ ਹੀ ਬਹੁਤ ਮਜ਼ਾ ਆਉਂਦਾ ਹੈ। ਸੈੱਟ ’ਤੇ ਵੀ ਸਰ ਸਾਨੂੰ ਕਈ ਕਿੱਸੇ ਸੁਣਾਉਦੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News