''ਪੁਸ਼ਪਾ 2'' ਦਾ ਕ੍ਰੇਜ਼ ਪਿਆ ਭਾਰੀ, ਟਰੇਨ ਹੇਠਾਂ ਆਇਆ ਵਿਅਕਤੀ, ਮੌਤ
Friday, Dec 06, 2024 - 09:30 AM (IST)
ਮੁੰਬਈ- ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੀ ਫਿਲਮ 'ਪੁਸ਼ਪਾ 2' ਦਾ ਕ੍ਰੇਜ਼ ਦੇਸ਼ ਭਰ 'ਚ ਦੇਖਣ ਨੂੰ ਮਿਲ ਰਿਹਾ ਹੈ। ਫੈਨਜ਼ ਫਿਲਮ ਨੂੰ ਦੇਖਣ ਲਈ ਕਾਫੀ ਉਤਾਵਲੇ ਹਨ, ਫਿਲਮ ਦੇਖਣ ਤੋਂ ਬਾਅਦ ਆਉਣ ਵਾਲੇ ਲੋਕ ਫਿਲਮ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਇਸ ਦੌਰਾਨ ਬੈਂਗਲੁਰੂ ਦੇ ਬਸੇਟੀਹੱਲੀ 'ਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਰੇਲਵੇ ਟਰੈਕ ਪਾਰ ਕਰਦੇ ਸਮੇਂ ਇਕ 19 ਸਾਲਾ ਨੌਜਵਾਨ ਦੀ ਟਰੇਨ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਕੀ ਹੈ ਪੂਰਾ ਮਾਮਲਾ, ਆਓ ਤੁਹਾਨੂੰ ਦੱਸਦੇ ਹਾਂ।
ਵਿਅਕਤੀ ਆ ਗਿਆ ਟਰੇਨ ਦੇ ਹੇਠਾਂ
ਇਹ ਘਟਨਾ ਵੀਰਵਾਰ ਸਵੇਰੇ 9 ਵਜੇ ਦੇ ਕਰੀਬ ਉਸ ਸਮੇਂ ਵਾਪਰੀ, ਜਦੋਂ ਨੌਜਵਾਨ ਆਪਣੇ ਦੋ ਦੋਸਤਾਂ ਨਾਲ ਫਿਲਮ 'ਪੁਸ਼ਪਾ 2' ਦੇਖਣ ਜਾ ਰਿਹਾ ਸੀ। ਨੌਜਵਾਨ ਦਾ ਨਾਮ ਪਰਵੀਨ ਤਮਾਚਲਮ ਸੀ, ਜੋ ਕਿ ਸ਼੍ਰੀਕਾਕੁਲਮ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਬਸ਼ੇਟੀਹੱਲੀ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ।ਪੁਲਸ ਮੁਤਾਬਕ ਪਰਵੀਨ ਅਤੇ ਉਸ ਦੇ ਦੋ ਦੋਸਤ ਵੈਭਵ ਥੀਏਟਰ 'ਚ ਸਵੇਰੇ 10 ਵਜੇ ਫਿਲਮ ਦੇ ਸ਼ੋਅ 'ਤੇ ਜਾ ਰਹੇ ਸਨ। ਰਸਤੇ 'ਚ ਬਸ਼ੇਟੀਹੱਲੀ ਨੇੜੇ ਰੇਲਵੇ ਟ੍ਰੈਕ ਪਾਰ ਕਰਦੇ ਸਮੇਂ ਪਰਵੀਨ ਨੂੰ ਤੇਜ਼ ਰਫਤਾਰ 'ਚ ਆਉਂਦੀ ਟਰੇਨ ਨਜ਼ਰ ਨਹੀਂ ਆਈ ਅਤੇ ਉਹ ਟ੍ਰੈਕ 'ਤੇ ਚੜ੍ਹ ਗਿਆ। ਟਰੇਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਵੀਨ ਦੇ ਦੋਵੇਂ ਦੋਸਤ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ 'ਚ ਜੁਟੀ ਹੈ।
ਇਹ ਵੀ ਪੜ੍ਹੋ-Pushpa 2 ਦਾ ਲੋਕਾਂ 'ਚ ਕ੍ਰੇਜ਼, ਅਜੀਬੋ ਗਰੀਬ ਲੁੱਕ 'ਚ ਪੁੱਜੇ ਥੀਏਟਰ
ਕਿੱਥੋਂ ਦਾ ਸੀ ਪਰਵੀਨ ?
ਪਰਵੀਨ ਦਾ ਪਰਿਵਾਰ ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਜ਼ਿਲੇ ਦਾ ਰਹਿਣ ਵਾਲਾ ਹੈ ਪਰ ਉਹ ਪਿਛਲੇ ਕੁਝ ਸਮੇਂ ਤੋਂ ਬਸ਼ੇਟੀਹੱਲੀ ਦੇ ਉਦਯੋਗਿਕ ਖੇਤਰ 'ਚ ਇਕ ਨਿੱਜੀ ਕੰਪਨੀ 'ਚ ਕੰਮ ਕਰ ਰਿਹਾ ਸੀ। ਉਸ ਨੇ ਆਈ.ਟੀ.ਆਈ. ਤੋਂ ਡਿਪਲੋਮਾ ਕੀਤਾ ਸੀ ਅਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਕੰਮ ਕਰ ਰਿਹਾ ਸੀ। ਪਰਵੀਨ ਫਿਲਮ 'ਪੁਸ਼ਪਾ 2' ਦੇਖਣ ਲਈ ਉਤਸ਼ਾਹਿਤ ਸੀ ਅਤੇ ਇਸ ਖੁਸ਼ੀ 'ਚ ਉਸ ਨੇ ਆਪਣੀ ਜਾਨ ਜੋਖਮ 'ਚ ਪਾ ਕੇ ਰੇਲਵੇ ਟਰੈਕ ਪਾਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ।ਪੁਲਸ ਨੇ ਦੱਸਿਆ ਕਿ ਜਦੋਂ ਪਰਵੀਨ ਟਰੇਨ 'ਤੇ ਮਿਲੀ ਤਾਂ ਉਸ ਦੇ ਦੋਵੇਂ ਦੋਸਤ ਵੀ ਉਸ ਦੇ ਨਾਲ ਸਨ ਪਰ ਹਾਦਸੇ ਤੋਂ ਬਾਅਦ ਦੋਵੇਂ ਦੋਸਤ ਮੌਕੇ ਤੋਂ ਭੱਜ ਗਏ। ਪੁਲਸ ਹੁਣ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਦੋਵਾਂ ਦੋਸਤਾਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ- ਸਕਰੀਨਿੰਗ ਦੌਰਾਨ ਜ਼ਖਮੀ ਹੋਏ ਬੱਚੇ 'ਤੇ ਮੇਕਰਜ਼ ਦਾ ਆਇਆ ਰਿਐਕਸ਼ਨ, ਕਿਹਾ...
ਪੁਲਸ ਲੱਗੀ ਹੋਈ ਹੈ ਦੋਸਤਾਂ ਦੀ ਭਾਲ 'ਚ
ਇਹ ਘਟਨਾ ਇਕ ਵਾਰ ਫਿਰ ਦਰਸਾਉਂਦੀ ਹੈ ਕਿ ਜਲਦਬਾਜ਼ੀ ਅਤੇ ਲਾਪਰਵਾਹੀ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਪਰਵੀਨ ਵਰਗੇ ਨੌਜਵਾਨ ਆਪਣੀ ਜ਼ਿੰਦਗੀ ਵਿਚ ਕਈ ਸੁਪਨੇ ਲੈ ਕੇ ਕੰਮ ਕਰਦੇ ਹਨ ਪਰ ਇਕ ਛੋਟੀ ਜਿਹੀ ਲਾਪਰਵਾਹੀ ਉਨ੍ਹਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਤਬਾਹ ਕਰ ਦਿੰਦੀ ਹੈ। ਫਿਲਮ ਦੇਖਣ ਦਾ ਜਨੂੰਨ ਸੀ ਪਰ ਜੋਸ਼ ਵਿੱਚ ਹੋਸ਼ ਗੁਆਉਣਾ ਪਰਵੀਨ ਲਈ ਬਹੁਤ ਜ਼ਿਆਦਾ ਗਲਤ ਸਾਬਤ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8