ਵੱਡੀ ਖ਼ਬਰ : ਅੱਲੂ ਅਰਜੁਨ 14 ਦਿਨ ਰਹਿਣਗੇ ਜੇਲ 'ਚ

Friday, Dec 13, 2024 - 04:31 PM (IST)

ਵੱਡੀ ਖ਼ਬਰ : ਅੱਲੂ ਅਰਜੁਨ 14 ਦਿਨ ਰਹਿਣਗੇ ਜੇਲ 'ਚ

ਮੁੰਬਈ (ਬਿਊਰੋ) - ਫ਼ਿਲਮ 'ਪੁਸ਼ਪਾ 2' ਦੇ ਅਭਿਨੇਤਾ ਅੱਲੂ ਅਰਜੁਨ ਨੂੰ ਹੈਦਰਾਬਾਦ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ 4 ਦਸੰਬਰ ਨੂੰ 'ਪੁਸ਼ਪਾ 2' ਦੇ ਪ੍ਰੀਮੀਅਰ ਦੌਰਾਨ ਸੰਧਿਆ ਥੀਏਟਰ 'ਚ ਮਚੀ ਭਾਜੜ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਖ਼ਬਰ ਆ ਰਹੀ ਹੈ ਕਿ ਅੱਲੂ ਅਰਜੁਨ 14 ਦਿਨ ਰਹਿਣਗੇ ਜੇਲ 'ਚ ਰਹਿਣਗੇ। ਇਸ ਨੂੰ ਵੇਖਦੇ ਹੋਏ ਚਿੱਕੜਪੱਲੀ ਥਾਣੇ 'ਚ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਹਾਦਸੇ 'ਚ ਇੱਕ ਔਰਤ ਦੀ ਮੌਤ ਹੋ ਗਈ ਸੀ ਜਦਕਿ ਇੱਕ ਬੱਚਾ ਬੇਹੋਸ਼ ਹੋ ਗਿਆ ਸੀ। 

ਇਹ ਵੀ ਪੜ੍ਹੋ- ਦਿਲਜੀਤ ਬਣੇ ਬਾਲੀਵੁੱਡ ਦੇ 'ਡੌਨ', ਸ਼ਾਹਰੁਖ ਨੇ ਕਿਹਾ- ਤੂੰ ਕਦੇ ਵੀ ਮੇਰੇ ਤੱਕ ਨਹੀਂ ਪਹੁੰਚ ਸਕੇਗਾ...

ਇਨ੍ਹਾਂ ਧਾਰਾਵਾਂ ਤਹਿਤ ਕੇਸ ਕੀਤਾ ਗਿਆ ਦਰਜ
ਪੁਲਸ ਮੁਤਾਬਕ, ਪੀੜਤਾ ਦੀ ਪਛਾਣ 35 ਸਾਲਾ ਰੇਵਤੀ ਵਜੋਂ ਹੋਈ ਹੈ। ਉਸ ਨਾਲ ਉਸ ਦਾ 13 ਸਾਲਾ ਬੇਟਾ ਸ਼੍ਰੀਤੇਜ ਵੀ ਸੀ, ਜਿਸ ਨੂੰ ਵੀ ਦਮ ਘੁੱਟਣ ਨਾਲ ਸੱਟਾਂ ਲੱਗੀਆਂ ਸਨ ਅਤੇ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਨੂੰ 48 ਘੰਟੇ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਅਭਿਨੇਤਾ, ਉਸ ਦੀ ਸੁਰੱਖਿਆ ਟੀਮ ਅਤੇ ਥੀਏਟਰ ਪ੍ਰਬੰਧਕਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ) ਦੀ ਧਾਰਾ 105 ਅਤੇ 118 (1) ਦੇ ਤਹਿਤ ਚਿੱਕੜਪੱਲੀ ਥਾਣੇ 'ਚ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ-  ਮਰਦਾਨਾ ਕਮਜ਼ੋਰੀ ਦੇ ਇਹ ਲੱਛਣ ਨਾ ਕਰੋ ਨਜ਼ਰਅੰਦਾਜ਼, ਪੈ ਸਕਦੈ ਪਛਤਾਉਣਾ

ਕੀ ਹੈ ਮਾਮਲਾ?
ਦੱਸ ਦੇਈਏ ਕਿ 4 ਦਸੰਬਰ ਨੂੰ ਫ਼ਿਲਮ 'ਪੁਸ਼ਪਾ 2' ਦੀ ਸਕਰੀਨਿੰਗ ਦੌਰਾਨ ਥੀਏਟਰ 'ਚ ਭਗਦੜ ਮੱਚ ਗਈ ਸੀ, ਜਿਸ 'ਚ ਇੱਕ 35 ਸਾਲਾ ਔਰਤ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ। ਪੁਲਸ ਨੇ ਇਸ ਘਟਨਾ ਲਈ ਅੱਲੂ ਅਰਜੁਨ ਅਤੇ ਥੀਏਟਰ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲਸ ਨੇ ਇਸ ਮਾਮਲੇ 'ਚ ਥੀਏਟਰ ਮਾਲਕ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਲੂ ‘ਤੇ ਦੋਸ਼ ਲੱਗਾ ਕਿ ਉਹ ਬਿਨਾਂ ਕਿਸੇ ਜਾਣਕਾਰੀ ਦੇ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਚਲੇ ਗਏ। 

ਇਹ ਵੀ ਪੜ੍ਹੋ-  ਪੰਜਾਬ 'ਚ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਚਿਤਾਵਨੀ, ਜਾਰੀ ਹੋ ਗਿਆ ਇਹ ਹੁਕਮ

BRS ਦਾ ਨੇਤਾ ਅੱਲੂ ਅਰਜੁਨ ਦੇ ਹੱਕ 'ਚ
ਉਥੇ ਹੀ ਅੱਲੂ ਅਰਜੁਨ ਦੀ ਗ੍ਰਿਫ਼ਤਾਰੀ 'ਤੇ ਬੀ. ਆਰ. ਐੱਸ. ਨੇਤਾ ਕੇਟੀ. ਆਰ. ਨੇ ਕਿਹਾ ਕਿ, ''ਮੈਨੂੰ ਭਗਦੜ ਦੇ ਪੀੜਤਾਂ ਨਾਲ ਪੂਰੀ ਹਮਦਰਦੀ ਹੈ ਪਰ ਅਸਲ 'ਚ ਕਸੂਰ ਕਿਸ ਦਾ ਹੈ? ਅੱਲੂ ਅਰਜੁਨ ਨੂੰ ਇੱਕ ਆਮ ਅਪਰਾਧੀ ਵਾਂਗ ਵਿਵਹਾਰ ਕਰਨਾ ਠੀਕ ਨਹੀਂ ਹੈ, ਉਹ ਵੀ ਜਦੋਂ ਇਸ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀਂ ਹੈ। ਮੈਂ ਸਰਕਾਰ ਦੀ ਸਖ਼ਤ ਨਿਖੇਧੀ ਕਰਦਾ ਹਾਂ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News