ਯੁਜਵੇਂਦਰ ਚਾਹਲ ਦੀ ਪਤਨੀ ਗਿੱਪੀ ਗਰੇਵਾਲ ਨਾਲ ਲਾਵੇਗੀ ਠੁਮਕੇ

Thursday, Dec 19, 2024 - 04:22 PM (IST)

ਮੁੰਬਈ- ਭਾਰਤੀ ਕ੍ਰਿਕਟਰਾਂ ਦੀਆਂ ਪਤਨੀਆਂ ਅਕਸਰ ਸੁਰਖੀਆਂ 'ਚ ਰਹਿੰਦੀਆਂ ਹਨ। ਅਨੁਸ਼ਕਾ ਸ਼ਰਮਾ ਹੋਵੇ ਜਾਂ ਕੇਐੱਲ ਰਾਹੁਲ ਦੀ ਪਤਨੀ ਆਥੀਆ ਸ਼ੈੱਟੀ, ਲੋਕ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਅਪਡੇਟ ਜਾਣਨ ਲਈ ਉਤਸੁਕ ਰਹਿੰਦੇ ਹਨ। ਭਾਰਤੀ ਗੇਂਦਬਾਜ਼ ਯੁਜਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ ਵੀ ਆਪਣੀ ਖੂਬਸੂਰਤੀ ਅਤੇ ਆਪਣੇ ਡਾਂਸ ਨਾਲ ਸਾਰਿਆਂ ਨੂੰ ਟੱਕਰ ਦਿੰਦੀ ਹੈ। ਹਾਲ ਹੀ 'ਚ ਇਹ ਖੁਲਾਸਾ ਹੋਇਆ ਹੈ ਕਿ ਉਹ ਜਲਦੀ ਹੀ ਪੰਜਾਬੀ ਫ਼ਿਲਮ 'ਚ ਡੈਬਿਊ ਕਰਨ ਜਾ ਰਹੀ ਹੈ।ਗਿੱਪੀ ਗਰੇਵਾਲ, ਜੋ ਅਪਣਾ ਨਵਾਂ ਗਾਣਾ 'ਜੁੱਤੀ ਕਸੂਰੀ' ਲੈ ਕੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਨ੍ਹਾਂ ਦੀ ਸੁਰੀਲੀ ਗਾਇਕੀ ਦਾ ਇਜ਼ਹਾਰ ਕਰਵਾਉਂਦਾ ਇਹ ਟਰੈਕ ਕੱਲ੍ਹ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਆਪਣੀ ਮੌਜ਼ੂਦਗੀ ਦਰਜ ਕਰਵਾਏਗਾ।

 

 
 
 
 
 
 
 
 
 
 
 
 
 
 
 
 

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)

'ਟਿਪਸ ਮਿਊਜ਼ਿਕ' ਦੇ ਲੇਬਲ ਅਧੀਨ ਸੰਗੀਤ ਪੇਸ਼ਕਰਤਾ ਕੁਮਾਰ ਤੁਰਾਨੀ ਵੱਲੋਂ ਸੰਗੀਤ ਮਾਰਕੀਟ 'ਚ ਪੇਸ਼ ਕੀਤੇ ਜਾ ਰਹੇ ਇਸ ਬੀਟ ਗੀਤ ਨੂੰ ਕਾਫ਼ੀ ਵੱਡੇ ਪੱਧਰ ਉਪਰ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਅਤੇ ਬਿੱਗ ਸੈਟਅੱਪ ਅਤੇ ਸਕੇਲ ਅਧੀਨ ਫਿਲਮਾਇਆ ਗਿਆ ਹੈ।'ਟਿਪਸ' ਵੱਲੋਂ ਬਣਾਈ ਜਾ ਰਹੀ ਮਲਟੀ-ਸਟਾਰਰ ਅਤੇ ਬਿੱਗ ਬਜਟ ਪੰਜਾਬੀ ਫਿਲਮ 'ਸਰਬਾਲ੍ਹਾ ਜੀ' ਤੋਂ ਬਾਅਦ ਗਿੱਪੀ ਗਰੇਵਾਲ ਦਾ 'ਟਿਪਸ ਫਿਲਮਜ਼' ਅਤੇ 'ਮਿਊਜ਼ਿਕ ਕੰਪਨੀ' ਨਾਲ ਇਹ ਦੂਜਾ ਵੱਡਾ ਉੱਦਮ ਹੋਵੇਗਾ, ਜਿਸ ਸੰਬੰਧਤ ਗਾਣੇ ਦੇ ਸੰਗੀਤਕ ਵੀਡੀਓ ਨੂੰ ਵਿਸ਼ੇਸ਼ ਤੌਰ ਉਤੇ ਲਗਾਏ ਗਏ ਬੇਹੱਦ ਵਿਸ਼ਾਲ ਅਤੇ ਮਨਮੋਹਕ ਸੈੱਟ ਉਪਰ ਕੈਮਰਾਬੱਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਅੱਖਾਂ ਲਈ ਬੇਹੱਦ ਲਾਹੇਵੰਦ ਹਨ 'ਸੰਘਾੜੇ', ਜਾਣੋ ਹੋਰ ਵੀ ਫਾਇਦੇ

ਡਾਂਸ ਸ਼ੋਅ 'ਚ ਮਚਾ ਚੁੱਕੀ ਹੈ ਧਮਾਲ
ਧਨਸ਼੍ਰੀ ਵਰਮਾ ਹਾਲ ਹੀ 'ਚ ਡਾਂਸ ਸ਼ੋਅ 'ਝਲਕ ਦਿਖਲਾ ਜਾ 11' ਦਾ ਹਿੱਸਾ ਬਣੀ ਹੈ। ਉਨ੍ਹਾਂ ਨੇ ਸ਼ੋਅ 'ਚ ਵਾਈਲਡ ਕਾਰਡ ਐਂਟਰੀ ਲਈ ਸੀ। ਇਸ ਦੌਰਾਨ ਉਸ ਨੇ ਆਪਣੇ ਡਾਂਸ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਹਾਲਾਂਕਿ ਉਹ ਸ਼ੋਅ ਨਹੀਂ ਜਿੱਤ ਸਕੀ। ਉਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਡਾਂਸ ਦੀਆਂ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ।ਡਾਂਸ ਸ਼ੋਅ ਤੋਂ ਪਹਿਲਾਂ ਉਹ ਕਈ ਮਿਊਜ਼ਿਕ ਵੀਡੀਓਜ਼ 'ਚ ਨਜ਼ਰ ਆ ਚੁੱਕੀ ਹੈ। ਗਾਇਕਾ ਨੇਹਾ ਕੱਕੜ ਨਾਲ ਚੰਗੀ ਦੋਸਤੀ ਹੈ। ਆਪਣੇ ਕਈ ਗੀਤਾਂ ਵਿੱਚ ਪਰਫਾਰਮ ਕੀਤਾ ਹੈ। ਧਨਸ਼੍ਰੀ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੀ ਹੈ। ਦਰਅਸਲ ਇੰਸਟਾਗ੍ਰਾਮ 'ਤੇ ਉਸ ਦੇ 6.2 ਮਿਲੀਅਨ ਫਾਲੋਅਰਜ਼ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Priyanka

Content Editor

Related News