ਸੰਜੇ ਦੱਤ ਦੀ ਅੰਮ੍ਰਿਤ ਮਾਨ ਤੇ ਭੁਪਿੰਦਰ ਬੱਬਲ ਨਾਲ ਬਣੀ ਜੋੜੀ, ਸਾਹਮਣੇ ਆਈ ਪਹਿਲੀ ਝਲਕ (ਵੀਡੀਓ)
Sunday, Dec 08, 2024 - 04:29 PM (IST)
![ਸੰਜੇ ਦੱਤ ਦੀ ਅੰਮ੍ਰਿਤ ਮਾਨ ਤੇ ਭੁਪਿੰਦਰ ਬੱਬਲ ਨਾਲ ਬਣੀ ਜੋੜੀ, ਸਾਹਮਣੇ ਆਈ ਪਹਿਲੀ ਝਲਕ (ਵੀਡੀਓ)](https://static.jagbani.com/multimedia/2024_12image_16_29_177718923302.jpg)
ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰ ਸੰਜੇ ਦੱਤ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਉਨ੍ਹਾਂ ਨੇ ਆਪਣੇ ਫ਼ਿਲਮਾਂ ਰਾਹੀਂ ਫੈਨਜ਼ ਦਾ ਕਾਫੀ ਮਨੋਰੰਜਨ ਕੀਤਾ ਹੈ। ਹੀਰੋ ਤੋਂ ਲੈ ਕੇ ਖਲਨਾਇਕ ਕਿਰਦਾਰ ਤੱਕ ਉਨ੍ਹਾਂ ਨੂੰ ਹਰ ਰੂਪ 'ਚ ਫੈਨਜ਼ ਦਾ ਪਿਆਰ ਮਿਲਿਆ ਹੈ। ਬਾਲੀਵੁੱਡ ਅਤੇ ਸਾਊਥ 'ਚ ਸਰਵੋਤਮ ਪ੍ਰਦਰਸ਼ਨ ਤੋਂ ਬਾਅਦ ਹੁਣ ਸੰਜੇ ਦੱਤ ਗਾਇਕ ਅੰਮ੍ਰਿਤ ਮਾਨ ਅਤੇ ਅਰਜਨ ਵੇਲੀ ਭੁਪਿੰਦਰ ਬੱਬਲ ਨਾਲ ਕਮਾਲ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ- ਹੁਣ ਇਸ ਪ੍ਰਸਿੱਧ ਅਦਾਕਾਰਾ ਦੀ ਵਿਗੜੀ ਸਿਹਤ, ਤੁਰਨਾ ਵੀ ਹੋਇਆ ਔਖਾ
ਦੱਸ ਦੇਈਏ ਕਿ ਸੰਜੇ ਦੱਤ ਨੇ ਪੰਜਾਬੀ ਭਾਸ਼ਾ 'ਚ ਕਾਫੀ ਫ਼ਿਲਮਾਂ ਕੀਤੀਆਂ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਉਹ ਕਿਸੇ ਪੰਜਾਬੀ ਕਲਾਕਾਰ ਅੰਮ੍ਰਿਤ ਮਾਨ ਅਤੇ ਭੁਪਿੰਦਰ ਬੱਬਲ ਨਾਲ ਕੰਮ ਕਰ ਰਹੇ ਹਨ ਹੈ। ਇਸ ਗੀਤ ‘POWER HOUSE’ ਦਾ ਟੀਜ਼ਰ ਸਾਹਮਣੇ ਆਇਆ ਹੈ। ਅੰਮ੍ਰਿਤ ਮਾਨ ਨੇ ਇੰਸਟਾਗ੍ਰਾਮ 'ਤੇ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਹੈ, ਜਿਸ 'ਚ ਸੰਜੇ ਦੱਤ ਨਾਲ ਭੁਪਿੰਦਰ ਬੱਬਲ ਵੀ ਨਜ਼ਰ ਆ ਰਹੇ ਹਨ। ਗਾਇਕ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''A SNEAK PEEK OF ‘POWER⚡️HOUSE’…Releasing on 10th December👊🏾।'' ਇਸ ਨੂੰ ਵੇਖ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ ਅਤੇ ਉਨ੍ਹਾਂ ਦੇ ਨਵੇਂ ਪ੍ਰਜੋਕਟ ਦਾ ਇੰਤਜ਼ਾਰ ਕਰ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਫੈਨਜ਼ ਕਾਫੀ ਖੁਸ਼ ਹਨ ਅਤੇ ਕੁਮੈਂਟ ਰਾਹੀਂ ਆਪਣਾ ਪਿਆਰ ਦਿਖਾ ਰਹੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਖ਼ਬਰਾਂ ਮੁਤਾਬਕ, ਸੰਜੇ ਦੱਤ ਦੀ ਪੰਜਾਬੀ ਫ਼ਿਲਮ ‘ਸ਼ੇਰਾ ਦੀ ਕੌਮ ਪੰਜਾਬੀ’ ਦੇ ਨਾਲ-ਨਾਲ ਉਨ੍ਹਾਂ ਦਾ ਨਾਂ ਬਾਲੀਵੁੱਡ ਅਤੇ ਸਾਊਥ ਦੀਆਂ ਕਈ ਫ਼ਿਲਮਾਂ ਨਾਲ ਵੀ ਜੁੜ ਰਿਹਾ ਹੈ। ਸੰਜੇ ਦੱਤ ਸਾਊਥ ਦੀ ਫ਼ਿਲਮ ‘ਲਿਓ’ ਅਤੇ ‘ਡਬਲ ਆਈਸਮਾਰਟ’ ‘ਚ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸੰਜੇ ਦੱਤ ਮੌਨੀ ਰਾਏ-ਪਲਕ ਤਿਵਾਰੀ ਨਾਲ ਬਾਲੀਵੁੱਡ ਫ਼ਿਲਮਾਂ ‘ਜੇਲ’ ਅਤੇ ‘ਦਿ ਵਰਜਿਨ ਟ੍ਰੀ’ ‘ਚ ਨਜ਼ਰ ਆਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।