ਜਾਣੋ ਗਾਇਕ ਸੋਨੂੰ ਨਿਗਮ ਨੂੰ ਕਿਸ ''ਤੇ ਆਇਆ ਗੁੱਸਾ!

Tuesday, Dec 10, 2024 - 10:51 AM (IST)

ਰਾਜਸਥਾਨ- ਰਾਜਸਥਾਨ 'ਚ ਆਯੋਜਿਤ ਗਲੋਬਲ ਇਨਵੈਸਟਮੈਂਟ ਸਮਿਟ 2024 ਦੇ ਪਹਿਲੇ ਦਿਨ ਇੱਕ ਸੰਗੀਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ 'ਚ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਉਪ ਮੁੱਖ ਮੰਤਰੀ ਦੀਆ ਕੁਮਾਰੀ ਅਤੇ ਕਈ ਰਾਜਨੇਤਾਵਾਂ ਨੇ ਹਿੱਸਾ ਲਿਆ। ਪ੍ਰੋਗਰਾਮ 'ਚ ਬਾਲੀਵੁੱਡ ਗਾਇਕ ਸੋਨੂੰ ਨਿਗਮ ਵੀ ਪਰਫਾਰਮ ਕਰਨ ਪਹੁੰਚੇ। ਇਸ ਦੌਰਾਨ ਗਾਇਕ ਨੇ ਆਪਣੇ ਗੀਤਾਂ ਨਾਲ ਪ੍ਰੋਗਰਾਮ ਵਿੱਚ ਹਾਜ਼ਰ ਸਾਰੇ ਮਹਿਮਾਨਾਂ ਦਾ ਮਨੋਰੰਜਨ ਕੀਤਾ। ਹਾਲਾਂਕਿ ਪ੍ਰੋਗਰਾਮ ਦੌਰਾਨ ਕੁਝ ਅਜਿਹਾ ਹੋਇਆ ਜਿਸ ਨਾਲ ਸੋਨੂੰ ਨਿਗਮ ਨਾਰਾਜ਼ ਹੋ ਗਿਆ। ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰਕੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਖਿਲਾਫ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ...

ਇਹ ਵੀ ਪੜ੍ਹੋ- ਸਲਮਾਨ- ਸ਼ਾਹਰੁਖ ਤੋਂ ਬਾਅਦ ਮਸ਼ਹੂਰ ਅਦਾਕਾਰ ਨੂੰ ਮਿਲੀ ਧਮਕੀ

ਗਾਇਕ ਨੇ ਆਪਣੀ ਨਾਰਾਜ਼ਗੀ ਕੀਤੀ ਜ਼ਾਹਰ 
ਤੁਹਾਨੂੰ ਦੱਸ ਦੇਈਏ ਕਿ ਗਾਇਕ ਸੋਨੂੰ ਨਿਗਮ ਰਾਜਸਥਾਨ ਗਲੋਬਲ ਸਮਿਟ 2024 'ਚ ਪਹੁੰਚੇ ਸਨ। ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ 'ਚ ਉਨ੍ਹਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਉਹ ਪ੍ਰੋਗਰਾਮ ਦੌਰਾਨ ਪ੍ਰਦਰਸ਼ਨ ਕਰ ਰਹੇ ਸਨ ਤਾਂ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਮੰਤਰੀ ਅਤੇ ਹੋਰ ਆਗੂ ਉੱਥੋਂ ਉੱਠ ਕੇ ਚਲੇ ਗਏ। ਹੁਣ ਇਸ 'ਤੇ ਸੋਨੂੰ ਨਿਗਮ ਗੁੱਸੇ 'ਚ ਹਨ। ਵੀਡੀਓ 'ਚ ਉਸ ਨੇ ਕਿਹਾ, 'ਮੈਂ ਜੈਪੁਰ 'ਚ ਹੋ ਰਹੇ ਸ਼ੋਅ ਰਾਈਜ਼ਿੰਗ ਰਾਜਸਥਾਨ ਤੋਂ ਵਾਪਸ ਆ ਰਿਹਾ ਹਾਂ। ਪ੍ਰੋਗਰਾਮ ਵਿੱਚ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਆਗੂ ਅਤੇ ਕਈ ਡੈਲੀਗੇਟ ਆਏ। ਪ੍ਰਦਰਸ਼ਨ ਦੇ ਵਿਚਕਾਰ, ਮੈਂ ਦੇਖਿਆ ਕਿ ਸੀਐਮ ਅਤੇ ਹੋਰ ਨੇਤਾ ਉੱਥੋਂ ਉੱਠ ਕੇ ਚਲੇ ਗਏ।

ਤੁਸੀਂ ਜਾਣਾ ਹੁੰਦਾ ਹੈ ਤਾਂ ਨਾ ਆਇਆ ਕਰੋ
ਗਾਇਕ ਨੇ ਵੀਡੀਓ ਵਿੱਚ ਅੱਗੇ ਕਿਹਾ, 'ਮੈਂ ਸਾਰੇ ਨੇਤਾਵਾਂ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕਰਦਾ ਹਾਂ। ਮੈਂ ਕਦੇ ਵੀ ਮੁੱਖ ਮਹਿਮਾਨ ਨੂੰ ਸ਼ੋਅ ਦੇ ਵਿਚਕਾਰ ਉੱਠ ਕੇ ਜਾਂਦੇ ਨਹੀਂ ਦੇਖਿਆ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਤੁਸੀਂ ਸ਼ੋਅ ਨੂੰ ਅੱਧ ਵਿਚਾਲੇ ਛੱਡ ਕੇ ਜਾਣਾ ਹੁੰਦਾ ਹੈ ਤਾਂ ਤੁਸੀਂ ਨਾ ਆਇਆ ਕਰੋ। ਕਿਸੇ ਵੀ ਕਲਾਕਾਰ ਦੇ ਸ਼ੋਅ ਨੂੰ ਅੱਧ ਵਿਚਾਲੇ ਛੱਡਣਾ ਠੀਕ ਨਹੀਂ ਹੈ।'' ਸੋਨੂੰ ਨਿਗਮ ਨੇ ਅੱਗੇ ਕਿਹਾ, 'ਮੈਨੂੰ ਕਈ ਲੋਕਾਂ ਤੋਂ ਸੰਦੇਸ਼ ਮਿਲੇ ਹਨ ਕਿ ਤੁਹਾਨੂੰ ਅਜਿਹੇ ਸ਼ੋਅ ਨਹੀਂ ਕਰਨੇ ਚਾਹੀਦੇ, ਜਿੱਥੇ ਕਲਾ ਦੀ ਕਦਰ ਨਾ ਕੀਤੀ ਜਾਵੇ। ਮੈਂ ਜਾਣਦਾ ਹਾਂ ਕਿ ਤੁਹਾਡੇ ਕੋਲ ਬਹੁਤ ਕੰਮ ਹੈ। ਇਸ ਲਈ, ਮੈਂ ਤੁਹਾਨੂੰ ਸਾਰਿਆਂ ਨੂੰ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਚਲੇ ਜਾਓ।

ਇਹ ਵੀ ਪੜ੍ਹੋ- ਇਸ ਤਰੀਕ ਨੂੰ ਰਿਲੀਜ਼ ਹੋਵੇਗੀ Honey Singh ਦੀ ਡਾਕੂਮੈਂਟਰੀ ਫ਼ਿਲਮ 'ਫੇਮਸ'

ਪਹਿਲਾ ਦਿਨ ਰਿਹਾ ਸ਼ਾਨਦਾਰ
ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ 2024 ਦਾ ਪਹਿਲਾ ਦਿਨ ਕਾਫੀ ਜ਼ਬਰਦਸਤ ਰਿਹਾ। ਪ੍ਰੋਗਰਾਮ ਦੀ ਸ਼ੁਰੂਆਤ ਰਾਜਸਥਾਨ ਦੀ ਵੀਰ ਗਾਥਾਵਾਂ ਅਤੇ ਸੱਭਿਆਚਾਰਕ ਵਿਰਸੇ ਨਾਲ ਹੋਈ। ਇਸ ਦੌਰਾਨ ਵੀਰ ਪ੍ਰਿਥਵੀਰਾਜ ਚੌਹਾਨ, ਮਹਾਰਾਣਾ ਪ੍ਰਤਾਪ ਅਤੇ ਮੀਰਾ ਬਾਈ ਵਰਗੇ ਮਹਾਨ ਨਾਇਕਾਂ ਦੀਆਂ ਕਹਾਣੀਆਂ ਸੁਣਾਈਆਂ ਗਈਆਂ। ਇਸ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਤੋਂ ਬਹੁਤ ਸਾਰੇ ਮਹਿਮਾਨ ਸ਼ਿਰਕਤ ਕਰਨ ਲਈ ਪਹੁੰਚੇ। ਪ੍ਰੋਗਰਾਮ ਵਿੱਚ ਗਾਇਕ ਸੋਨੂੰ ਨਿਗਮ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਭ ਨੂੰ ਮੋਹ ਲਿਆ। ਉਸਨੇ ਮੈਂ ਸ਼ਾਇਰ ਤੋ ਨਹੀਂ, ਮੇਰਾ ਰੰਗ ਦੇ ਬਸੰਤੀ ਚੋਲਾ ਅਤੇ ਸਰਫਰੋਸ਼ੀ ਕੀ ਤਮੰਨਾ ਵਰਗੇ ਸ਼ਾਨਦਾਰ ਗੀਤ ਗਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Priyanka

Content Editor

Related News