ਸ਼ੂਟਿੰਗ ਦੌਰਾਨ ਅਚਾਨਕ ਮੂਧੇ ਮੂੰਹ ਡਿੱਗੀ ਸ਼ਹਿਨਾਜ਼ ਗਿੱਲ, ਵਾਇਰਲ ਹੋਈ ਵੀਡੀਓ

01/09/2023 10:27:34 AM

ਜਲੰਧਰ (ਬਿਊਰੋ) : ਰਿਐਲਿਟੀ ਸ਼ੋਅ 'ਬਿੱਗ ਬੌਸ' ਫੇਮ ਸ਼ਹਿਨਾਜ਼ ਗਿੱਲ ਜਲਦ ਹੀ ਗਾਇਕ ਗੁਰੂ ਰੰਧਾਵਾ ਨਾਲ ਮਿਊਜ਼ਿਕ ਵੀਡੀਓ 'ਮੂਨ ਰਾਈਜ਼' 'ਚ ਨਜ਼ਰ ਆਵੇਗੀ। ਇਸ ਗੀਤ ਦੀ ਸ਼ੂਟਿੰਗ ਦੇ ਕਈ ਵੀਡੀਓਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਦੀ ਕੈਮਿਸਟਰੀ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

ਟੀ-ਸੀਰੀਜ਼ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ 'ਮੂਨ ਰਾਈਜ਼' ਦਾ ਇਕ ਬਿਹਾਇੰਡ ਦੀ ਸੀਨ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਸ਼ੂਟਿੰਗ ਦੌਰਾਨ ਸ਼ਹਿਨਾਜ਼ ਸਮੁੰਦਰ ਕੰਢੇ ਬੀਚ 'ਤੇ ਦੌੜਦੀ ਨਜ਼ਰ ਆ ਰਹੀ ਹੈ ਅਤੇ ਗੁਰੂ ਰੰਧਾਵਾ ਵੀ ਉਨ੍ਹਾਂ ਦੇ ਪਿੱਛੇ ਭੱਜਦੇ ਹਨ। ਫਿਰ ਸ਼ਹਿਨਾਜ਼ ਆਪਣੇ-ਆਪ ਨੂੰ ਸੰਭਾਲ ਨਹੀਂ ਪਾਉਂਦੀ ਅਤੇ ਡਿੱਗ ਜਾਂਦੀ ਹੈ। ਇਸ ਤੋਂ ਬਾਅਦ ਗੁਰੂ ਰੰਧਾਵਾ ਸ਼ਹਿਨਾਜ਼ ਨੂੰ ਚੁੱਕਦੇ ਹਨ ਅਤੇ ਫਿਰ ਦੋਵੇਂ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪੈਂਦੇ ਹਨ।

ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਦੀ ਇਹ ਵੀਡੀਓ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ। ਇਕ ਯੂਜ਼ਰ ਨੇ ਲਿਖਿਆ, "ਦੋਵੇਂ ਇਕੱਠੇ ਬਹੁਤ ਵਧੀਆ ਲੱਗ ਰਹੇ ਹਨ।" ਇਕ ਹੋਰ ਨੇ ਕੁਮੈਂਟ ਕੀਤਾ, "ਦੋਵਾਂ ਦੀ ਕੈਮਿਸਟਰੀ ਮੈਜ਼ੀਕਲ ਹੈ।" ਇਸ ਤੋਂ ਇਲਾਵਾ ਯੂਜ਼ਰਸ ਨੇ ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਨੂੰ ਕਈ ਹੋਰ ਵੀਡੀਓਜ਼ 'ਚ ਇਕੱਠੇ ਦੇਖਣ ਦੀ ਇੱਛਾ ਜ਼ਾਹਰ ਕੀਤੀ ਹੈ। ਸ਼ਹਿਨਾਜ਼ ਅਤੇ ਗੁਰੂ ਦੀ ਇਸ ਵੀਡੀਓ ਨੂੰ ਹੁਣ ਤੱਕ 64 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ। ਉਨ੍ਹਾਂ ਲਿਖਿਆ, "ਕੈਪਸ਼ਨ ਖੁਦ ਹੀ ਲਿਖ ਲਓ, ਮੈਨੂੰ ਕੁਝ ਸਮਝ ਨਹੀਂ ਆ ਰਿਹਾ।" ਵੀਡੀਓ 'ਚ ਸ਼ਹਿਨਾਜ਼ ਗਿੱਲ ਗੁਰੂ ਰੰਧਾਵਾ ਦੀਆਂ ਬਾਹਾਂ 'ਚ ਨਜ਼ਰ ਆ ਰਹੀ ਹੈ। ਦੋਵੇਂ ਇਕੱਠੇ ਹੱਸ ਰਹੇ ਹਨ। ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਦਾ ਮਿਊਜ਼ਿਕ ਵੀਡੀਓ 10 ਜਨਵਰੀ ਨੂੰ ਰਿਲੀਜ਼ ਹੋਵੇਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


sunita

Content Editor

Related News