''ਮੇਰੀ ਰਾਤ ਦੀ ਡਿਊਟੀ ਲੱਗੀ ਸੀ...'' ਸ਼ਰਾਬ ਦੇ ਨਸ਼ੇ 'ਚ ਟੱਲੀ ਮਿਲਿਆ ਪੰਜਾਬ ਪੁਲਸ ਦਾ ਮੁਲਾਜ਼ਮ, ਵੀਡੀਓ ਵਾਇਰਲ

Friday, Oct 02, 2026 - 06:22 PM (IST)

''ਮੇਰੀ ਰਾਤ ਦੀ ਡਿਊਟੀ ਲੱਗੀ ਸੀ...'' ਸ਼ਰਾਬ ਦੇ ਨਸ਼ੇ 'ਚ ਟੱਲੀ ਮਿਲਿਆ ਪੰਜਾਬ ਪੁਲਸ ਦਾ ਮੁਲਾਜ਼ਮ, ਵੀਡੀਓ ਵਾਇਰਲ

ਫਗਵਾੜਾ (ਸੋਨੂੰ)- ਫਗਵਾੜਾ ਵਿਖੇ ਬੱਸ ਸਟੈਂਡ 'ਤੇ ਨਸ਼ੇ ਦੀ ਹਾਲਤ ਵਿਚ ਪੁਲਸ ਕਰਮਚਾਰੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ  ਵਾਇਰਲ ਹੋ ਰਹੀ ਹੈ। ਇਥੇ ਸਹਾਇਕ ਸਬ-ਇੰਸਪੈਕਟਰ ਰੈਂਕ ਦਾ ਪੁਲਸ ਕਰਮਚਾਰੀ ਬੱਸ ਸਟੈਂਡ 'ਤੇ ਨਸ਼ੇ ਦੀ ਹਾਲਤ ਵਿਚ ਚੱਲ ਰਿਹਾ ਸੀ। ਇਸ ਦੌਰਾਨ ਪੁਲਸ ਵਾਲੇ ਨੇ ਪੁੱਛਿਆ ਕਿ ਕੀ ਉਸ ਨੂੰ ਘਰ ਲਿਜਾਇਆ ਜਾ ਸਕਦਾ ਹੈ। ਵੀਡੀਓ 'ਚ ਵਿਖਾਇਆ ਗਿਆ ਹੈ ਕਿ ਪੁਲਸ ਕਰਮਚਾਰੀ ਕੋਲੋਂ ਇਕ ਵੀ ਪੌੜੀ ਨਹੀਂ ਚੜ੍ਹੀ ਗਈ ਅਤੇ ਉਹ ਉਥੇ ਹੀ ਬੈਠ ਗਿਆ। 

PunjabKesari

ਇਹ ਵੀ ਪੜ੍ਹੋ: LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ ਹਿਮਾਚਲ ਤੋਂ ਗ੍ਰਿਫ਼ਤਾਰ, DC ਦਫ਼ਤਰ ਨਾਲ ਜੁੜੇ ਤਾਰ

ਪੁਲਸ ਕਰਮਚਾਰੀ ਦੇ ਮੂੰਹ 'ਤੇ ਸੱਟ ਵੀ ਲੱਗੀ ਹੋਈ ਸੀ ਅਤੇ ਮਿੱਟੀ ਵੀ ਲੱਗੀ ਹੋਈ ਸੀ। ਜਦੋਂ ਉਸ ਨੂੰ ਲੋਕਾਂ ਵੱਲੋਂ ਉਸ ਦੀ ਜ਼ਿਆਦਾ ਸ਼ਰਾਬ ਪੀਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਘਰ ਲਿਜਾਣ ਲਈ ਕਿਹਾ। ਫਿਰ ਪੁਲਸ ਵਾਲੇ ਨੇ ਜਵਾਬ ਦਿੱਤਾ ਕਿ ਉਸ ਨੂੰ ਨਕੋਦਰ ਜਾਣਾ ਹੈ ਅਤੇ ਜਲੰਧਰ 'ਚ ਕੰਮ ਕਰਦਾ ਹੈ। ਨਸ਼ੇ ਦੀ ਹਾਲਤ ਵਿਚ ਵੇਖ ਕੇ ਲੋਕਾਂ ਨੇ ਉਸ ਦੀ ਮਦਦ ਕੀਤੀ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਉਸ ਦਾ ਹੱਥ ਫੜਦਾ ਹੈ ਅਤੇ ਉਸ ਨੂੰ ਬੱਸ ਸਟੈਂਡ ਦੇ ਅੰਦਰ ਲੈ ਕੇ  ਜਾਂਦਾ ਹੈ। 

PunjabKesari

ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਨਸ਼ੇ ਦੀ ਹਾਲਤ ਵਿਚ ਕਿਉਂ ਹੈ ਤਾਂ ਪੁਲਸ ਵਾਲੇ ਨੇ ਜਵਾਬ ਦਿੱਤਾ, "ਮੇਰੀ ਰਾਤ ਦੀ ਡਿਊਟੀ ਲੱਗੀ ਸੀ ਅਤੇ ਬਹੁਤ ਜ਼ਿਆਦਾ ਥਕਾਣ ਹੋ ਰਹੀ ਸੀ।" ਹਾਲਾਂਕਿ ਜਦੋਂ ਪੁਲਸ ਥਾਣੇ ਬਾਰੇ ਉਸ ਨੂੰ ਪੁੱਛਿਆ ਗਿਆ ਤਾਂ ਉਹ ਚੁੱਪ ਹੋ ਗਿਆ। ਇਹ ਫਗਵਾੜਾ ਬੱਸ ਸਟੈਂਡ ਦੀਆਂ ਵਾਇਰਲ ਫੋਟੋਆਂ ਹਨ, ਜਿਸ 'ਚ ਇਕ ਪੁਲਸ ਵਾਲਾ ਨਸ਼ੇ ਵਿੱਚ ਧੁੱਤ ਹੋ ਕੇ ਹਿੱਲਦਾ ਵਿਖਾਈ ਦੇ ਰਿਹਾ ਹੈ।

PunjabKesari

ਇਹ ਵੀ ਪੜ੍ਹੋ: LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ ਨਵੀਂ ਅਪਡੇਟ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News