LPU ''ਚ ਕੀਤੀ ਲੁੱਟ ਦੀ ਨਵੀਂ ਵੀਡੀਓ ਆਈ ਸਾਹਮਣੇ! CCTV ''ਚ ਵੱਡਾ ਖ਼ੁਲਾਸਾ
Thursday, Oct 01, 2026 - 04:37 PM (IST)
ਜਲੰਧਰ/ਫਗਵਾੜਾ (ਸੋਨੂੰ)- ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਹਿੰਸਾ ਦੌਰਾਨ ਕੀਤੀ ਗਈ ਲੁੱਟ ਦੀ ਨਵੀਂ ਸੀ. ਸੀ. ਟੀ. ਵੀ. ਵੀਡੀਓ ਸਾਹਮਣੇ ਆਈ ਹੈ। ਸੀ. ਸੀ. ਟੀ. ਵੀ. ਫੁਟੇਜ 'ਚ ਵੇਖਿਆ ਜਾ ਸਕਦਾ ਹੈ ਕਿ ਦਰਜਨਾਂ ਵਿਦਿਆਰਥੀ ਦੁਕਾਨ ਦੇ ਸ਼ਟਰ ਖੁੱਲ੍ਹਦੇ ਹੀ ਦੁਕਾਨ 'ਚ ਦਾਖ਼ਲ ਹੁੰਦੇ ਹਨ। ਫਿਰ ਉਹ ਕਾਊਂਟਰ ਉੱਤੇ ਚੜ੍ਹ ਗਏ ਅਤੇ ਸਾਰਾ ਸਾਮਾਨ ਲੁੱਟ ਲਿਆ। ਫੁਟੇਜ 'ਚ ਵੇਖਿਆ ਜਾ ਸਕਦਾ ਹੈ ਕਿ ਕੁਝ ਮਿੰਟਾਂ 'ਚ ਭੀੜ ਇਕੱਠੀ ਹੋ ਜਾਂਦੀ ਹੈ ਅਤੇ ਬੈਗਾਂ 'ਚ ਸਾਮਾਨ ਭਰ ਕੇ ਲਿਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਇਕ ਮੋਬਾਇਲ ਦੁਕਾਨ ਦੀ ਸੀ. ਸੀ. ਟੀ. ਵੀ. ਫੁਟੇਜ ਹੈ।
ਇਹ ਵੀ ਪੜ੍ਹੋ: LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਇਕ ਹੋਰ ਵੱਡਾ ਬਿਆਨ! MIG-23 ਦੀ ਵਾਇਰਲ ਵੀਡੀਓ ਬਾਰੇ ਦੱਸੀ ਗੱਲ

ਅਸ਼ੋਕ ਮਿੱਤਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਜਤਾਈ ਚਿੰਤਾ
ਉਥੇ ਹੀ ਦੂਜੇ ਪਾਸੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਯੂਨੀਵਰਸਿਟੀ ਕੈਂਪਸ 'ਚ ਹੋਈ ਹਿੰਸਾ ਨੂੰ ਲੈ ਕੇ ਇਕ ਹੋਰ ਬਿਆਨ ਦਿੱਤਾ ਹੈ। ਦਿੱਲੀ ਵਿਚ ਇਕ ਨਿਊਜ਼ ਏਜੰਸੀ ਨੂੰ ਬਿਆਨ ਦਿੰਦੇ ਅਸ਼ੋਕ ਮਿੱਤਲ ਨੇ ਪੰਜਾਬ 'ਚ ਕਾਨੂੰਨ-ਵਿਵਸਥਾ ਦੀ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਗੈਂਗਸਟਰਵਾਦ ਅਤੇ ਨਸ਼ਾਖੋਰੀ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਹਿੰਸਾ ਸਿਰਫ਼ ਲਵਵੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਾਂ ਉਨ੍ਹਾਂ ਖ਼ਿਲਾਫ਼ ਨਹੀਂ ਸਗੋਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਇਕ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਨਸ਼ਾਖੋਰੀ, ਗੈਂਗਸਟਰ ਵਾਦ, ਸਨੈਚਿੰਗ ਅਤੇ ਬੱਚਿਆਂ ਨੂੰ ਅਗਵਾ ਕਰਨ ਵਰਗੀਆਂ ਘਟਨਾਵਾਂ ਵੱਡੀ ਸਮੱਸਿਆ ਬਣ ਚੁੱਕੀਆਂ ਹਨ, ਜਿਸ ਨਾਲ ਸੂਬੇ ਦਾ ਵਪਾਰੀ ਵਰਗ ਅਤੇ ਆਮ ਨਾਗਰਿਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਪੰਜਾਬ 'ਚ ਹਿੰਦੂ ਅਤੇ ਸਿੱਖ ਭਾਈਚਾਰਿਆਂ ਵਿਚਕਾਰ ਪਾੜਾ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੂਰੇ ਸੂਬੇ ਵਿਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਵੱਧਣ ਲੱਗੀ ਇਹ ਭਿਆਨਕ ਬੀਮਾਰੀ! ਮਰੀਜ਼ਾਂ ਦਾ ਵਧਿਆ ਅੰਕੜਾ, ਰਹੋ ਸਾਵਧਾਨ
ਇਕੋ ਜਿਹਾ ਪੈਟਰਨ ਤੇ ਸਾਜ਼ਿਸ਼
ਉਨ੍ਹਾਂ ਦੱਸਿਆ ਕਿ ਪਹਿਲਾਂ ਚਿਤਕਾਰਾ ਯੂਨੀਵਰਸਿਟੀ ਅਤੇ ਫਿਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ''ਰੈਡਿਟ'' ਵਰਗੇ ਪਲੇਟਫਾਰਮਾਂ ਰਾਹੀਂ ਝੂਠੀਆਂ ਅਫ਼ਵਾਹਾਂ ਫੈਲਾ ਕੇ ਵਿਦਿਆਰਥੀਆਂ ਨੂੰ ਭੜਕਾਇਆ ਗਿਆ। ਮੁੱਢਲੀ ਜਾਂਚ ਤੋਂ ਪੁਸ਼ਟੀ ਹੋਈ ਹੈ ਕਿ ਅਜਿਹੀ ਕੋਈ ਘਟਨਾ ਕਦੇ ਵਾਪਰੀ ਹੀ ਨਹੀਂ। ਬਾਹਰੀ ਅਨਸਰਾਂ ਨੇ ਮੌਕੇ ਦਾ ਫ਼ਾਇਦਾ ਚੁੱਕ ਕੇ ਕੈਂਪਸ 'ਚ ਦਾਖ਼ਲ ਹੋ ਕੇ ਤੋੜ-ਫੋੜ, ਆਗਜ਼ਨੀ ਅਤੇ ਲੁੱਟਖੋਹ ਕੀਤੀ। ਮਿੱਤਲ ਨੇ ਕਿਹਾ ਕਿ ਐੱਲ. ਪੀ. ਯੂ. ਕੋਲ ਫੇਸ ਸਕੈਨਿੰਗ ਅਤੇ ਬੂਮ ਬੈਰੀਅਰ ਵਰਗੀ ਉੱਚ ਸੁਰੱਖਿਆ ਪ੍ਰਣਾਲੀ ਹੋਣ ਦੇ ਬਾਵਜੂਦ ਇਹ ਘਟਨਾ ਵਾਪਰੀ, ਜੋ ਆਮ ਪੰਜਾਬੀਆਂ ਅਤੇ ਵਪਾਰੀਆਂ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
ਇਹ ਵੀ ਪੜ੍ਹੋ: ਸਾਊਦੀ ਅਰਬ 'ਚ ਨੰਗਲ ਦੇ ਨੌਜਵਾਨ ਨੂੰ ਮਿਲੀ ਸਜ਼ਾ-ਏ-ਮੌਤ! ਬਜ਼ੁਰਗ ਮਾਂ ਦਾ ਹੈ ਇਕਲੌਤਾ ਸਹਾਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
