ਗੁਰਦਾਸਪੁਰ ''ਚ ਵੱਡਾ ਹਾਦਸਾ: ਪਰਾਲੀ ਨਾਲ ਲੱਦੇ ਟਰੈਕਟਰ ਨੇ ਅਚਾਨਕ ਮਾਰੀ ਬ੍ਰੇਕ, SBI ਦੇ ਸਹਾਇਕ ਮੈਨੇਜਰ ਦੀ ਮੌਤ
Thursday, Oct 08, 2026 - 08:34 AM (IST)
ਗੁਰਦਾਸਪੁਰ (ਵਿਨੋਦ) : ਟਰੈਕਟਰ ਟਰਾਲੀ ਦੀ ਲਪੇਟ ’ਚ ਆਉਣ ਕਾਰਨ ਭਾਰਤੀ ਸਟੇਟ ਬੈਂਕ ਗੁਰਦਾਸਪੁਰ ਦੇ ਸਹਾਇਕ ਮੈਨੇਜਰ ਦੀ ਮੌਤ ਹੋਣ ’ਤੇ ਤਿੱਬੜ ਪੁਲਸ ਨੇ ਅਣਪਛਾਤੇ ਟਰੈਕਟਰ ਟਰਾਲੀ ਚਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ: ਹੋਟਲ ਦੇ ਕਮਰੇ 'ਚੋਂ ਮਿਲੀ ਬੰਦੇ ਦੀ ਲਾਸ਼! ਗੁਆਂਢਣ ਨਾਲ...
ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਰਣਬੀਰ ਸਿੰਘ ਬਲ ਦੇ ਪਿਤਾ ਸਤਵੰਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਜੀਵਨਵਾਲ ਥਾਣਾ ਸਦਰ ਗੁਰਦਾਸਪੁਰ ਨੇ ਦੱਸਿਆ ਕਿ ਉਸ ਦਾ ਲੜਕਾ ਰਣਬੀਰ ਸਿੰਘ ਬਲ ਉੁਮਰ 39 ਸਾਲ ਜੋ ਭਾਰਤੀ ਸਟੇਟ ਬੈਂਕ ਤਿੱਬੜੀ ਰੋਡ ਗੁਰਦਾਸਪੁਰ ਵਿਖੇ ਬਤੌਰ ਸਹਾਇਕ ਮੈਨੇਜਰ ਨੌਕਰੀ ਕਰਦਾ ਸੀ। ਬੀਤੇ ਦਿਨੀਂ ਉਸ ਦਾ ਲੜਕਾ ਰਣਬੀਰ ਸਿੰਘ ਆਪਣੇ ਦੋਸਤ ਰਮੇਸ਼ ਕੁਮਾਰ ਪੁੱਤਰ ਨਰਿੰਦਰ ਕੁਮਾਰ ਵਾਸੀ ਦੀਨਾਨਗਰ ਨਾਲ ਗੱਡੀ ਨੰਬਰੀ ਪੀਬੀ 54.ਜੇ.0055 ਮਾਰਕਾ ਫਾਰਚੂਨਰ 'ਤੇ ਸਵਾਰ ਹੋ ਕੇ ਤਿੱਬੜੀ ਤੋਂ ਆਪਣੇ ਘਰ ਨੂੰ ਜਾ ਰਹੇ ਸੀ ਕਿ ਜਦੋਂ ਉਹ ਘਰਾਲਾ ਮੋੜ ਨਜ਼ਦੀਕ ਮਲੇਰਕੋਟਲਾ ਨਰਸਰੀ ਨੇੜੇ ਪੁੱਜੇ ਤਾਂ ਗੱਡੀ ਦੇ ਅੱਗੇ ਜਾ ਰਹੇ ਟਰੈਕਟਰ ਮਾਰਕਾ ਸਵਰਾਜ 855 ਸਮੇਤ ਟਰਾਲੀ ਜਿਸ ਉਪਰ ਪਰਾਲੀ ਲੱਦੀ ਹੋਈ ਸੀ, ਦੇ ਨਾਮਲੂਮ ਡਰਾਈਵਰ ਨੇ ਲਾਪ੍ਰਵਾਹੀ ਨਾਲ ਟਰੈਕਟਰ ਦੀ ਬ੍ਰੇਕ ਮਾਰ ਦਿੱਤੀ ਜਿਸ ਨਾਲ ਉਸ ਦੇ ਲੜਕੇ ਦੀ ਗੱਡੀ ਉਸ ਦੇ ਪਿੱਛੇ ਵੱਜਣ ਕਰਕੇ ਉਨਾਂ ਦੇ ਕਾਫੀ ਗੰਭੀਰ ਸੱਟਾਂ ਲੱਗ ਗਈਆਂ ਅਤੇ ਰਣਬੀਰ ਸਿੰਘ ਦੀ ਅਬਰੋਲ ਹਸਤਪਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ : ਵੱਡਾ ਹਾਦਸਾ: 17,000 ਫੁੱਟ ਦੀ ਉਚਾਈ 'ਤੇ ਉੱਡ ਰਹੇ ਇੰਡੀਗੋ ਫਲਾਈਟ 'ਤੇ ਡਿੱਗੀ ਅਸਮਾਨੀ ਬਿਜਲੀ
ਦੂਜੇ ਪਾਸੇ ਏ.ਐੱਸ.ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਟਰੈਕਟਰ ਟਰਾਲੀ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
