ਧੂਮਧਾਮ ਨਾਲ ਨਹੀਂ, ਜ਼ਹੀਰ ਨਾਲ ਕੋਰਟ ਮੈਰਿਜ ਕਰਵਾਏਗੀ ਸੋਨਾਕਸ਼ੀ ਸਿਨਹਾ

06/12/2024 4:24:38 PM

ਮੁੰਬਈ- ਸੋਨਾਕਸ਼ੀ ਸਿਨਹਾ ਦੇ ਵਿਆਹ ਦੀ ਚਰਚਾ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ। ਖ਼ਬਰ ਹੈ ਕਿ ਅਦਾਕਾਰਾ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ 23 ਜੂਨ ਨੂੰ ਵਿਆਹ ਕਰਵਾਉਣ ਵਾਲੀ ਹੈ। ਜਿਸ ਕਰਕੇ ਵਿਆਹ ਨੂੰ ਲੈ ਕੇ ਕੁਝ ਨਾ ਕੁਝ ਅਪਡੇਟ ਆ ਰਹੀ ਹੈ । ਸੋਨਾਕਸ਼ੀ ਦੇ ਇੱਕ ਕਰੀਬੀ ਦੋਸਤ ਨੇ ਦੱਸਿਆ, "ਮੈਨੂੰ 23 ਜੂਨ ਦੀ ਸ਼ਾਮ ਨੂੰ ਜੋੜੇ ਦੇ ਵਿਆਹ ਦਾ ਇੰਨਵੀਟੇਸ਼ਨ ਮਿਲਿਆ ਹੈ। ਪਰ ਰਿਅਲ ਵਿਆਹ ਬਾਰੇ ਉਸ ਨੂੰ ਵੀ ਕੁਝ ਨਹੀਂ ਦੱਸਿਆ ਗਿਆ ਹੈ।  ਉਸ ਦੇ ਦੋਸਤ ਨੇ ਅੱਗੇ ਦੱਸਿਆ ਕਿ ਜੋੜਾ ਪਹਿਲਾਂ ਹੀ ਰਜਿਸਟਰਡ ਵਿਆਹ ਕਰਵਾ ਚੁੱਕੇ ਹਨ ਜਾਂ 23 ਜੂਨ ਦੀ ਸਵੇਰ ਨੂੰ ਇਸ ਤਰ੍ਹਾਂ ਕਰ ਸਕਦੇ ਹਨ, ਇਸ ਬਾਰੇ ਕੁਝ ਨਹੀਂ ਪਤਾ ਹੈ। ਪਰ ਕੋਈ ਗ੍ਰੈਡ ਸੈਲੀਬ੍ਰੇਸ਼ਨ ਨਹੀਂ ਹੋਵੇਗਾ, ਬਸ ਇੱਕ ਪਾਰਟੀ ਹੋਵੇਗੀ। ''

ਇਹ ਖ਼ਬਰ ਵੀ ਪੜ੍ਹੋ- ਮੇਕਰਜ਼ ਦੇ ਸਪੋਰਟ 'ਚ ਆਏ ਬਾਲੀਵੁੱਡ ਦੇ ਇਹ ਸੁਪਰਸਟਾਰ, ਆਪਣੀ ਫੀਸ ਘਟਾਉਣ ਨੂੰ ਹਨ ਤਿਆਰ

ਵਿਆਹ ਦੀਆਂ ਖਬਰਾਂ 'ਤੇ ਸੋਨਾਕਸ਼ੀ ਸਿਨਹਾ ਅਤੇ ਨਾ ਹੀ ਜ਼ਹੀਰ ਇਕਬਾਲ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ ਉਸ ਦੇ ਪਰਿਵਾਰ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਹਾਲ ਹੀ 'ਚ ਸੋਨਾਕਸ਼ੀ ਦੇ ਪਿਤਾ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ਦੇ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਹੈ, ਅੱਜ-ਕੱਲ੍ਹ ਬੱਚੇ ਵਿਆਹ ਕਰਵਾਉਣ ਦੀ ਇਜਾਜ਼ਤ ਨਹੀਂ ਮੰਗਦੇ।

ਇਹ ਖ਼ਬਰ ਵੀ ਪੜ੍ਹੋ- ਆਮਿਰ ਖ਼ਾਨ ਦੇ ਪਰਿਵਾਰ 'ਚ ਫਿਰ ਤੋਂ ਹੋਵੇਗਾ ਸ਼ਾਨਦਾਰ ਜਸ਼ਨ, ਬੀਮਾਰ ਮਾਂ ਦੇ 90ਵੇਂ ਜਨਮ ਦਿਨ 'ਤੇ ਬਣਾਇਆ ਖ਼ਾਸ ਪਲੈਨ

ਇਸ ਦੀ ਬਜਾਏ, ਉਹ ਆਪਣੇ ਮਾਪਿਆਂ ਨੂੰ ਆਪਣੇ ਫੈਸਲੇ ਬਾਰੇ ਸੂਚਿਤ ਕਰਦੇ ਹਨ। ਜੇਕਰ ਉਹ ਮੇਰੇ 'ਤੇ ਭਰੋਸਾ ਕਰੇਗੀ, ਤਾਂ ਮੈਂ ਅਤੇ ਮੇਰੀ ਪਤਨੀ ਜੋੜੇ ਨੂੰ ਆਪਣਾ ਆਸ਼ੀਰਵਾਦ ਦੇਵਾਂਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸੋਨਾਕਸ਼ੀ ਆਪਣੇ ਲਈ ਸਹੀ ਫੈਸਲਾ ਲਵੇਗੀ

ਇਹ ਖ਼ਬਰ ਵੀ ਪੜ੍ਹੋ- ਕ੍ਰਿਤੀ ਖਰਬੰਦਾ ਨੇ ਇੰਡਸਟਰੀ 'ਚ ਪੂਰੇ ਕੀਤੇ 15 ਸਾਲ, ਪੋਸਟ ਸਾਂਝੀ ਕਰਕੇ ਫੈਨਜ਼ ਦਾ ਕੀਤਾ ਧੰਨਵਾਦ

ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੀ ਮੁਲਾਕਾਤ ਦੀ ਗੱਲ ਕਰੀਏ ਤਾਂ ਦੋਨਾਂ ਦੀ ਮੁਲਾਕਾਤ ਸਲਮਾਨ ਦੀ ਪਾਰਟੀ ਵਿੱਚ ਹੋਈ ਸੀ।  ਦੋਵਾਂ ਨੇ ਸਾਲ 2022 'ਚ ਇਕ ਫ਼ਿਲਮ 'ਚ ਇਕੱਠੇ ਕੰਮ ਕੀਤਾ ਹੈ।  

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News