ਵਿਆਹ ਤੋਂ ਮਨ੍ਹਾ ਕੀਤਾ ਤਾਂ ਕੁੜੀ ਦੇ ਪਰਿਵਾਰ ਨੇ ਨੌਜਵਾਨ ਨੂੰ ਜਿਊਂਦੇ ਸਾੜਿਆ

05/25/2024 1:49:53 PM

ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ 'ਚ ਵਿਆਹ ਤੋਂ ਇਨਕਾਰ ਕਰਨ 'ਤੇ ਇਕ ਨੌਜਵਾਨ ਨੂੰ ਜਿਊਂਦੇ ਸਾੜ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇ ਕੇ ਦੋਸ਼ੀ ਜੋੜਾ ਫਰਾਰ ਹੋ ਗਿਆ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਯਮੁਨਾਨਗਰ ਸ਼ਹਿਰ ਦੇ ਪੁਰਾਣਾ ਹਮੀਦਾ ਖੇਤਰ 'ਚ ਸੁਲੇਖ ਚੰਦ ਆਪਣੀ ਪਤਨੀ ਊਸ਼ਾ ਅਤੇ ਬੱਚਿਆਂ ਨਾਲ ਰਹਿੰਦਾ ਹੈ। ਉਨ੍ਹਾਂ ਦਾ 19 ਸਾਲਾ ਇਕਲੌਤਾ ਪੁੱਤ ਰੋਹਿਤ ਕੁਮਾਰ 12ਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਪਿਤਾ ਨਾਲ ਮਜ਼ਦੂਰੀ ਕਰਦਾ ਸੀ। ਰੋਹਿਤ ਦੀ ਮਾਂ ਊਸ਼ਾ ਦੇਵੀ ਅਨੁਸਾਰ ਮੁਹੱਲੇ ਦੀ ਰਹਿਣ ਵਾਲੀ ਕੁੜੀ ਨੇ ਰੋਹਿਤ ਨੂੰ ਪਿਆਰ 'ਚ ਫਸਾ ਲਿਆ ਸੀ। ਉਹ ਬਲੈਕਮੇਲ ਕਰ ਕੇ ਮਜ਼ਦੂਰੀ ਦੇ ਰੁਪਏ ਲੈ ਲੈਂਦੀ ਸੀ। ਇਸ ਦੀ ਭਣਕ ਲੱਗੀ ਤਾਂ ਉਨ੍ਹਾਂ ਨੇ ਕੁੜੀ ਅਤੇ ਉਸ ਦੇ ਮਾਤਾ-ਪਿਤਾ ਨੂੰ ਬੁਲਾ ਕੇ ਸਮਝਾਉਣਾ ਚਾਹਿਆ ਤਾਂ ਉਲਟਾ ਉਨ੍ਹਾਂ ਨੇ 2 ਲੱਖ ਰੁਪਏ ਦੀ ਡਿਮਾਂਡ ਕਰ ਦਿੱਤੀ।

ਦੋਸ਼ ਹੈ ਕਿ ਕੁੜੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਇਨ੍ਹਾਂ ਦਾ ਵਿਆਹ ਕਰ ਦਿਓ, ਨਹੀਂ ਤਾਂ ਰੋਹਿਤ ਖ਼ਿਲਾਫ਼ ਜਬਰ ਜ਼ਿਨਾਹ ਦਾ ਮਾਮਲਾ ਦਰਜ ਕਰਵਾ ਕੇ ਜੇਲ੍ਹ ਭਿਜਵਾ ਦੇਣਗੇ। ਊਸ਼ਾ ਨੇ ਦੱਸਿਆ ਕਿ 18 ਮਈ ਨੂੰ ਕੁੜੀ ਆਪਣੀ ਭੈਣ ਨੂੰ ਲੈ ਕੇ ਘਰ ਆਈ, ਰੋਹਿਤ ਘਰ 'ਚ ਇਕੱਲਾ ਸੀ। ਦੋਹਾਂ ਭੈਣਾਂ ਨੇ ਰੋਹਿਤ ਨਾਲ ਕੁੱਟਮਾਰ ਕਰਦੇ ਹੋਏ ਕਿਹਾ ਕਿ ਹੁਣੇ ਵਿਆਹ ਕਰ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ। ਇਸ ਵਿਚ ਕੁੜੀ ਦੀ ਮਾਂ ਅਤੇ ਉਸ ਦਾ ਪਿਤਾ ਕੋਈ ਕੈਮੀਕਲ ਲੈ ਕੇ ਪੁੱਜੇ ਅਤੇ ਰੋਹਿਤ 'ਤੇ ਛਿੜਕ ਕੇ ਅੱਗ ਲਗਾ ਦਿੱਤੀ। ਗੁਆਂਢੀ ਨੇ ਰੋਹਿਤ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੋਂ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ। 23 ਮਈ ਦੀ ਰਾਤ ਰੋਹਿਤ ਨੇ ਦਮ ਤੋੜ ਦਿੱਤਾ। ਰੋਹਿਤ ਦੀ ਮੌਤ ਦੀ ਸੂਚਨਾ 'ਤੇ ਪੁਲਸ ਚੌਕੀ ਇੰਚਾਰਜ ਪਹੁੰਚੇ ਅਤੇ ਦੋਸ਼ੀ ਕੁੜੀ ਦੇ ਮਾਤਾ-ਪਿਤਾ 'ਤੇ ਕਤਲ ਦਾ ਮਾਮਲਾ ਦਰਜ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News