ਸੋਨਾਕਸ਼ੀ ਸਿਨਹਾ ਨੇ ਅਦਾਕਾਰਾ ਪੂਨਮ ਢਿੱਲੋਂ ਨੂੰ ਭੇਜਿਆ ਵਿਆਹ ਦਾ ਕਾਰਡ

Friday, Jun 14, 2024 - 03:11 PM (IST)

ਸੋਨਾਕਸ਼ੀ ਸਿਨਹਾ ਨੇ ਅਦਾਕਾਰਾ ਪੂਨਮ ਢਿੱਲੋਂ ਨੂੰ ਭੇਜਿਆ ਵਿਆਹ ਦਾ ਕਾਰਡ

ਮੁੰਬਈ- ਦਿੱਗਜ ਅਦਾਕਾਰ ਸ਼ਤਰੂਘਨ ਸਿਨਹਾ ਦੀ ਬੇਟੀ ਅਤੇ ਅਦਾਕਾਰਾ ਸੋਨਾਕਸ਼ੀ ਸਿਨਹਾ 23 ਜੂਨ ਨੂੰ ਵਿਆਹ ਦੇ ਬੰਧਨ 'ਚ ਬੱਝ ਜਾਵੇਗੀ। ਕੱਲ੍ਹ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ ਖੁਦ ਇੱਕ ਆਡੀਓ ਸੰਦੇਸ਼ ਸ਼ੇਅਰ ਕਰਕੇ ਆਪਣੇ ਵਿਆਹ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਜੋੜੇ ਦੇ ਵਿਆਹ ਦੇ ਕਾਰਡ ਵੀ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ 'ਚ ਵੰਡ ਦਿੱਤੇ ਗਏ ਹਨ। ਸੋਨਾਕਸ਼ੀ ਦੇ ਵਿਆਹ ਦਾ ਕਾਰਡ ਅਦਾਕਾਰਾ ਪੂਨਮ ਢਿੱਲੋਂ ਦੇ ਘਰ ਵੀ ਪੁੱਜਿਆ। ਸੱਦਾ ਮਿਲਣ ਤੋਂ ਬਾਅਦ ਪੂਨਮ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਅਦਾਕਾਰਾ ਦੇ ਹੋਣ ਵਾਲੇ ਪਤੀ ਜ਼ਹੀਰ ਨੂੰ ਖ਼ਾਸ ਚੇਤਾਵਨੀ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ- ਆਮਿਰ ਖ਼ਾਨ ਦੀ ਮਾਂ ਨੂੰ ਸਾਬਕਾ ਪਤਨੀ ਕਿਰਨ ਰਾਓ ਨੇ ਖ਼ਾਸ ਅੰਦਾਜ਼ 'ਚ ਕੀਤਾ ਬਰਥਡੇਅ ਵਿਸ਼

ਕਾਰਡ ਮਿਲਣ ਤੋਂ ਬਾਅਦ ਪੂਨਮ ਪਾਂਡੇ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, ''ਮੈਂ ਸੋਨਾਕਸ਼ੀ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ। ਉਸ ਨੇ ਬਹੁਤ ਪਿਆਰਾ ਸੱਦਾ ਭੇਜਿਆ ਹੈ। ਮੈਂ ਉਸ ਨੂੰ ਉਦੋਂ ਤੋਂ ਜਾਣਦੀ ਹਾਂ ਜਦੋਂ ਉਹ ਬਹੁਤ ਛੋਟੀ ਸੀ। ਮੈਂ ਉਸ ਦੀ ਪੂਰੀ ਯਾਤਰਾ ਦੇਖੀ ਹੈ ਅਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਹਮੇਸ਼ਾ ਖੁਸ਼ ਰਹੇ। ਉਹ ਇੱਕ ਬਹੁਤ ਹੀ ਕੋਮਲ ਅਤੇ ਪਿਆਰੀ ਬੱਚੀ ਹੈ। 

ਇਹ ਖ਼ਬਰ ਵੀ ਪੜ੍ਹੋ- ਟੀ.ਵੀ. ਦੀ ਫੇਮਸ ਅਦਾਕਾਰਾ ਨੇ ਯੂਨੀਕ ਤਰੀਕੇ ਨਾਲ ਕੀਤੀ ਪ੍ਰੈਗਨੈਂਸੀ ਦੀ ਅਨਾਊਸਮੈਂਟ

ਸੋਨਾਕਸ਼ੀ ਸਿਨਹਾ ਦੇ ਹੋਣ ਵਾਲੇ ਪਤੀ ਨੂੰ ਚਿਤਾਵਨੀ ਦਿੰਦੇ ਹੋਏ ਪੂਨਮ ਪਾਂਡੇ ਨੇ ਕਿਹਾ- ਉਸ ਨੂੰ ਹਮੇਸ਼ਾ ਖੁਸ਼ ਰੱਖਣਾ। ਉਹ ਇੱਕ ਬਹੁਤ ਹੀ ਪਿਆਰੀ ਬੱਚੀ ਹੈ, ਉਹ ਸਾਡੇ ਸਾਰਿਆਂ ਲਈ ਬਹੁਤ ਕੀਮਤੀ ਹੈ। ਦੱਸ ਦਈਏ ਕਿ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਪਿਛਲੇ 7 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਹਾਂ ਨੂੰ ਅਕਸਰ ਪਾਰਟੀਆਂ ਅਤੇ ਇਵੈਂਟਸ 'ਚ ਇਕੱਠੇ ਦੇਖਿਆ ਜਾਂਦਾ ਰਿਹਾ ਹੈ ਪਰ ਉਨ੍ਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਲੈ ਕੇ ਗੱਲ ਨਹੀਂ ਕੀਤੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Harinder Kaur

Content Editor

Related News