ਸੋਨਾਕਸ਼ੀ-ਜ਼ਹੀਰ ਦੇ ਵਿਆਹ ''ਤੇ ਬੋਲੇ ਪਹਿਲਾਜ ਨਿਹਲਾਨੀ, ਕਿਹਾ- ਅੱਜਕਲ੍ਹ ਬੱਚੇ ਖ਼ੁਦ ਲੈਂਦੇ ਨੇ ਆਪਣੇ ਫ਼ੈਸਲੇ

06/15/2024 4:50:44 PM

ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲਾਂਕਿ ਦੋਵਾਂ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਹੁਣ ਅਦਾਕਾਰਾ ਦੇ ਮਾਮਾ ਅਤੇ ਨਿਰਮਾਤਾ ਪਹਿਲਾਜ ਨਿਹਲਾਨੀ ਨੇ ਸੋਨਾਕਸ਼ੀ ਅਤੇ ਜ਼ਹੀਰ ਦੇ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਪਹਿਲਾਜ ਨਿਹਲਾਨੀ ਦੀ ਸ਼ਤਰੂਘਨ ਸਿਨਹਾ ਨਾਲ 1977 ਤੋਂ ਦੋਸਤੀ ਹੈ ਅਤੇ ਸੋਨਾਕਸ਼ੀ ਉਨ੍ਹਾਂ ਨੂੰ ਅੰਕਲ ਕਹਿ ਕੇ ਬੁਲਾਉਂਦੀ ਹੈ।

PunjabKesari

ਪਹਿਲਾਜ ਨਿਹਲਾਨੀ ਨੇ ਕਿਹਾ- ਮੈਂ ਸੋਨਾਕਸ਼ੀ ਦਾ ਮਾਮਾ ਹਾਂ। ਮੇਰਾ ਆਸ਼ੀਰਵਾਦ ਸੋਨਾਕਸ਼ੀ ਅਤੇ ਜ਼ਹੀਰ ਦੇ ਨਾਲ ਹੈ। ਆਖ਼ਰਕਾਰ ਦੋਵੇਂ ਵਿਆਹ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜਕਲ੍ਹ  ਬੱਚੇ ਆਪਣੇ ਫੈਸਲੇ ਖੁਦ ਲੈਂਦੇ ਹਨ, ਇਸ ਲਈ ਮਾਪਿਆਂ ਨੂੰ ਖੁਸ਼ ਹੋਣਾ ਚਾਹੀਦਾ ਹੈ। ਇੱਕ ਜੋੜੇ ਨੂੰ ਵਿਆਹੁਤਾ ਜੀਵਨ ਜਿਊਣਾ ਪੈਂਦਾ ਹੈ ਅਤੇ ਇਹੀ ਮੁੱਖ ਗੱਲ ਹੈ। ਉਨ੍ਹਾਂ ਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਸਹਿਜ ਨਾਲ ਰਹਿਣਾ ਚਾਹੀਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News