23 ਜੂਨ ਨੂੰ ਹੋਵੇਗਾ ਇਸ ਆਲੀਸ਼ਾਨ ਜਗ੍ਹਾ 'ਤੇ ਸੋਨਾਕਸ਼ੀ ਤੇ ਜ਼ਹੀਰ ਦਾ ਵਿਆਹ, ਮੁੰਬਈ ਦਾ ਦਿਸਦੈ ਪੂਰਾ ਨਜ਼ਾਰਾ

06/12/2024 10:19:52 AM

ਨਵੀਂ ਦਿੱਲੀ : ਪਿਛਲੇ ਕੁਝ ਸਾਲਾਂ 'ਚ ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਆਪਣੇ ਘਰ ਸੈਟਲ ਹੋ ਗਈਆਂ ਹਨ। ਹੁਣ ਇਸ ਲਿਸਟ 'ਚ ਇਕ ਹੋਰ ਅਭਿਨੇਤਰੀ ਦਾ ਨਾਂ ਸ਼ਾਮਲ ਹੋਣ ਜਾ ਰਿਹਾ ਹੈ, ਜਿਸ ਦੀ 10 ਜੂਨ ਸੋਮਵਾਰ ਤੋਂ ਮੀਡੀਆ 'ਚ ਚਰਚਾ ਹੋ ਰਹੀ ਹੈ। ਸੋਨਾਕਸ਼ੀ ਸਿਨ੍ਹਾ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ 23 ਜੂਨ ਨੂੰ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ 'ਚ ਇਕ-ਦੂਜੇ ਨੂੰ ਆਪਣਾ ਜੀਵਨ ਸਾਥੀ ਬਣਾਉਣ ਜਾ ਰਿਹਾ ਹੈ। ਵਿਆਹ ਦੀ ਤਰੀਕ ਦੇ ਨਾਲ ਹੀ ਇਸ ਜੋੜੇ ਦੇ ਵਿਆਹ ਸਥਾਨ ਨੂੰ ਲੈ ਕੇ ਵੀ ਖ਼ਬਰਾਂ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਆਲੀਸ਼ਾਨ ਰੈਸਟੋਰੈਂਟ ਬੈਸਟੀਅਨ 'ਚ ਵਿਆਹ ਕਰਨ ਜਾ ਰਹੀ ਹੈ। ਇਸ ਰੈਸਟੋਰੈਂਟ ਦੀ ਇੱਕ ਝਲਕ ਦਿਖਾਉਂਦੇ ਹਾਂ, ਜੋ ਮੁੰਬਈ ਦੇ ਕੋਹੀਨੂਰ ਟਾਵਰ 'ਚ ਹੈ।

ਰੈਸਟੋਰੈਂਟ ਦੀ ਖ਼ੂਬਸੂਰਤ ਝਲਕ
ਸ਼ਿਲਪਾ ਸ਼ੈੱਟੀ ਨੇ ਮੁੰਬਈ 'ਚ ਇੱਕ ਨਵਾਂ ਰੈਸਟੋਰੈਂਟ ਖੋਲ੍ਹਿਆ ਹੈ, ਜੋ ਕਿ ਸਭ ਤੋਂ ਲਗਜ਼ਰੀ ਰੈਸਟੋਰੈਂਟਾਂ 'ਚੋਂ ਇੱਕ ਹੈ। ਇਹ ਮੁੰਬਈ ਦੇ ਕੋਹੀਨੂਰ ਟਾਵਰ ਦੀ ਉਪਰਲੀ ਮੰਜ਼ਲ 'ਤੇ ਹੈ। ਇਸ ਰੈਸਟੋਰੈਂਟ ਤੋਂ ਮੁੰਬਈ ਦੀ ਸਕਾਈਲਾਈਨ ਦਾ 360 ਡਿਗਰੀ ਦ੍ਰਿਸ਼ ਦੇਖਿਆ ਜਾ ਸਕਦਾ ਹੈ। ਇਸ 'ਚ ਇੱਕ ਆਲੀਸ਼ਾਨ ਕੈਫੇ ਦੇ ਨਾਲ-ਨਾਲ ਇੱਕ ਪੂਲ ਵੀ ਸ਼ਾਮਲ ਹੈ। 450 ਸੀਟਾਂ ਵਾਲਾ ਇਹ ਰੈਸਟੋਰੈਂਟ ਦੇਖਣ 'ਚ ਕਾਫ਼ੀ ਖ਼ੂਬਸੂਰਤ ਹੈ।

PunjabKesari

ਇਹ ਸਿਤਾਰੇ ਹੋਣਗੇ ਵਿਆਹ 'ਚ ਸ਼ਾਮਲ
ਇਸ ਜੋੜੇ ਦੇ ਵਿਆਹ 'ਚ ਹੀਰਾਮੰਡੀ ਦੀ ਸਟਾਰ ਕਾਸਟ ਸ਼ਾਮਲ ਹੋਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਅਦਾਕਾਰ ਆਯੂਸ਼ ਸ਼ਰਮਾ ਅਤੇ ਹੁਮਾ ਕੁਰੈਸ਼ੀ ਦੇ ਨਾਂ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਵਿਆਹ ਦੇ ਕਾਰਡ ਵੀ ਪਹੁੰਚ ਗਏ ਹਨ।

PunjabKesari

ਸੋਨਾਕਸ਼ੀ ਅਤੇ ਜ਼ਹੀਰ ਦੀ ਪ੍ਰੇਮ ਕਹਾਣੀ
ਇਸ ਜੋੜੀ ਦੀ ਪ੍ਰੇਮ ਕਹਾਣੀ ਬਾਲੀਵੁੱਡ ਦੇ ਭਾਈ ਜਾਨ ਯਾਨੀ ਸਮਲਾਨ ਖ਼ਾਨ ਦੀ ਪਾਰਟੀ ਤੋਂ ਸ਼ੁਰੂ ਹੋਈ ਸੀ। ਦੋਵਾਂ ਦੀ ਪਹਿਲੀ ਮੁਲਾਕਾਤ ਪਾਰਟੀ 'ਚ ਹੀ ਹੋਈ ਸੀ। ਦੋਵੇਂ ਪਹਿਲਾਂ ਚੰਗੇ ਦੋਸਤ ਬਣੇ ਅਤੇ ਫਿਰ ਇਹ ਦੋਸਤੀ ਪਿਆਰ 'ਚ ਬਦਲ ਗਈ ਅਤੇ ਹੁਣ ਇਹ ਮੁਲਾਕਾਤ ਵਿਆਹ 'ਚ ਬਦਲ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News