ਤਾਰਕ ਮਹਿਤਾ ਸ਼ੋਅ ਛੱਡਣ ਦੀ ਖ਼ਬਰ ''ਤੇ ''ਅਬਦੁਲ'' ਨੇ ਤੋੜੀ ਚੁੱਪੀ, ਦੱਸਿਆ ਇਹ ਸੱਚ

Saturday, Aug 24, 2024 - 03:10 PM (IST)

ਤਾਰਕ ਮਹਿਤਾ ਸ਼ੋਅ ਛੱਡਣ ਦੀ ਖ਼ਬਰ ''ਤੇ ''ਅਬਦੁਲ'' ਨੇ ਤੋੜੀ ਚੁੱਪੀ, ਦੱਸਿਆ ਇਹ ਸੱਚ

ਮੁੰਬਈ (ਬਿਊਰੋ) - 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਪ੍ਰਸਿੱਧ ਟੀ. ਵੀ. ਸ਼ੋਅਜ਼ 'ਚੋਂ ਇੱਕ ਹੈ। ਇਹ ਸ਼ੋਅ 1.5 ਦਹਾਕਿਆਂ ਤੋਂ ਵੱਧ ਸਮੇਂ ਤੋਂ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ। ਇਸ ਸਾਲਾਂ ਦੌਰਾਨ ਕਈ ਅਦਾਕਾਰਾਂ ਨੇ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਦੌਰਾਨ ਖ਼ਬਰ ਆਈ ਕਿ ਅਬਦੁਲ ਦਾ ਕਿਰਦਾਰ ਨਿਭਾਉਣ ਵਾਲੇ ਸ਼ਰਦ ਸਾਂਕਲਾ ਨੇ ਵੀ 'ਤਾਰਕ ਮਹਿਤਾ ਕਾ ਉਲਟ ਚਸ਼ਮਾ' ਛੱਡ ਦਿੱਤਾ ਹੈ। ਹੁਣ ਅਦਾਕਾਰ ਨੇ ਇਸ 'ਤੇ ਆਪਣੀ ਚੁੱਪੀ ਤੋੜ ਕੇ ਸੱਚਾਈ ਦਾ ਖੁਲਾਸਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਨੀਰੂ ਬਾਜਵਾ ਪਿੱਛੇ ਆਪਸ 'ਚ ਭਿੜੇ ਫੈਨਜ਼, ਜਾਣੋ ਕੀ ਹੈ ਮਾਮਲਾ

ਇਕ ਇੰਟਰਵਿਊ ਦੌਰਾਨ ਸ਼ਰਦ ਸਾਂਕਲਾ ਨੇ ਸ਼ੋਅ ਛੱਡਣ ਦੀਆਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਨੇ ਕਿਹਾ, 'ਨਹੀਂ, ਇਹ ਖ਼ਬਰ ਬਿਲਕੁਲ ਝੂਠ ਹੈ। ਮੈਂ ਕਿਤੇ ਨਹੀਂ ਜਾ ਰਿਹਾ ਅਤੇ ਅਜੇ ਵੀ ਸ਼ੋਅ ਦਾ ਹਿੱਸਾ ਹਾਂ। ਸ਼ੋਅ ਦੀ ਕਹਾਣੀ ਇਸ ਤਰ੍ਹਾਂ ਦੀ ਹੈ ਕਿ ਅਜੇ ਮੇਰਾ ਕਿਰਦਾਰ ਨਹੀਂ ਹੈ ਪਰ ਅਬਦੁਲ ਜਲਦੀ ਹੀ ਵਾਪਸੀ ਕਰਨਗੇ। ਇਹ ਕਹਾਣੀ ਦਾ ਹਿੱਸਾ ਹੈ। ਇਹ ਬਹੁਤ ਹੀ ਪਿਆਰਾ ਅਤੇ ਲੰਬਾ ਸਮਾਂ ਚੱਲਣ ਵਾਲਾ ਸ਼ੋਅ ਹੈ ਅਤੇ ਮੈਂ ਅਬਦੁਲ ਦੇ ਕਿਰਦਾਰ ਲਈ ਜਾਣਿਆ ਜਾਂਦਾ ਹਾਂ, ਇਹ ਇੱਕ ਵੱਡੀ ਪ੍ਰਾਪਤੀ ਹੈ। ਮੈਂ ਸ਼ੋਅ ਕਿਉਂ ਛੱਡਾਂਗਾ? ਮੈਂ ਸ਼ੋਅ ਛੱਡਣ ਬਾਰੇ ਸੋਚ ਵੀ ਨਹੀਂ ਸਕਦਾ।'

ਸ਼ਰਦ ਸਾਂਕਲਾ ਨੇ ਅੱਗੇ ਕਿਹਾ, 'ਪ੍ਰੋਡਕਸ਼ਨ ਹਾਊਸ ਨੀਲਾ ਟੈਲੀਫਿਲਮਜ਼ ਮੇਰੇ ਪਰਿਵਾਰ ਵਾਂਗ ਹੈ ਅਤੇ ਸਾਡੇ ਨਿਰਮਾਤਾ ਅਸਿਤ ਮੋਦੀ ਮੇਰੇ ਕਾਲਜ ਦੇ ਦੋਸਤ ਹਨ। ਸ਼ੋਅ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦੋਂ ਤੱਕ ਇਹ ਸ਼ੋਅ ਜਾਰੀ ਰਹੇਗਾ, ਮੈਂ ਇਸ ਦਾ ਹਿੱਸਾ ਰਹਾਂਗਾ। ਸ਼ਰਦ ਸਾਂਕਲਾ 'ਤਾਰਕ ਮਹਿਤਾ' ਛੱਡਣ ਦੀ ਖ਼ਬਰਾਂ ਕਾਰਨ ਸੁਰਖੀਆਂ 'ਚ ਆਏ ਹਨ, ਜਿਸ 'ਚ ਅਬਦੁਲ ਨੂੰ ਗੋਕੁਲਧਾਮ ਸੁਸਾਇਟੀ ਤੋਂ ਗਾਇਬ ਦਿਖਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੇ ਦੀਵਾਨੇ ਹੋਏ ਸ਼ੋਇਬ ਅਖਤਰ, ਹੁਣ ਦੋਸਾਂਝਾਵਾਲਾ ਕਰੇਗਾ ਪਾਕਿ ਕ੍ਰਿਕੇਟਰ ਦੀ ਇੱਛਾ ਪੂਰੀ

ਹਾਲ ਹੀ 'ਚ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਐਪੀਸੋਡ 'ਚ ਦੇਖਿਆ ਗਿਆ ਕਿ ਗੋਕੁਲਧਾਮ ਸੁਸਾਇਟੀ ਦੇ ਲੋਕ ਅਬਦੁਲ ਦੀ ਭਾਲ ਕਰ ਰਹੇ ਹਨ। ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਅਬਦੁਲ ਨੂੰ 50 ਹਜ਼ਾਰ ਰੁਪਏ ਦਾ ਕਰਜ਼ਾ ਦਿੱਤਾ ਸੀ ਪਰ ਅਜੇ ਤੱਕ ਵਾਪਸ ਨਹੀਂ ਕੀਤਾ। ਇਹ ਸੁਣ ਕੇ ਭਿੜੇ ਚਿੰਤਤ ਹੋ ਜਾਂਦੇ ਹਨ ਅਤੇ ਪੁਲਸ ਤੋਂ ਮਦਦ ਮੰਗਦੇ ਹਨ ਪਰ ਹੁਣ ਸ਼ਰਦ ਸਾਂਕਲਾ 'ਤਾਰਕ ਮਹਿਤਾ' 'ਚ ਅਬਦੁਲ ਦੇ ਕਿਰਦਾਰ 'ਚ ਵਾਪਸੀ ਕਰ ਚੁੱਕੇ ਹਨ। ਉਨ੍ਹਾਂ ਨੂੰ ਤਾਜ਼ਾ ਐਪੀਸੋਡ 'ਚ ਦੇਖਿਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News