ਦੀਪਿਕਾ ਕੱਕੜ ਦੀ Health ਨੂੰ ਲੈ ਕੇ ਵੱਡੀ ਅਪਡੇਟ; ਪੇਟ ''ਚੋਂ ਕੱਢੀ ਗਈ 13mm ਦੀ ਗੰਢ
Wednesday, Feb 25, 2026 - 12:41 PM (IST)
ਐਂਟਰਟੇਨਮੈਂਟ ਡੈਸਕ : ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਅਤੇ 'ਸਸੁਰਾਲ ਸਿਮਰ ਕਾ' ਫੇਮ ਦੀਪਿਕਾ ਕੱਕੜ ਪਿਛਲੇ ਕੁਝ ਸਮੇਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਹੈ। ਹਾਲ ਹੀ ਵਿੱਚ ਉਨ੍ਹਾਂ ਦੇ ਪੇਟ ਵਿੱਚ ਦਰਦ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਜਾਂਚ ਦੌਰਾਨ 1.3 ਸੈਂਟੀਮੀਟਰ (13mm) ਦਾ ਸਿਸਟ (ਗੰਢ) ਮਿਲਿਆ। ਦੀਪਿਕਾ ਦੇ ਪਤੀ ਅਤੇ ਅਦਾਕਾਰ ਸ਼ੋਏਬ ਇਬਰਾਹਿਮ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਦੀਪਿਕਾ ਦੀ ਸਰਜਰੀ ਸਫਲਤਾਪੂਰਵਕ ਹੋ ਗਈ ਹੈ।

ਸ਼ੋਏਬ ਨੇ ਇੰਸਟਾਗ੍ਰਾਮ 'ਤੇ ਸਟੋਰੀ ਵਿੱਚ ਲਿਖਿਆ, "ਅੱਲ੍ਹਾ ਦੇ ਕਰਮ ਅਤੇ ਤੁਹਾਡੀਆਂ ਦੁਆਵਾਂ ਨਾਲ, ਦੀਪੀ (ਦੀਪਿਕਾ) ਦਾ ਪ੍ਰੋਸੀਜ਼ਰ ਪੂਰਾ ਹੋ ਗਿਆ ਹੈ। ਸਭ ਕੁਝ ਠੀਕ ਰਿਹਾ। ਉਹ ਹੁਣ ਠੀਕ ਹੈ, ਬਸ ਕੁਝ ਦਰਦ ਹੈ, ਪਰ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਤੁਹਾਡੀਆਂ ਪ੍ਰਾਰਥਨਾਵਾਂ ਲਈ ਦੁਬਾਰਾ ਧੰਨਵਾਦ।" ਇਸ ਤੋਂ ਪਹਿਲਾਂ ਸ਼ੋਏਬ ਨੇ ਆਪਣੇ ਵਲੌਗ ਵਿੱਚ ਦੱਸਿਆ ਸੀ ਕਿ ਦੀਪਿਕਾ ਨੂੰ ਦੋ ਦਿਨਾਂ ਤੋਂ ਪੇਟ ਵਿੱਚ ਹਲਕਾ ਦਰਦ ਸੀ, ਜੋ ਸ਼ੁੱਕਰਵਾਰ ਰਾਤ ਨੂੰ ਅਚਾਨਕ ਵਧ ਗਿਆ। ਡਾਕਟਰਾਂ ਨੇ ਸੀਟੀ ਸਕੈਨ ਕਰਨ ਦੀ ਸਲਾਹ ਦਿੱਤੀ, ਜਿਸ ਵਿੱਚ ਪੇਟ ਦੇ ਹਿੱਸੇ (ਲਿਵਰ ਦੇ ਕੋਲ) ਵਿੱਚ ਇੱਕ ਨਵਾਂ ਸਿਸਟ ਦਿਖਾਈ ਦਿੱਤਾ ਅਤੇ ਮੰਗਲਵਾਰ (24 ਫਰਵਰੀ) ਨੂੰ ਇਹ ਪ੍ਰੋਸੀਜ਼ਰ ਕੀਤਾ ਗਿਆ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਧੀ ਨੇ ਖੁਦ ਨੂੰ ਮਾਰ ਲਈ ਗੋਲੀ, ਸਦਮੇ 'ਚ ਹਾਲੀਵੁੱਡ
ਲਿਵਰ ਕੈਂਸਰ ਨਾਲ ਵੀ ਲੜ ਚੁੱਕੀ ਹੈ ਅਦਾਕਾਰਾ
ਜ਼ਿਕਰਯੋਗ ਹੈ ਕਿ ਦੀਪਿਕਾ ਕੱਕੜ ਪਿਛਲੇ ਸਾਲ ਸਟੇਜ-2 ਲਿਵਰ ਕੈਂਸਰ ਨਾਲ ਜੂਝ ਰਹੀ ਸੀ। ਜੂਨ 2025 ਵਿੱਚ ਉਨ੍ਹਾਂ ਦੀ ਇੱਕ ਵੱਡੀ ਸਰਜਰੀ ਹੋਈ ਸੀ ਜਿਸ ਵਿੱਚ ਲਿਵਰ ਦਾ ਲਗਭਗ 22 ਫੀਸਦੀ ਹਿੱਸਾ ਕੱਢਣਾ ਪਿਆ ਸੀ। ਨਵਾਂ ਸਿਸਟ ਮਿਲਣ 'ਤੇ ਜੋੜਾ ਕਾਫੀ ਭਾਵੁਕ ਹੋ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕੈਂਸਰ ਦੁਬਾਰਾ ਨਾ ਪਰਤ ਆਇਆ ਹੋਵੇ। ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਹੁਣ ਦੀਪਿਕਾ ਦੀ 'ਓਰਲ ਕੀਮੋਥੈਰੇਪੀ' ਬੰਦ ਕਰਕੇ 'ਇਮਿਊਨੋਥੈਰੇਪੀ' (Immunotherapy) ਸ਼ੁਰੂ ਕੀਤੀ ਜਾ ਸਕਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਗੰਢਾਂ ਦੁਬਾਰਾ ਨਾ ਬਣਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
