ਫ਼ਰਾਂਸ ਦੀਆਂ ਗਲੀਆਂ ’ਚ ਸ਼ਾਹਿਦ ਦੀ ਬੱਚਿਆਂ ਵਾਂਗ 'ਮਸਤੀ', ਔਰਤ ਬਾਹਰ ਆਈ ਤਾਂ ਕਿਹਾ ‘ਸੌਰੀ ਆਂਟੀ’

Tuesday, May 24, 2022 - 04:54 PM (IST)

ਫ਼ਰਾਂਸ ਦੀਆਂ ਗਲੀਆਂ ’ਚ ਸ਼ਾਹਿਦ ਦੀ ਬੱਚਿਆਂ ਵਾਂਗ 'ਮਸਤੀ', ਔਰਤ ਬਾਹਰ ਆਈ ਤਾਂ ਕਿਹਾ ‘ਸੌਰੀ ਆਂਟੀ’

ਬਾਲੀਵੁੱਡ ਡੈਸਕ: ਅਦਾਕਾਰੀ ਦੇ ਨਾਲ ਮਸ਼ਹੂਰ ਅਦਾਕਾਰ ਸ਼ਾਹਿਦ ਕਪੂਰ ਜ਼ਿੰਦਗੀ ਨੂੰ ਖੂਬਸੂਰਤੀ ਨਾਲ ਜਿਊਣਾ ਵੀ ਚੰਗੀ ਤਰ੍ਹਾਂ ਨਾਲ ਜਾਣਦੇ ਹਨ। ਇਨ੍ਹੀਂ ਦਿਨੀ ਅਦਾਕਾਰ ਆਪਣੇ ਦੋਸਤਾਂ ਨਾਲ ਯੂਰੋਪ ਟ੍ਰਿਪ ’ਤੇ ਗਏ ਹੋਏ ਹਨ। ਇੱਥੋਂ ਦੇ ਟ੍ਰਿਪ ਦੀਆਂ ਝਲਕੀਆਂ ਉਹ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ: ਕਾਨਸ 2022 ‘ਸਨਸ ਆਫ਼ ਰਾਮਸੇਸ’ ਦੇ ਪ੍ਰੀਮੀਅਰ ਤੋਂ ਪਹਿਲਾਂ ਅਦਾਕਾਰ ਅਹਿਮਦ ਬੇਨੈਸਾ ਨੇ ਦੁਨੀਆ ਨੂੰ ਕਿਹਾ ਅਲਵਿਦਾ

ਇਸ ਦੌਰਾਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਯੂਰੋਪ ਟ੍ਰਿਪ ਦਾ ਇਕ ਤਾਜ਼ੀ ਵੀਡੀਓ ਸਾਂਝੀ ਕੀਤੀ ਹੈ। ਜੋ ਇੰਟਰਨੈੱਟ 'ਤੇ ਆਉਂਦੇ ਹੀ ਵਾਇਰਲ ਹੋ ਗਈ।ਵੀਡੀਓ ’ਚ ਸ਼ਾਹਿਦ ਅਤੇ ਈਸ਼ਾਨ ਖੱਟਰ ਇਕ ਤੰਗ ਗਲੀ ਦੀਆਂ ਉਲਟ ਕੰਧਾਂ ’ਤੇ ਆਪਣੇ ਆਪ ਦਾ ਬੈਲੇਂਸ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦੇ ਨਾਲ ਕੁਨਾਲ ਖੇਮੂ ਵੀ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ: ਕਨਿਕਾ ਕਪੂਰ ਦੀ ਵੈਡਿੰਗ ਰਿਸੈਪਸ਼ਨ ’ਤੇ ਪਹੁੰਚੀ ਅਜੇ ਦੇਵਗਨ ਦੀ ਧੀ, ਲੋਕਾਂ ਨੂੰ ਬਣਾਇਆ ਦੀਵਾਨਾ

ਉਨ੍ਹਾਂ ਦਾ ਰੌਲਾ ਸੁਣ ਕੇ ਇਕ ਔਰਤ ਨੇ ਆਪਣੇ ਘਰ ਦੀ ਖਿੜਕੀ ਖੋਲ੍ਹ ਕੇ ਉਨ੍ਹਾਂ ਨੂੰ ਦੇਖਿਆ ਅਤੇ ਸ਼ਾਹਿਦ ਉਸ ਨੂੰ ਦੇਖ ਕੇ ਹੇਠਾਂ ਉਤਰ ਜਾਂਦਾ ਹੈ। ਇਸ ਵੀਡੀਓ ਨਾਲ ਸ਼ਾਹਿਦ ਨੇ ਲਿਖਿਆ ‘ਸੌਰੀ ਆਂਟੀ।’ ਇਸ ਵੀਡੀਓ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰ ਕੇ ਇਸ ’ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ: ਕਾਨਸ 2022 ’ਚ ਰੈੱਡ ਕਾਰਪੇਟ ’ਤੇ ਉਤਰਨ ਤੋਂ ਬਾਅਦ ਪਿੰਕ ਆਉਟਫ਼ਿਟ ’ਚ ਨਜ਼ਰ ਆਈ ਉਰਵਸ਼ੀ

ਸ਼ਾਹਿਦ ਦੇ ਕੰਮ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਸ਼ਾਹਿਦ ਨੂੰ ਫ਼ਿਲਮ ਜਰਸੀ ’ਚ ਦੇਖਿਆ ਗਿਆ ਹੈ ਜਿਸ ’ਚ ਉਨ੍ਹਾਂ ਦੇ ਪਿਤਾ ਪੰਕਜ ਕਪੂਰ ਵੀ ਸਨ। 22 ਅਪ੍ਰੈਲ ਨੂੰ ਰਿਲੀਜ਼ ਹੋਈ ਇਹ ਫ਼ਿਲਮ ਬਾਕਸ ਆਫ਼ਿਸ ’ਤੇ ਖ਼ਾਸ ਕਮਾਲ ਨਹੀਂ ਕਰ ਸਕੀ। ਫ਼ਿਲਮ ਨੇ ਕੁੱਲ ਮਿਲਾ ਕੇ ਸਿਰਫ਼ 19.68 ਕਰੋੜ ਦਾ ਕਾਰੋਬਾਰ ਕੀਤਾ। ਇਸ ਦੇ ਨਾਲ ਹੀ ਸ਼ਾਹਿਦ ਜਲਦ ਹੀ ਇਕ ਫ਼ਰਜ਼ੀ ਵੈੱਬ ਸੀਰੀਜ਼ ’ਚ ਨਜ਼ਰ ਆਉਣਗੇ।

PunjabKesari


author

Anuradha

Content Editor

Related News