ਨੈਸ਼ਨਲ ਐਵਾਰਡ ''ਚ ਅੱਲੂ ਅਰਜੁਨ ਨੇ ਕ੍ਰਿਤੀ ਸੈਨਨ ਨਾਲ ਦਿੱਤਾ ''ਪੁਸ਼ਪਾ'' ਦਾ ਸਿਗਨੇਚਰ ਪੋਜ਼

Wednesday, Oct 18, 2023 - 12:10 PM (IST)

ਐਂਟਰਟੇਨਮੈਂਟ ਡੈਸਕ  : ਸਾਊਥ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਅੱਲੂ ਅਰਜੁਨ ਅਤੇ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੂੰ ਬੀਤੇ ਦਿਨੀਂ ਸਰਵੋਤਮ ਅਦਾਕਾਰਾ ਦਾ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ। ਇਸ ਐਵਾਰਡ ਸੈਰੇਮਨੀ ਦੀਆਂ ਕੁਝ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਅੱਲੂ ਅਰਜੁਨ-ਕ੍ਰਿਤੀ ਸੈਨਨ ਪੁਸ਼ਪਾ ਦੇ ਸਿਗਨੇਚਰ ਪੋਜ਼ ਦਿੰਦੇ ਨਜ਼ਰ ਆਏ

ਕ੍ਰਿਤੀ ਸੈਨਨ ਅਤੇ ਅੱਲੂ ਅਰਜੁਨ ਨੈਸ਼ਨਲ ਫਿਲਮ ਐਵਾਰਡ ਸਮਾਰੋਹ 'ਚ ਇਕੱਠੇ ਬੈਠੇ ਸਨ। ਦੋਵਾਂ ਦੀਆਂ ਇਕੱਠੀਆਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਵਾਇਰਲ ਹੋਈਆਂ ਸਨ, ਜਿਸ 'ਚ ਦੋਵੇਂ ਗੱਲਬਾਤ ਕਰਦੇ ਨਜ਼ਰ ਆਏ ਸਨ। ਇਸ ਦੌਰਾਨ ਉਨ੍ਹਾਂ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਦੀ ਚਰਚਾ ਕਾਫ਼ੀ ਹੋ ਰਹੀ ਹੈ।
ਇਕ ਤਸਵੀਰ 'ਚ ਕ੍ਰਿਤੀ ਸੈਨਨ ਅੱਲੂ ਅਰਜੁਨ ਨਾਲ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ, ਜਦੋਂ ਕਿ ਦੂਜੀ ਤਸਵੀਰ 'ਚ ਉਹ 'ਪੁਸ਼ਪਾ' ਦਾ ਸਿਗਨੇਚਰ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਇਹ ਤਸਵੀਰ ਵਾਇਰਲ ਹੋ ਰਹੀ ਹੈ।

PunjabKesari

ਅੱਲੂ ਅਰਜੁਨ ਅਤੇ ਕ੍ਰਿਤੀ ਸੈਨਨ ਦਾ ਲੁੱਕ
ਕ੍ਰਿਤੀ ਸੈਨਨ ਅਤੇ ਅੱਲੂ ਅਰਜੁਨ ਨੂੰ ਨੈਸ਼ਨਲ ਐਵਾਰਡ ਸੈਰੇਮਨੀ ਲਈ ਬੇਜ ਪਹਿਰਾਵੇ 'ਚ ਦੇਖਿਆ ਗਿਆ ਸੀ। ਕ੍ਰਿਤੀ ਨੇ ਗੁਲਾਬੀ ਅਤੇ ਚਿੱਟੇ ਰੰਗ ਦੀ ਸਾੜ੍ਹੀ ਪਹਿਨੀ ਸੀ। ਵਾਲਾਂ ਨੂੰ ਸਲੀਕ ਹੇਅਰ ਬੰਨ 'ਚ ਬੰਨ੍ਹਿਆ ਹੋਇਆ ਸੀ ਅਤੇ ਚਿੱਟਾ ਗਜਰਾ ਪਹਿਨਿਆ ਹੋਇਆ ਸੀ। ਕ੍ਰਿਤੀ ਦੇ ਮੱਥੇ 'ਤੇ ਇੱਕ ਛੋਟੀ ਨੀਲੀ ਬਿੰਦੀ ਅਤੇ ਹੱਥਾਂ 'ਚ ਕੰਗਣ ਸਨ। ਇਸ ਦੇ ਨਾਲ ਹੀ ਅੱਲੂ ਅਰਜੁਨ ਬੇਜ ਸੂਟ-ਬੂਟ 'ਚ ਵੀ ਘੱਟ ਖੂਬਸੂਰਤ ਨਹੀਂ ਲੱਗ ਰਹੇ ਸਨ ।

PunjabKesari

ਇਨ੍ਹਾਂ ਸਿਤਾਰਿਆਂ ਨੂੰ ਵੀ ਮਿਲਿਆ ਨੈਸ਼ਨਲ ਐਵਾਰਡ
ਕ੍ਰਿਤੀ ਸੈਨਨ ਅਤੇ ਅੱਲੂ ਅਰਜੁਨ ਤੋਂ ਇਲਾਵਾ ਆਲੀਆ ਭੱਟ ਨੂੰ ਵੀ ਸਰਵੋਤਮ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ ਮਿਲਿਆ। ਉਹ ਆਪਣੇ ਪਤੀ ਰਣਬੀਰ ਕਪੂਰ ਨਾਲ ਸਮਾਰੋਹ ਵਿੱਚ ਸ਼ਾਮਲ ਹੋਈ, ਜੋ ਆਪਣੀ ਪਤਨੀ ਦੀ ਪ੍ਰਾਪਤੀ ਤੋਂ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਆਰ ਮਾਧਵਨ, ਪੱਲਵੀ ਜੋਸ਼ੀ, ਵਹੀਦਾ ਰਹਿਮਾਨ, ਸ਼੍ਰੇਆ ਘੋਸ਼ਾਲ, ਪੰਕਜ ਤ੍ਰਿਪਾਠੀ, ਕਰਨ ਜੌਹਰ ਅਤੇ ਐੱਸ. ਰਾਜਾਮੌਲੀ ਵੀ ਨੈਸ਼ਨਲ ਐਵਾਰਡ ਲੈਣ ਦਿੱਲੀ ਪੁੱਜੇ ਸਨ।

PunjabKesari

ਬੈਸਟ ਐਕਟਰ : ਅੱਲੂ ਅਰਜੁਨ (ਪੁਸ਼ਪਾ)
ਬੈਸਟ ਐਕਟਰੈੱਸ : ਆਲੀਆ (ਗੰਗੂਬਾਈ ਕਾਠੀਆਵਾੜੀ), ਕ੍ਰਿਤੀ (ਮਿਮੀ)
ਬੈਸਟ ਹਿੰਦੀ ਫੀਚਰ ਫਿਲਮ : ਰਾਕੇਟਰੀ - ਦਿ ਨੰਬੀ ਇਫੈਕਟ
ਨਰਗਿਸ ਦੱਤ ਐਵਾਰਡ : ਦਿ ਕਸ਼ਮੀਰ ਫਾਈਲਜ਼
ਬੈਸਟ ਐਂਟਰਟੇਨਰ ਪਾਪੂਲਰ ਫਿਲਮ : ਆਰ. ਆਰ. ਆਰ.
ਬੈਸਟ ਸਪੋਰਟਿੰਗ ਐਕਟਰੈੱਸ : ਪੱਲਵੀ ਜੋਸ਼ੀ (ਦਿ ਕਸ਼ਮੀਰ ਫਾਈਲਜ਼)
ਬੈਸਟ ਸਪੋਰਟਿੰਗ ਐਕਟਰ : ਪੰਕਜ ਤ੍ਰਿਪਾਠੀ (ਮਿਮੀ)
ਬੈਸਟ ਡਾਇਰੈਕਸ਼ਨ : ਨਿਖਿਲ ਮਹਾਜਨ (ਮਰਾਠੀ ਫਿਲਮ ਗੋਦਾਵਰੀ)
ਸਪੈਸ਼ਲ ਜਿਊਰੀ ਐਵਾਰਡ : ਸ਼ੇਰਸ਼ਾਹ
ਬੈਸਟ ਮਿਊਜ਼ਿਕ ਡਾਇਰੈਕਸ਼ਨ : ਡੀ. ਐੱਸ. ਪੀ. (ਪੁਸ਼ਪਾ ਅਤੇ ਆਰ. ਆਰ. ਆਰ.)
ਬੈਸਟ ਕਾਸਟਿਊਮ ਡਿਜ਼ਾਈਨਰ : ਸਰਦਾਰ ਊਧਮ ਸਿੰਘ
ਬੈਸਟ ਮੇਲ ਪਲੇਬੈਕ ਸਿੰਗਰ : ਕਾਲ ਭੈਰਵ
ਬੈਸਟ ਫੀਮੇਲ ਪਲੇਬੈਕ ਸਿੰਗਰ : ਸ਼੍ਰੇਆ ਘੋਸ਼ਾਲ

PunjabKesari


sunita

Content Editor

Related News