TV 'ਤੇ ਇਸ ਦਿਨ ਦਿਖੇਗੀ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਫਿਲਮ 'ਸੌਂਕਣ ਸੌਂਕਣੇ 2'

Thursday, Oct 09, 2025 - 12:41 PM (IST)

TV 'ਤੇ ਇਸ ਦਿਨ ਦਿਖੇਗੀ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਫਿਲਮ 'ਸੌਂਕਣ ਸੌਂਕਣੇ 2'

ਐਂਟਰਟੇਨਮੈਂਟ ਡੈਸਕ : ਪੰਜਾਬੀ ਸਿਨੇਮਾ ਦੇ ਚਹੇਤੇ ਕਲਾਕਾਰ ਐਮੀ ਵਿਰਕ ਅਤੇ ਸਰਗੁਣ ਮਹਿਤਾ TV 'ਤੇ ਜਲਦ ਹੀ ਦਿਖਣਗੇ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੀ ਫਿਲਮ 'ਸੌਂਕਣ ਸੌਂਕਣੇ 2' 12 ਅਕਤੂਬਰ ਨੂੰ ZEE ਪੰਜਾਬੀ 'ਤੇ ਦਿਖਾਈ ਜਾਵੇਗੀ।

ਦੱਸ ਦੇਈਏ ਕਿ ਫਿਲਮ ਸਾਲ 2022 ’ਚ ਰਿਲੀਜ਼ ਹੋਈ ‘ਸੌਂਕਣ ਸੌਂਕਣੇ’ ਦਾ ਹੀ ਅਗਲਾ ਭਾਗ ਹੈ। ‘ਸੌਂਕਣ ਸੌਂਕਣੇ’ ਫਿਲਮ ਬਲਾਕਬਸਟਰ ਹਿੱਟ ਸਾਬਿਤ ਹੋਈ ਸੀ, ਜਿਸ ਨੇ ਕਮਾਈ ਦੇ ਮਾਮਲੇ ’ਚ ਵੀ ਰਿਕਾਰਡ ਬਣਾਏ ਸਨ। ਉਥੇ ਹੀ ‘ਸੌਂਕਣ ਸੌਂਕਣੇ 2’ ਆਪਣੇ ਪਹਿਲੇ ਭਾਗ ਨਾਲੋਂ ਵਧੇਰੇ ਮਨੋਰੰਜਨ ਭਰਪੂਰ ਹੈ। ‘ਸੌਂਕਣ ਸੌਂਕਣੇ 2’ ਫਿਲਮ ’ਚ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਮਜ਼ੇਦਾਰ ਗੱਲ ਇਹ ਹੈ ਕਿ ਸਰਗੁਣ ਮਹਿਤਾ ਇਸ ਫਿਲਮ ’ਚ 2 ਕਿਰਦਾਰ ਨਿਭਾਅ ਰਹੀ ਹੈ, ਇਕ ਕਿਰਦਾਰ ਨਸੀਬ ਕੌਰ ਦਾ ਹੈ ਤੇ ਦੂਜਾ ਮੋਨਿਕਾ ਬਲੂਚੀ ਦਾ।

ਫਿਲਮ ਨੂੰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਗਿਆ ਹੈ, ਜੋ ਪੰਜਾਬੀ ਸਿਨੇਮਾ ’ਚ ਕਈ ਸੁਪਰਹਿੱਟ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਹੈ। ਇਸ ਨੂੰ ਜਤਿਨ ਸੇਠੀ, ਸਰਗੁਣ ਮਹਿਤਾ ਤੇ ਰਵੀ ਦੂਬੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਹ ਫਿਲਮ ਨਾਦਸ ਸਟੂਡੀਓਜ਼ ਤੇ ਡ੍ਰੀਮਯਾਤਾ ਐਟਰਟੇਨਮੈਂਟ ਦੀ ਸਾਂਝੀ ਪੇਸ਼ਕਸ਼ ਹੈ, ਜਿਸ ’ਚ ਪਾਗਲਪਣ, ਕਨਫਿਊਜ਼ਨ ਤੇ ਹਾਸੇ ਦੇ ਨਾਲ ਸਰਪ੍ਰਾਈਜ਼ ਵੀ ਮਿਲਣ ਵਾਲਾ ਹੈ।


author

Aarti dhillon

Content Editor

Related News