'ਸੱਤਯਮੇਵ ਜਯਤੇ' ਨੂੰ ਸੈਂਸਰ ਬੋਰਡ ਵਲੋਂ ਮਿਲਿਆ 'A' ਸਰਟੀਫਿਕੇਟ

08/13/2018 11:18:34 AM

ਮੁੰਬਈ (ਬਿਊਰੋ)— ਸਵਤੰਤਰਤਾ ਦਿਵਸ ਮੌਕੇ ਰਿਲੀਜ਼ ਹੋਣ ਵਾਲੀ ਫਿਲਮ 'ਸੱਤਯਮੇਵ ਜਯਤੇ' ਨੂੰ ਸੈਂਸਰ ਬੋਰਡ ਵਲੋਂ 'A' ਸਰਟੀਫਿਕੇਟ ਜਾਰੀ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਨਿਰਮਾਤਾ ਨਿਖਿਲ ਅਡਵਾਨੀ ਇਸ ਗੱਲ ਤੋਂ ਖੁਸ਼ ਹਨ ਅਤੇ ਸੈਂਸਰ ਬੋਰਡ ਦੇ ਫੈਸਲੇ ਤੋਂ ਸੰਤੁਸ਼ਟ ਹਨ। ਨਿਖਿਲ ਅਡਵਾਨੀ ਨੇ ਇੰਟਰਵਿਊ ਦੌਰਾਨ ਕਿਹਾ, ''ਫਿਲਮ ਨੂੰ ਮਿਲੇ 'A' ਸਰਟੀਫਿਕੇਟ ਦਾ ਅਸੀਂ ਸਵਾਗਤ ਕਰਦੇ ਹਾਂ। CBFC ਨੇ ਫਿਲਮ 'ਚ ਜੋ ਵਿਵਾਦ ਦੇਖ ਇਸ ਨੂੰ 'A' ਸਰਟੀਫਿਕੇਟ ਦਿੱਤਾ ਹੈ। ਉਸ ਤੋਂ ਅਸੀਂ ਜਾਣੂ ਹਾਂ। ਮੈਂ ਅਤੇ ਮੇਰੇ ਸਹਿ-ਨਿਰਮਾਤਾ ਇਸ ਤੋਂ ਕਾਫੀ ਖੁਸ਼ ਹਨ।

ਜ਼ਿਆਦਾਤਰ ਫਿਲਮ ਨਿਰਮਾਤਾ 'A' ਸਰਟੀਫਿਕੇਟ ਤੋਂ ਬੱਚਨ ਲਈ ਫਿਲਮ 'ਚ ਕੰਟੈਂਟ ਕਟਵਾਉਣ ਲਈ ਰਾਜ਼ੀ ਹੋ ਜਾਂਦੇ ਹਨ। ਅਸੀਂ ਚਾਹੁੰਦੇ ਸੀ ਕਿ ਫਿਲਮ ਨੂੰ 'A' ਸਰਟੀਫਿਕੇਟ ਮਿਲੇ, ਕਿਉਂਕਿ ਫਿਲਮਾਂ ਬੱਚਿਆਂ ਲਈ ਨਹੀਂ ਹਨ। ਫਿਲਮ 'ਚ ਕਾਫੀ ਜ਼ਿਆਦਾ ਹੰਗਾਮਾ ਹੈ ਅਤੇ ਫਿਲਮ ਭ੍ਰਿਸ਼ਟਾਚਾਰ ਵਰਗੇ ਮੁੱਦੇ 'ਤੇ ਆਧਾਰਿਤ ਹੈ। ਅਸੀਂ ਫਿਲਮ ਰਾਹੀਂ ਇਕ ਡੁੰਘਾ ਅਤੇ ਮਜ਼ਬੂਤ ਸੰਦੇਸ਼ ਦੇਣਾ ਚਾਹੁੰਦੇ ਸੀ। ਅਸੀਂ ਫਿਲਮ ਰਾਹੀਂ ਭ੍ਰਿਸ਼ਟਾਚਾਰ ਦਾ ਇਕ ਹੱਲ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਹੋ ਸਕਦਾ ਹੈ ਕਿ ਇਹ ਫਿਲਮ ਸਭ ਨੂੰ ਪਸੰਦ ਨਾ ਆਏ। ਇਹ ਫਿਲਮ ਉਨ੍ਹਾਂ ਲੋਕਾਂ ਲਈ ਬਿਲਕੁੱਲ ਨਹੀਂ ਹੈ ਜੋ ਲੋਕ ਫਿਲਮ 'ਚ ਲੜਾਈ ਦੇਖ ਨਹੀਂ ਕਰ ਸਕਦੇ। ਅਸੀਂ ਸੈਂਸਰ ਬੋਰਡ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਬਿਨਾਂ ਕੱਟ ਦੇ ਫਿਲਮ ਨੂੰ 'A' ਸਰਟੀਫਿਕੇਟ ਦੇਣ ਦੀ ਮੰਗ ਕੀਤੀ।


ਦੱਸਣਯੋਗ ਹੈ ਕਿ ਫਿਲਮ 'ਸੱਤਯਮੇਵ ਜਯਤੇ' 15 ਅਗਸਤ, 2018 ਨੂੰ ਭਾਰਤ ਦੇ 71ਵੇਂ ਸਵਤੰਤਰਤਾ ਦਿਵਸ 'ਤੇ ਰਿਲੀਜ਼ ਕੀਤੀ ਜਾਵੇਗੀ। ਫਿਲਮ 'ਚ ਜੌਨ ਅਬ੍ਰਾਹਮ, ਮਨੋਜ ਵਾਜਪਾਈ, ਨੋਰਾ ਫਤੇਹੀ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ।


Related News