ਸਤਿੰਦਰ ਸਰਤਾਜ ਨੇ ਦੱਸਿਆ- ਕਿਵੇਂ ਮਨਾਈ ਦਾ ਰੁੱਸੀ ਪਤਨੀ ਨੂੰ
Wednesday, Feb 05, 2025 - 10:36 AM (IST)

ਜਲੰਧਰ- ਗਾਇਕ ਸਤਿੰਦਰ ਸਰਤਾਜ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਉਨ੍ਹਾਂ ਨੇ ਬਹੁਤ ਸਾਰੇ ਗੀਤ ਸੂਫ਼ੀ ਗੀਤ ਗਾਏ ਹਨ ਜੋ ਹਿੱਟ ਸਾਬਤ ਹੋਏ ਹਨ। ਅੱਜ ਪੂਰੀ ਦੁਨੀਆ ਉਨ੍ਹਾਂ ਦਾ ਨਾਂਅ ਜਾਣਦੀ ਹੈ। ਅੱਜ ਉਹ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ।ਗਾਇਕ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਗਾਇਕ ਦੀ ਇੱਕ ਇੰਟਰਵਿਊ ਲਗਾਤਾਰ ਸੁਰਖ਼ੀਆਂ ਬਟੋਰ ਰਹੀ ਹੈ, ਜਿਸ ਵਿੱਚ ਗਾਇਕ ਨੇ ਪਹਿਲੀ ਵਾਰ ਆਪਣੀ ਪਤਨੀ ਬਾਰੇ ਗੱਲ ਕੀਤੀ, ਦਰਅਸਲ, ਇੱਕ ਇੰਟਰਵਿਊ ਦੌਰਾਨ ਗਾਇਕ ਤੋਂ ਪੁੱਛਿਆ ਗਿਆ ਕਿ ਜਦੋਂ ਤੁਹਾਡੀ ਪਤਨੀ ਤੁਹਾਡੇ ਤੋਂ ਰੁੱਸ ਜਾਂਦੀ ਹੈ ਤਾਂ ਤੁਸੀਂ ਉਨ੍ਹਾਂ ਨੂੰ ਕਿਵੇਂ ਮਨਾਉਂਦੇ ਹੋ?ਇਸ ਗੱਲ ਦਾ ਜੁਆਬ ਦਿੰਦੇ ਹੋਏ ਗਾਇਕ ਨੇ ਕਿਹਾ, 'ਮੈਨੂੰ ਸਫ਼ਾਈ ਕਰਨਾ ਬਹੁਤ ਪਸੰਦ ਹੈ, ਹਾਲਾਂਕਿ ਮੈਨੂੰ ਖਾਣਾ ਨਹੀਂ ਬਣਾਉਣਾ ਆਉਂਦਾ, ਸਿਰਫ਼ ਮੈਂ ਚਾਹ ਬਣਾ ਸਕਦਾ ਹਾਂ, ਮੇਰੀ ਚਾਹ ਵਰਗੀ ਚਾਹ ਕੋਈ ਨਹੀਂ ਬਣਾ ਸਕਦਾ। ਜਦੋਂ ਮੇਰੀ ਪਤਨੀ ਰੁੱਸਦੀ ਹੈ ਤਾਂ ਮੈਂ ਚਾਹ ਬਣਾ ਕੇ ਉਨ੍ਹਾਂ ਨੂੰ ਪਿਲਾ ਦਿੰਦਾ ਹਾਂ।'
ਇਹ ਵੀ ਪੜ੍ਹੋ- ਕਿਉਂ ਚੱਲੀਆਂ Prem Dhillon ਦੇ ਘਰ ਬਾਹਰ ਗੋਲੀਆਂ, ਮੂਸੇਵਾਲੇ ਨਾਲ ਜੁੜਿਆ ਹੈ ਮਾਮਲਾ
ਆਪਣੀ ਪਤਨੀ ਦੇ ਪਸੰਦ ਦੇ ਗੀਤ ਬਾਰੇ ਗੱਲ ਕਰਦੇ ਹੋਏ ਗਾਇਕ ਨੇ ਦੱਸਿਆ, 'ਹਾਲਾਂਕਿ ਉਨ੍ਹਾਂ ਨੂੰ ਮੇਰੇ ਸਾਰੇ ਗੀਤ ਹੀ ਪਸੰਦ ਹਨ, ਪਰ ਕਿਉਂਕਿ ਸਾਡਾ ਪਰਿਵਾਰ ਧਾਰਮਿਕ ਬਹੁਤ ਹੈ, ਇਸ ਲਈ ਮੇਰੀ ਪਤਨੀ ਨੂੰ ਮੇਰਾ 'ਸਾਈ' ਗੀਤ ਕਾਫੀ ਜਿਆਦਾ ਪਸੰਦ ਹੈ।' ਉਲੇਖਯੋਗ ਹੈ ਕਿ ਗਾਇਕ ਆਪਣੀ ਨਿੱਜੀ ਜ਼ਿੰਦਗੀ ਨੂੰ ਹਮੇਸ਼ਾ ਹੀ ਗੁਪਤ ਰੱਖਦੇ ਹਨ, ਬਹੁਤ ਘੱਟ ਅਜਿਹੇ ਪਲ਼ ਹੁੰਦੇ ਹਨ, ਜਦੋਂ ਗਾਇਕ ਆਪਣੇ ਪਰਿਵਾਰ ਬਾਰੇ ਕੋਈ ਗੱਲ ਸਾਂਝੀ ਕਰਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e