ਬੰਟੀ ਬੈਂਸ ਨੇ ਨਕਾਰੇ ਠੱਗੀ ਦੇ ਇਲਜ਼ਾਮ, ਮੂਸੇਵਾਲਾ ਦੇ ਮਾਪਿਆਂ ਤੋਂ ਮੰਗਿਆ ਸਬੂਤ !

Friday, Feb 13, 2026 - 12:35 PM (IST)

ਬੰਟੀ ਬੈਂਸ ਨੇ ਨਕਾਰੇ ਠੱਗੀ ਦੇ ਇਲਜ਼ਾਮ, ਮੂਸੇਵਾਲਾ ਦੇ ਮਾਪਿਆਂ ਤੋਂ ਮੰਗਿਆ ਸਬੂਤ !

ਐਂਟਰਟੇਨਮੈਂਟ ਡੈਸਕ : ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗੀਤਕਾਰ ਅਤੇ ਪ੍ਰੋਡਿਊਸਰ ਬੰਟੀ ਬੈਂਸ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਵਿਚਾਲੇ ਚੱਲ ਰਿਹਾ ਵਿਵਾਦ ਹੁਣ ਹੋਰ ਗਰਮਾ ਗਿਆ ਹੈ। ਸਿੱਧੂ ਦੇ ਮਾਪਿਆਂ ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮਾਂ ਤੋਂ ਬਾਅਦ ਹੁਣ ਬੰਟੀ ਬੈਂਸ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਰੱਖਦਿਆਂ ਕਈ ਸਵਾਲ ਖੜ੍ਹੇ ਕੀਤੇ ਹਨ।

ਇਹ ਵੀ ਪੜ੍ਹੋ: SSP ਦਫ਼ਤਰ ਬਾਹਰ ਰੋ ਪਏ ਮੂਸੇਵਾਲਾ ਦੇ ਮਾਪੇ, ਫ਼ਰਸ਼ 'ਤੇ ਬੈਠ ਮੰਗਿਆ ਇਨਸਾਫ਼, ਸ਼੍ਰੀ ਬਰਾੜ ਨੇ ਸਰਕਾਰ ਨੂੰ ਰਗੜਿਆ!

"ਕੀ ਮੈਂ ਚੋਰ ਹਾਂ?" – ਬੰਟੀ ਬੈਂਸ ਨੇ ਮੰਗਿਆ ਜਵਾਬ

ਬੰਟੀ ਬੈਂਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣਾ ਸਟੈਂਡ ਸਪੱਸ਼ਟ ਕਰਨ। ਬੈਂਸ ਨੇ ਲਿਖਿਆ, ਕੀ ਸਿੱਧੂ ਦੇ ਪਰਿਵਾਰ ਦੇ 30, 32 ਜਾਂ 35 ਕਰੋੜ ਰੁਪਏ ਮੈਂ ਖਾ ਲਏ ਹਨ? ਮੈਂ ਚੋਰ ਹਾਂ...? ਜਾਂ ਮੈਨੂੰ ਮੇਰੇ ਨਾਮ ਨੂੰ ਵਰਤ ਰਹੇ ਨੇ, ਸਵਾ 100 ਕਰੋੜ ਵਿਚੋਂ ਪੈਂਡਿੰਗ ਪੇਮੈਂਟ ਕਢਵਾਉਣ ਲਈ ਸ਼ਬੀਰ ਮੋਮਿਨ ਤੋਂ? ਬੈਂਸ ਨੇ ਚੁਣੌਤੀ ਦਿੰਦਿਆਂ ਕਿਹਾ, "ਜੇ ਪੈਸੇ ਮੈਂ ਖਾ ਗਿਆ? ਮੈਂ ਚੋਰ ਹਾਂ? ਮੈਂ ਪੈਸੇ ਦੇਣੇ ਹਨ ਤਾਂ 1 ਵੀ ਸਬੂਤ ਦੇਣ। ਮੈਂ ਠੱਗ ਚੋਰ ਦਾ ਟੈਗ ਇਸ ਤਰ੍ਹਾਂ ਨਹੀਂ ਲਵਾਉਣਾ ਫਰੀ ਵਿਚ ਸੇਵਾ ਕਰਕੇ।" 

ਇਹ ਵੀ ਪੜ੍ਹੋ: ਕ੍ਰਿਕਟ ਹੋਸਟ ਗੌਰਵ ਕਪੂਰ ਦੇ ਪਿਆਰ 'ਚ 'ਕਲੀਨ ਬੋਲਡ' ਹੋਈ ਇਹ ਮਸ਼ਹੂਰ ਅਦਾਕਾਰਾ, ਵਿਆਹ ਦੀਆਂ ਤਿਆਰੀਆਂ ਸ਼ੁਰੂ

PunjabKesari

ਮਿਲਣ ਤੋਂ ਮਨ੍ਹਾ ਕਰਨ ਦੇ ਲਾਏ ਇਲਜ਼ਾਮ

ਬੰਟੀ ਬੈਂਸ ਨੇ ਦਾਅਵਾ ਕੀਤਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਫ਼ੋਨ ਕਾਲਾਂ ਅਤੇ ਵਟਸਐਪ ਮੈਸੇਜ ਰਾਹੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਮੁਤਾਬਕ, ਉਨ੍ਹਾਂ ਦੇ ਸਾਥੀ ਗਿੱਲ ਰੌਂਤਾ ਅਤੇ ਸਟਾਲਿਨਵੀਰ ਨੇ ਵੀ ਮਿਲਣ ਦਾ ਸਮਾਂ ਲੈਣ ਲਈ ਫ਼ੋਨ ਕੀਤੇ ਸਨ ਪਰ ਪਰਿਵਾਰ ਵੱਲੋਂ ਮਿਲਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਅਦਾਕਾਰੀ ਦੇ ਨਾਲ-ਨਾਲ ਹੁਣ ਮਰੀਜ਼ਾਂ ਦਾ ਇਲਾਜ ਵੀ ਕਰੇਗੀ ਇਹ ਅਦਾਕਾਰਾ, ਬਣੀ ਡਾਕਟਰ

ਕੀ ਹੈ ਪੂਰਾ ਮਾਮਲਾ?

ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੰਟੀ ਬੈਂਸ, ਗੁਰਪ੍ਰੀਤ ਸਿੰਘ ਭਸੀਨ ਅਤੇ ਸ਼ਬੀਰ ਮੋਮਿਨ ਵਿਰੁੱਧ ਕੰਪਨੀ ਦੀ ਕਮਾਈ ਵਿੱਚ ਹੇਰਾਫੇਰੀ ਦੇ ਇਲਜ਼ਾਮ ਲਗਾਉਂਦਿਆਂ ਮਾਨਸਾ SSP ਦਫ਼ਤਰ ਮੂਹਰੇ ਧਰਨਾ ਦਿੱਤਾ ਸੀ। ਬਲਕੌਰ ਸਿੰਘ ਦਾ ਕਹਿਣਾ ਹੈ ਕਿ ਬੰਟੀ ਬੈਂਸ ਨੇ ਕੰਪਨੀ ਦੇ ਮੈਨੇਜਰ ਹੁੰਦਿਆਂ ਕਮਾਈ ਦਾ ਕੋਈ ਹਿਸਾਬ-ਕਿਤਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ: ਆਦਿਤਿਆ ਪੰਚੋਲੀ ਜਬਰ-ਜ਼ਨਾਹ ਮਾਮਲੇ 'ਚ ਨਵਾਂ ਮੋੜ, ਹਾਈ ਕੋਰਟ ਨੇ ਸ਼ਿਕਾਇਤਕਰਤਾ ਅਦਾਕਾਰਾ ਨੂੰ ਜਾਰੀ ਕੀਤਾ ਨੋਟਿਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News