'ਮੇਰੇ ਭਰਾ ਦਾ ਹੋ ਗਿਆ ਦਿਹਾਂਤ..!', ਸਲਮਾਨ ਖ਼ਾਨ ਨੇ ਖ਼ੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
Monday, May 04, 2026 - 10:59 AM (IST)
ਮੁੰਬਈ (ਏਜੰਸੀ)- ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੇ ਐਤਵਾਰ ਰਾਤ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੇ ਭਰਾ ਵਰਗੇ ਦੋਸਤ 42 ਸਾਲਾ ਸੁਸ਼ੀਲ ਕੁਮਾਰ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਲਮਾਨ ਨੇ ਉਨ੍ਹਾਂ ਨੂੰ ਆਪਣਾ ਭਰਾ ਦੱਸਦਿਆਂ ਇੱਕ ਭਾਵੁਕ ਨੋਟ ਲਿਖਿਆ ਹੈ।

ਸਲਮਾਨ ਖਾਨ ਨੇ ਦੱਸਿਆ ਕਿ, ਇਹ ਇਨਸਾਨ 42 ਸਾਲ ਤੋਂ ਮੇਰਾ ਭਰਾ ਰਿਹਾ ਹੈ। ਸੁਸ਼ੀਲ ਇੱਕ ਬਹੁਤ ਹੀ ਨੇਕ, ਦਿਆਲੂ ਅਤੇ ਮਦਦਗਾਰ ਇਨਸਾਨ ਸੀ। ਉਹ ਹਮੇਸ਼ਾ ਮੁਸਕਰਾਉਂਦਾ ਰਹਿੰਦਾ ਸੀ, ਚਾਹੇ ਹਾਲਾਤ ਕਿੰਨੇ ਵੀ ਮਾੜੇ ਕਿਉਂ ਨਾ ਹੋਣ। ਉਹ ਹਮੇਸ਼ਾ ਕਹਿੰਦਾ ਸੀ ਕੋਈ ਫਰਕ ਨਹੀਂ ਪੈਂਦਾ, ਸਭ ਠੀਕ ਹੋਵੇਗਾ। ਸਲਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਸੁਸ਼ੀਲ ਨੇ ਮੌਤ ਦੇ ਵਿਰੁੱਧ ਇੱਕ 'ਹੈਵੀਵੇਟ ਚੈਂਪੀਅਨ' ਵਾਂਗ ਲੜਾਈ ਲੜੀ। ਉਨ੍ਹਾਂ ਨੇ ਦੱਸਿਆ ਕਿ ਸੁਸ਼ੀਲ ਦੇ ਚਿਹਰੇ 'ਤੇ ਅੰਤਿਮ ਸਮੇਂ ਵੀ ਮੁਸਕਰਾਹਟ ਸੀ। ਕੋਈ ਪਹਿਲਾਂ ਜਾਂਦਾ ਹੈ, ਕੋਈ ਬਾਅਦ ਵਿੱਚ, ਸਾਰਿਆਂ ਨੂੰ ਜਾਣਾ ਹੀ ਹੈ। ਪਤਾ ਨਹੀਂ ਕਦੋਂ ਇਸ ਲਈ ਕੁੱਝ ਅਜਿਹਾ ਕਰਕੇ ਜਾਓ ਜੋ ਯਾਦ ਰਹੇ।
ਸਲਮਾਨ ਨੇ ਆਪਣੇ ਪਿਤਾ ਸਲੀਮ ਖਾਨ ਅਤੇ ਸੁਸ਼ੀਲ ਨਾਲ ਕੁਝ ਪੁਰਾਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਪੂਰੇ ਖਾਨ ਪਰਿਵਾਰ ਦੇ ਬਹੁਤ ਕਰੀਬੀ ਸੀ। ਹਾਲਾਂਕਿ ਸਲਮਾਨ ਖਾਨ ਅਤੇ ਮਰਹੂਮ ਸੁਸ਼ੀਲ ਕੁਮਾਰ ਵਿਚਾਲੇ ਕੀ ਰਿਸ਼ਤਾ ਇਹ ਸਪਸ਼ਟ ਨਹੀਂ ਹੈ।
ਸਲਮਾਨ ਖਾਨ ਦੀ ਗੱਲ ਕਰੀਏ ਤਾਂ ਉਹ ਫਿਲਹਾਲ ਆਪਣੀ ਅਗਲੀ ਫਿਲਮ "ਮਾਤ੍ਰਭੂਮੀ: ਮੇਅ ਵਾਰ ਰੈਸਟ ਇਨ ਪੀਸ" ਦੀ ਤਿਆਰੀ ਵਿੱਚ ਰੁੱਝੇ ਹੋਏ ਹਨ।
ਇਹ ਵੀ ਪੜ੍ਹੋ: 'ਭਵਿੱਖ ਨੂੰ ਸੁਰੱਖਿਅਤ ਕਰਨ ਲਈ ਚੁੱਕਿਆ ਇਹ ਕਦਮ' ; 32 ਸਾਲਾ ਮਸ਼ਹੂਰ ਅਦਾਕਾਰਾ ਨੇ ਫ੍ਰੀਜ਼ ਕਰਵਾਏ ਐੱਗਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
