'ਪੰਜਾਬ ਨਹੀਂ ਜਿੱਤੀ ਤਾਂ ਕੀ ਹੋਇਆ, ਪ੍ਰੀਤੀ ਤਾਂ ਖ਼ੁਦ ਹੀ ਟਰਾਫ਼ੀ..!' ਅਦਾਕਾਰਾ ਨੇ ਫੈਨ ਨੂੰ ਖ਼ੁਦ ਦਿੱਤਾ ਜਵਾਬ
Tuesday, Apr 28, 2026 - 12:21 PM (IST)
ਮੁੰਬਈ (ਏਜੰਸੀ) - IPL ਵਿੱਚ ਆਪਣੀ ਟੀਮ ਪੰਜਾਬ ਕਿੰਗਜ਼ ਦੀ ਸਫ਼ਲਤਾ ਦਾ ਆਨੰਦ ਮਾਣ ਰਹੀ ਹੈ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖਾਸ ਸਵਾਲ-ਜਵਾਬ ਸੈਸ਼ਨ (#pzchat) ਕੀਤਾ।
ਇਸ ਸੈਸ਼ਨ ਦੌਰਾਨ ਜਦੋਂ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਪੱਛਿਆ ਕੀ ਕਿ ਉਨ੍ਹਾਂ ਨੇ ਉਹ 'ਜ਼ਬਰਦਸਤ' ਟਵੀਟ ਦੇਖਿਆ ਹੈ, ਜਿਸ ਵਿੱਚ ਲਿਖਿਆ ਸੀ, ਇਕ ਵਜ੍ਹਾ ਹੈ ਕਿ ਉਨ੍ਹਾਂ ਨੇ ਕੋਈ ਟਰਾਫੀ ਨਹੀਂ ਜਿੱਤੀ, ਕਿਉਂਕਿ ਉਹ ਖੁਦ ਹੀ ਟਰਾਫੀ ਹੈ।' ਇਸ 'ਤੇ ਪ੍ਰੀਤੀ ਨੇ ਪਿਆਰ ਨਾਲ ਜਵਾਬ ਦਿੰਦਿਆਂ ਕਿਹਾ, ਧੰਨਵਾਦ, ਇਹ ਬਹੁਤ ਪਿਆਰਾ ਹੈ ਪਰ ਸੱਚ ਕਹਾਂ ਤਾਂ ਕੋਈ ਵੀ ਔਰਤ ਟਰਾਫੀ ਨਹੀਂ ਬਣਨਾ ਚਾਹੁੰਦੀ। ਟਰਾਫੀ 'ਤੇ ਮਾਲਕੀ ਹੱਕ ਹੁੰਦਾ ਹੈ, ਔਰਤਾਂ 'ਤੇ ਨਹੀਂ! ਟਰਾਫੀ ਨੂੰ ਕੱਚ ਦੀਆਂ ਅਲਮਾਰੀਆਂ ਵਿੱਚ ਸਜਾ ਕੇ ਰੱਖਿਆ ਜਾਂਦਾ ਹੈ, ਜਦਕਿ ਇਕ ਔਰਤ ਦੀ ਅਸਲ ਜਗ੍ਹਾ ਕਿਸੇ ਦੇ ਜੀਵਨ ਅਤੇ ਦਿਲ ਵਿੱਚ ਹੁੰਦੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦਾ ਕਲੱਬ 'ਚ ਪੈ ਗਿਆ ਪੰਗਾ ! ਕੁੱਟ-ਕੁੱਟ ਤੋੜ'ਤਾ ਦੰਦ, ਮੂੰਹ ਵੀ ਸੁੱਜਾ
ਫਿਰ ਇਕ ਯੂਜ਼ਰ ਨੇ ਉਨ੍ਹਾਂ ਤੋਂ ਪੁੱਛਿਆ, ਤੁਹਾਡੀਆਂ ਫਿਲਮਾਂ 'Vibe' ਅਤੇ 'Lahore 1947' ਨੂੰ ਸਾਈਨ ਕਰਨ ਲਈ ਤੁਹਾਡੇ ਕਿਰਦਾਰਾਂ ਵਿਚੋਂ ਅਜਿਹੀ ਕਿਹੜੀ ਗੱਲ ਸੀ ਜੋ ਤੁਹਾਨੂੰ ਸਭ ਤੋਂ ਵੱਧ ਪਸੰਦ ਆਈ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਪ੍ਰੀਤੀ ਨੇ ਕਿਹਾ, ਮੈਂ ਹਮੇਸ਼ਾ ਤੋਂ ਇਕ ਪੀਰੀਅਡ ਫਿਲਮ ਕਰਨਾ ਚਾਹੁੰਦੀ ਸੀ। ਇਸ ਲਈ ਮੈਂ 'Lahore 1947' ਸਾਈਨ ਕੀਤੀ। ਇਸ ਫਿਲਮ ਵਿੱਚ ਉਹ ਆਪਣੇ ਮਨਪਸੰਦ ਨਿਰਦੇਸ਼ਕ ਰਾਜ ਕੁਮਾਰ ਸੰਤੋਸ਼ੀ ਅਤੇ ਅਦਾਕਾਰ ਸੰਨੀ ਦਿਓਲ ਨਾਲ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਆਪਣੀ ਆਉਣ ਵਾਲੀ ਫਿਲਮ 'Vibe' ਦੀ ਗੱਲ ਕਰਦੇ ਹੋਏ ਪ੍ਰੀਤੀ ਨੇ ਕਿਹਾ, ਇਹ ਇੱਕ ਹਲਕੀ-ਫੁਲਕੀ ਕਾਮੇਡੀ ਫਿਲਮ ਹੈ। ਅਦਾਕਾਰਾ ਨੇ ਦੱਸਿਆ ਕਿ ਇਹ ਦੋਵੇਂ ਫਿਲਮਾਂ ਇਸੇ ਸਾਲ ਰਿਲੀਜ਼ ਹੋਣਗੀਆਂ।
ਇਹ ਵੀ ਪੜ੍ਹੋ: ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਏ ਸੰਜੇ ਦੱਤ, ਜਾਣੋ ਕੀ ਹੈ ਪੂਰਾ ਮਾਮਲਾ
ਇਕ ਨੈਟੀਜ਼ਨ ਨੇ ਅਦਾਕਾਰਾ ਤੋਂ ਸ਼੍ਰੇਅਸ ਅਈਅਰ ਨਾਲ ਉਨ੍ਹਾਂ ਦੇ ਅਨੁਭਵ ਬਾਰੇ ਪੁੱਛਦਿਆਂ ਕਿਹਾ ਕਿ 'ਕੀ ਤੁਸੀਂ ਸਾਡੇ ਸਰਪੰਚ ਸਾਬ੍ਹ ਬਾਰੇ ਕੁੱਝ ਸ਼ਬਦ ਕਹਿ ਸਕਦੇ ਹੋ? ਇਸ 'ਤੇ ਅਦਾਕਾਰਾ ਨੇ ਕ੍ਰਿਕਟਰ ਸ਼੍ਰੇਅਸ ਅਈਅਰ ਦੀ ਖੂਬ ਤਾਰੀਫ਼ ਕੀਤੀ। ਉਨ੍ਹਾਂ ਅਈਅਰ ਨੂੰ ਇੱਕ ਸੂਝਵਾਨ, ਸ਼ਾਂਤ ਅਤੇ ਪ੍ਰੇਰਨਾਦਾਇਕ ਲੀਡਰ ਦੱਸਿਆ ਜੋ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਚੱਲਦੇ ਹਨ। ਉਨ੍ਹਾਂ ਇੱਕ ਦਿਲਚਸਪ ਗੱਲ ਵੀ ਸਾਂਝੀ ਕੀਤੀ ਕਿ ਅਈਅਰ ਬੱਚਿਆਂ ਨਾਲ ਵੀ ਬਹੁਤ ਪਿਆਰ ਨਾਲ ਪੇਸ਼ ਆਉਂਦੇ ਹਨ, ਇਸ ਲਈ ਮੇਰੇ ਬੱਚੇ ਉਨ੍ਹਾਂ ਨੂੰ ਪਿਆਰ ਨਾਲ 'ਸ਼੍ਰੇਅਸ ਭਈਆ' ਕਹਿ ਕੇ ਬੁਲਾਉਂਦੇ ਹਨ।
ਇਹ ਵੀ ਪੜ੍ਹੋ: ਅਦਾਕਾਰਾ ਨੇ 'ਮਿੱਠੇ ਜਾਲ' 'ਚ ਫਸਾਇਆ ਇੰਜੀਨੀਅਰ ! ਪਿਆਰ ਦੀਆਂ ਪੀਂਘਾਂ 'ਚ ਪਾ ਠੱਗ ਲਏ 9 ਕਰੋੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
