ਸਲਮਾਨ ਖਾਨ ਨੇ ਨਯਨਤਾਰਾ ਨਾਲ ਅਗਲੀ ਫਿਲਮ ਦਾ ਕੀਤਾ ਐਲਾਨ, ਈਦ 2027 ਲਈ ਬੁੱਕ ਕੀਤਾ ਬਾਕਸ ਆਫਿਸ

Saturday, Apr 25, 2026 - 11:01 AM (IST)

ਸਲਮਾਨ ਖਾਨ ਨੇ ਨਯਨਤਾਰਾ ਨਾਲ ਅਗਲੀ ਫਿਲਮ ਦਾ ਕੀਤਾ ਐਲਾਨ, ਈਦ 2027 ਲਈ ਬੁੱਕ ਕੀਤਾ ਬਾਕਸ ਆਫਿਸ

ਮੁੰਬਈ- ਸੁਪਰਸਟਾਰ ਸਲਮਾਨ ਖਾਨ ਨੇ ਅਧਿਕਾਰਤ ਤੌਰ ’ਤੇ ਈਦ-2027 ਲਈ ਆਪਣੀ ਅਗਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਖਬਰ ਨੇ ਪ੍ਰਸ਼ੰਸਕਾਂ ਵਿਚ ਹਲਚਲ ਮਚਾ ਦਿੱਤੀ ਹੈ ਅਤੇ ਉਸ ਰਵਾਇਤ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ ਜਿਸ ਨੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਹਿੰਦੀ ਸਿਨੇਮਾ ਨੂੰ ਪਰਿਭਾਸ਼ਿਤ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Salman Khan (@beingsalmankhan)

ਇਸ ਨਵੀਂ ਫਿਲਮ ਦਾ ਨਾਂ ਫਿਲਹਾਲ ‘ਐੱਸ. ਵੀ. ਸੀ.-63’ ਰੱਖਿਆ ਗਿਆ ਹੈ, ਜਿਸ ਦਾ ਨਿਰਦੇਸ਼ਨ ਵੰਸ਼ੀ ਪੈਡੀਪੱਲੀ ਕਰ ਰਹੇ ਹਨ। ਫਿਲਮ ਵਿਚ ਨਯਨਤਾਰਾ ਵੀ ਨਜ਼ਰ ਆਵੇਗੀ ਅਤੇ ਇਸ ਦਾ ਨਿਰਮਾਣ ਦਿਲ ਰਾਜੂ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੰਦੇ ਹੋਏ ਸਲਮਾਨ ਨੇ ਲਿਖਿਆ, ‘‘ਥੋੜ੍ਹਾ ਦੂਰ ਦਾ ਸੋਚਣਾ ਚਾਹੀਦਾ ਹੈ, ਇਸੇ ਲਈ ਈਦ ਦਾ ਐਲਾਨ ਕਰ ਦਿੱਤਾ... ਫਿਕਰ ਨਾ ਕਰੋ, ਇਸ ਵਾਲੀ ਬਾਰੇ ਵੀ ਦੱਸਾਂਗੇ ਜਦੋਂ ਸਹੀ ਸਮਾਂ ਆਵੇਗਾ... ਪੇਸ਼ੈਂਸ, ਥੋੜ੍ਹਾ ਜਿਹਾ ਸਬਰ... ਮੇਰੇ ਜਿੰਨੀ ਹੀ ਉਡੀਕ ਕਰਨੀ ਪਵੇਗੀ। ਇਸ ਵੇਲੇ ਜੋ ਤੁਹਾਡਾ ਹਾਲ ਹੈ, ਉਹੀ ਮੇਰਾ ਹਾਲ ਹੈ...ਹਾ..ਹਾ...ਹਾ।


author

cherry

Content Editor

Related News