ਦੂਜੀ ਵਾਰ ਕੈਂਸਰ ਦੀ ਲਪੇਟ 'ਚ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਤੋਂ ਤਸਵੀਰ ਸਾਂਝੀ ਕਰ ਦਿੱਤੀ ਜਾਣਕਾਰੀ

Monday, Apr 20, 2026 - 04:15 PM (IST)

ਦੂਜੀ ਵਾਰ ਕੈਂਸਰ ਦੀ ਲਪੇਟ 'ਚ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਤੋਂ ਤਸਵੀਰ ਸਾਂਝੀ ਕਰ ਦਿੱਤੀ ਜਾਣਕਾਰੀ

ਲਾਸ ਏਂਜਲਸ (ਏਜੰਸੀ) : 1980 ਦੇ ਦਹਾਕੇ ਦੇ ਪ੍ਰਸਿੱਧ ਸਿਟਕਾਮ 'ਦਿ ਫੈਕਟਸ ਆਫ ਲਾਈਫ' ਵਿੱਚ 'ਨੈਟਲੀ' ਦੀ ਭੂਮਿਕਾ ਨਿਭਾਉਣ ਵਾਲੀ ਮਸ਼ਹੂਰ ਅਮਰੀਕੀ ਅਦਾਕਾਰਾ ਅਤੇ ਕਾਮੇਡੀਅਨ ਮਿੰਡੀ ਕੋਹਨ ਨੇ ਖੁਲਾਸਾ ਕੀਤਾ ਹੈ ਕਿ ਉਹ ਦੂਜੀ ਵਾਰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੀ ਹੈ। ਮਿੰਡੀ ਕੋਹਨ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹਸਪਤਾਲ ਦੇ ਬਿਸਤਰੇ ਤੋਂ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਮੁਸਕਰਾਉਂਦੇ ਹੋਏ 'ਥੰਬਸ-ਅੱਪ' ਕਰਦੀ ਨਜ਼ਰ ਆ ਰਹੀ ਹੈ। ਉਸਨੇ ਕੈਪਸ਼ਨ ਵਿੱਚ ਲਿਖਿਆ ਕਿ ਉਹ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਦੂਰ ਸੀ ਕਿਉਂਕਿ ਉਹ "ਕੈਂਸਰ ਨੂੰ ਮਾਤ ਦੇਣ" ਵਿੱਚ ਰੁੱਝੀ ਹੋਈ ਸੀ। 

ਇਹ ਵੀ ਪੜ੍ਹੋ: ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦੇਹਾਂਤ

PunjabKesari

ਕੋਹਨ ਨੇ ਇਸ ਮੁਸ਼ਕਲ ਘੜੀ ਵਿੱਚ ਉਸ ਦਾ ਸਾਥ ਦੇਣ ਵਾਲੇ ਕਰੀਬੀ ਦੋਸਤਾਂ ਦਾ ਵੀ ਸ਼ੁਕਰੀਆ ਅਦਾ ਕੀਤਾ। ਉਸਨੇ ਦੱਸਿਆ ਕਿ ਉਹ ਅਗਲੇ ਕੁਝ ਹਫ਼ਤਿਆਂ ਤੱਕ ਆਰਾਮ ਕਰੇਗੀ ਅਤੇ ਫਿਰ ਆਪਣੇ ਅਗਲੇ ਸਫਰ ਲਈ ਤਿਆਰ ਹੋਵੇਗੀ। ਦੱਸ ਦੇਈਏ ਕਿ ਇਹ ਕੋਹਨ ਦੀ ਕੈਂਸਰ ਨਾਲ ਦੂਜੀ ਲੜਾਈ ਹੈ। ਇਸ ਤੋਂ ਪਹਿਲਾਂ 2017 ਵਿੱਚ ਉਸਨੇ ਖੁਲਾਸਾ ਕੀਤਾ ਸੀ ਕਿ ਉਸਨੇ 5 ਸਾਲਾਂ ਤੱਕ ਬ੍ਰੈਸਟ ਕੈਂਸਰ ਨਾਲ ਲੰਬੀ ਜੰਗ ਲੜੀ ਸੀ। ਉਸ ਸਮੇਂ ਕੈਂਸਰ ਉਸਦੇ ਸਰੀਰ ਵਿੱਚ ਫੈਲ ਗਿਆ ਸੀ, ਜਿਸ ਕਾਰਨ ਉਹ ਕਾਫ਼ੀ ਨਿਰਾਸ਼ ਅਤੇ ਗੁੱਸੇ ਵਿੱਚ ਸੀ ਕਿਉਂਕਿ ਚੀਜ਼ਾਂ ਉਸਦੇ ਕਾਬੂ ਤੋਂ ਬਾਹਰ ਸਨ।

PunjabKesari

ਇਹ ਵੀ ਪੜ੍ਹੋ: ਕੋਈ ਸਾਡੀ ਮਦਦ ਕਰ ਦਿਓ....ਨੂਰਾਂ ਸਿਸਟਰਜ਼ ਦੇ ਪਿਤਾ ਦੇ ਇਲਾਜ ਲਈ ਪੈਸਿਆਂ ਦੀ ਲੋੜ, ਦੋਵੇਂ ਕਿਡਨੀਆਂ ਹੋਈਆਂ ਫੇਲ੍ਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News