CINTAA-CAWT ਟਾਵਰ ਵਿਖੇ ਕੀਤਾ ਗਿਆ ਫਾਊਂਡਰ ਟ੍ਰਸਟੀਆਂ ਦਾ ਸਨਮਾਨ ਅਤੇ ਬੋਰਡ ਦੀ ਸਥਾਪਨਾ
Thursday, Apr 30, 2026 - 03:08 PM (IST)
ਮੁੰਬਈ : ਸਿਨੇਮਾ ਅਤੇ ਟੈਲੀਵਿਜ਼ਨ ਜਗਤ ਦੇ ਕਲਾਕਾਰਾਂ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ CINTAA ਅਤੇ CAWT ਵੱਲੋਂ ਅੱਜ ਮੁੰਬਈ ਦੇ ਅੰਧੇਰੀ ਇਲਾਕੇ ਵਿੱਚ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਅਤੇ ਉਦਘਾਟਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ।
ਇਹ ਸਮਾਗਮ ਨਵੇਂ ਸਥਾਪਿਤ ਕੀਤੇ ਗਏ CINTAA-CAWT ਟਾਵਰ ਵਿੱਚ ਕਰਵਾਇਆ ਗਿਆ, ਜਿਸ ਦਾ ਉਦੇਸ਼ CAWT ਦੀ ਸਥਾਪਨਾ ਅਤੇ 'ਸਿੰਟਾ-ਕਾਟ' (CINTAA-CAWT) ਟਾਵਰ ਦੀ ਉਸਾਰੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਫਾਊਂਡਰ ਟ੍ਰਸਟੀਆਂ ਦਾ ਸਨਮਾਨ ਕਰਨਾ ਅਤੇ ਫਾਊਂਡਰ ਟ੍ਰਸਟੀ ਬੋਰਡ ਦਾ ਉਦਘਾਟਨ ਕਰਨਾ ਹੈ।

ਇਹ ਵੀ ਪੜ੍ਹੋ- ਲਿਫਾਫਿਆਂ 'ਚ LPG ! ਪਾਕਿਸਤਾਨ 'ਚ ਹੋਇਆ ਬੁਰਾ ਹਾਲ, 'ਤੁਰਦੇ-ਫਿਰਦੇ' ਬੰਬ ਬਣ ਗਏ ਲੋਕ
ਮਹਾਰਾਸ਼ਟਰ ਦੇ ਭਾਜਪਾ ਸੂਬਾ ਪ੍ਰਧਾਨ ਰਵਿੰਦਰ ਚੌਹਾਨ ਨੇ ਇਸ ਸਮਾਗਮ ਵਿੱਚ ਬਤੌਰ 'ਗੈਸਟ ਆਫ਼ ਆਨਰ' ਸ਼ਿਰਕਤ ਕੀਤੀ। ਇਹ ਪ੍ਰੋਗਰਾਮ 30 ਅਪ੍ਰੈਲ 2026 ਨੂੰ ਸਵੇਰੇ 10:30 ਵਜੇ CINTAA-CAWT ਟਾਵਰ, ਕੋਕਿਲਾਬੇਨ ਹਸਪਤਾਲ ਦੇ ਨੇੜੇ, ਫੋਰ ਬੰਗਲੋ, ਅੰਧੇਰੀ ਵੈਸਟ ਵਿਖੇ ਕਰਵਾਇਆ ਗਿਆ।

ਇਹ ਟਾਵਰ ਕਲਾਕਾਰਾਂ ਦੀ ਸਹੂਲਤ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਇੱਕ ਮਹੱਤਵਪੂਰਨ ਕੇਂਦਰ ਵਜੋਂ ਦੇਖਿਆ ਜਾ ਰਿਹਾ ਹੈ । ਸੰਸਥਾ ਵੱਲੋਂ ਸਮੂਹ ਮੈਂਬਰਾਂ ਅਤੇ ਮਹਿਮਾਨਾਂ ਨੂੰ ਇਸ ਇਤਿਹਾਸਕ ਪਲ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਗਿਆ, ਜਿੱਥੇ ਪ੍ਰੀਤੀ ਸਪਰੂ, ਉਪਾਸਨਾ ਸਿੰਘ, ਮਨੋਜ ਜੋਸ਼ੀ, ਮੁਕੇਸ਼ ਰਿਸ਼ੀ, ਦੀਪਕ ਪਰਾਸ਼ਰ ਸਣੇ ਕਈ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ- ਅਮਰੀਕਾ ਦੀ ਸੜਕ ਵਿਚਾਲੇ ਲੜ ਪਏ 4 ਪੰਜਾਬੀ ! ਹੁਣ ਹੋਣਗੇ ਡਿਪੋਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
