"ਅਗਲੀ ਪੀੜ੍ਹੀ ਸ਼ਾਹਰੁਖ ਨੂੰ ਭੁੱਲ ਜਾਵੇਗੀ"; ਗਾਇਕ ਅਭਿਜੀਤ ਭੱਟਾਚਾਰੀਆ ਨੇ ਅਦਾਕਾਰ ''ਤੇ ਵਿੰਨ੍ਹਿਆ ਨਿਸ਼ਾਨਾ

Saturday, May 02, 2026 - 04:09 PM (IST)

"ਅਗਲੀ ਪੀੜ੍ਹੀ ਸ਼ਾਹਰੁਖ ਨੂੰ ਭੁੱਲ ਜਾਵੇਗੀ"; ਗਾਇਕ ਅਭਿਜੀਤ ਭੱਟਾਚਾਰੀਆ ਨੇ ਅਦਾਕਾਰ ''ਤੇ ਵਿੰਨ੍ਹਿਆ ਨਿਸ਼ਾਨਾ

ਐਂਟਰਟੇਨਮੈਂਟ ਡੈਸਕ - ਅਭਿਜੀਤ ਭੱਟਾਚਾਰੀਆ ਨੇ ਇੱਕ ਵਾਰ ਫਿਰ ਸ਼ਾਹਰੁਖ ਖਾਨ ਨਾਲ ਆਪਣੇ ਤਣਾਅਪੂਰਨ ਸਬੰਧਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਦੱਸ ਦੇਈਏ ਕਿ ਦੋਹਾਂ ਵਿਚਾਲੇ ਇਹ ਤਣਾਅ ਪੂਰਨ ਸਬੰਧ ਫਿਲਮ 'ਮੈਂ ਹੂੰ ਨਾ' ਤੋਂ ਸ਼ੁਰੂ ਹੋਏ ਸਨ, ਜਦੋਂ ਕ੍ਰੈਡਿਟਸ ਵਿੱਚ ਗਾਇਕਾਂ ਨੂੰ ਸਨਮਾਨ ਨਹੀਂ ਮਿਲਿਆ ਸੀ। ਹੁਣ ਹਾਲ ਹੀ ਵਿੱਚ ਇਕ ਪੋਡਕਾਸਟ ਦੌਰਾਨ ਅਭਿਜੀਤ ਨੇ ਉਨ੍ਹਾਂ ਵਿਚਕਾਰ ਦੂਰੀ ਦਾ ਸਭ ਤੋਂ ਵੱਡਾ ਕਾਰਨ ਸ਼ਾਹਰੁਖ ਦਾ ਹੰਕਾਰ ਅਤੇ ਉਨ੍ਹਾਂ ਦਾ ਆਪਣਾ ਸਵੈ-ਮਾਣ ਹੈ।

ਇਹ ਵੀ ਪੜ੍ਹੋ: 'ਦਾਦਾ ਸਾਹਿਬ ਫਾਲਕੇ' 'ਚ ਛਾ ਗਏ ਗਿੱਪੀ ਗਰੇਵਾਲ ! ਜਿੱਤਿਆ ਬੈਸਟ ਡਾਇਰੈਕਟਰ ਦਾ ਐਵਾਰਡ

ਉਨ੍ਹਾਂ ਦੱਸਿਆ ਕਿ ਸ਼ਾਹਰੁਖ ਖਾਨ ਨੇ ਅੱਜ ਤੱਕ ਉਨ੍ਹਾਂ ਤੋਂ ਇਕ ਵਾਰ ਵੀ ਮਾਫੀ ਨਹੀਂ ਮੰਗੀ। ਅਭਿਜੀਤ ਨੇ ਹੋਰਨਾਂ ਅਦਾਕਾਰਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਦੋਂ ਫਰਾਹ ਖਾਨ ਦੇ ਪਤੀ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਤਾਂ ਸ਼ਾਹਰੁਖ ਨੇ ਉਸ ਨੂੰ ਗਲੇ ਲਗਾ ਲਿਆ। ਆਮਿਰ ਖਾਨ ਨੇ ਤਾਂ ਆਪਣੇ ਕੁੱਤੇ ਦਾ ਨਾਂ ਸ਼ਾਹਰੁਖ ਖਾਨ ਦੇ ਨਾਂ 'ਤੇ ਰੱਖ ਲਿਆ ਸੀ ਪਰ ਫਿਰ ਵੀ ਉਹ ਦੋਸਤ ਬਣ ਗਏ। ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਹ ਇੰਨੇ ਵੱਡੇ ਇਨਸਾਨ ਹਨ ਪਰ ਉਨ੍ਹਾਂ ਨੇ ਇਕ ਵਾਰ ਵੀ ਸੌਰੀ ਨਹੀਂ ਕਿਹਾ।

ਇਹ ਵੀ ਪੜ੍ਹੋ: 'ਪੰਜਾਬ ਦੀ ਖ਼ਾਤਰ ਝੰਡੇ ਦਿਖਾਉਣੇ ਤਾਂ ਜ਼ਰੂਰ ਦਿਖਾਓ..!', ਵਿਰੋਧ ਕਰਨ ਵਾਲਿਆਂ ਨੂੰ ਦੋਸਾਂਝਾਂਵਾਲੇ ਦਾ ਕਰਾਰਾ ਜਵਾਬ

ਗਾਇਕ ਨੇ ਇਕ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਅਦਾਕਾਰਾਂ ਨੂੰ ਨਹੀਂ, ਬਲਕਿ ਗਾਇਕਾਂ ਨੂੰ ਯਾਦ ਰੱਖਦੀਆਂ ਹਨ। ਉਨ੍ਹਾਂ ਨੇ ਰਾਜੇਸ਼ ਖੰਨਾ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਅੱਜ ਲੋਕ ਕਿਸ਼ੋਰ ਕੁਮਾਰ ਅਤੇ ਮੁਹੰਮਦ ਰਫੀ ਦੇ ਗੀਤ ਸੁਣਦੇ ਹਨ, ਪਰ ਬਹੁਤ ਸਾਰੇ ਇਹ ਨਹੀਂ ਜਾਣਦੇ ਕਿ ਉਹ ਰਾਜੇਸ਼ ਖੰਨਾ 'ਤੇ ਫਿਲਮਾਏ ਗਏ ਸਨ। ਅਭਿਜੀਤ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਵੀ ਲੋਕ ਸਿਰਫ ਗਾਇਕ ਨੂੰ ਹੀ ਯਾਦ ਰੱਖਣਗੇ ਅਤੇ ਇਹ ਭੁੱਲ ਜਾਣਗੇ ਕਿ ਉਹ ਗੀਤ ਸ਼ਾਹਰੁਖ ਖਾਨ 'ਤੇ ਸਨ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਹੋਈ ਕਾਸਟਿੰਗ ਕਾਊਚ ਦਾ ਸ਼ਿਕਾਰ ! ਡਾਇਰੈਕਟਰ ਨੇ ਕੀਤੀ ਸੀ 'Dirty Demand'

ਇਸ ਦੌਰਾਨ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸ਼ਾਹਰੁਖ ਦੇ ਪ੍ਰੋਜੈਕਟਾਂ ਤੋਂ ਖੁਦ ਨੂੰ ਦੂਰ ਕਰਨ ਦਾ ਕਾਰਨ ਹੰਕਾਰ ਨਹੀਂ, ਸਗੋਂ ਨਿਰਾਸ਼ਾ ਹੈ। ਉਨ੍ਹਾਂ ਦੱਸਿਆ ਕਿ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਨ੍ਹਾਂ ਨੇ ਦੂਜੇ ਅਭਿਨੇਤਾਵਾਂ ਲਈ ਗਾਉਣਾ ਬੰਦ ਕਰ ਦਿੱਤਾ ਸੀ, ਕਿਉਂਕਿ ਉਹ ਆਪਣੀ ਆਵਾਜ਼ ਨੂੰ ਸ਼ਾਹਰੁਖ ਦੇ ਆਨ-ਸਕ੍ਰੀਨ ਅਕਸ ਨਾਲ ਬਹੁਤ ਡੂੰਘਾਈ ਨਾਲ ਜੋੜ ਕੇ ਦੇਖਦੇ ਸਨ ਅਤੇ ਉਸ ਨਾਲ ਭਾਵਨਾਤਮਕ ਤੌਰ 'ਤੇ ਜੁੜੇ ਹੋਏ ਸਨ। ਬੀਤੇ ਪਲਾਂ ਨੂੰ ਯਾਦ ਕਰਦੇ ਹੋਏ ਅਭਿਜੀਤ ਨੇ ਕਿਹਾ ਕਿ ਅਦਾਕਾਰ ਦੇ ਆਲੇ-ਦੁਆਲੇ ਮੌਜੂਦ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸ਼ਾਹਰੁਖ ਦਾ ਇਕ ਛੋਟਾ ਜਿਹਾ ਇਸ਼ਾਰਾ ਵੀ ਉਨ੍ਹਾਂ ਵਿਚਾਲੇ ਦੀ ਕੜਵਾਹਟ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਸੀ।

ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News